ਮੋਗਾ ਵਿੱਚ ਵਿਆਹ ਦਾ ਰਿਸ਼ਤਾ ਟੁੱਟਣ ਤੋਂ ਹੋਏ ਵਿਵਾਦ ਨੇ ਲਿਆ ਹਿੰਸਕ ਰੂਪ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਖਮੀ

ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ, ਹਮਲਾ ਕਰਨ ਵਾਲੇ ਮੁਲਜਮ ਨੂੰ ਪੁਲਸ ਨੇ ਕੀਤਾ ਕਾਬੂ, ਘਟਨਾ ਬਣੀ ਚਰਚਾ ਦਾ ਵਿਸ਼ਾ 

Share:

ਮੋਗਾ ਵਿੱਚ ਵਿਆਹ ਦਾ ਰਿਸ਼ਤਾ ਟੁੱਟਣ ਤੋਂ ਹੋਏ ਵਿਵਾਦ ਨੇ ਹਿੰਸਕ ਰੂਪ ਲੈ ਲਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਜੀਤ ਸਿੰਘ 'ਤੇ ਪਾਠੀ ਨਿਰਮਲ ਸਿੰਘ ਨੇ ਸ੍ਰੀ ਸਾਹਿਬ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਸਦਾ ਸਿੰਘ ਵਾਲਾ ਪਿੰਡ ਵਿੱਚ ਵਾਪਰੀ।

ਮੁੰਡੇ ਦੇ ਸ਼ਰਾਬੀ ਹੋਣ ਦਾ ਪਤਾ ਚੱਲਣ ਤੇ ਕੁੜੀ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ

ਘਟਨਾ ਬਾਰੇ ਜਾਣਕਾਰੀ ਅਨੁਸਾਰ ਪਾਠੀ ਨਿਰਮਲ ਸਿੰਘ ਦੀ ਭੈਣ, ਜੋ ਪਿਛਲੇ 4 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ, ਦਾ ਵਿਆਹ ਮੁੱਖ ਸੇਵਾਦਾਰ ਅਜੀਤ ਸਿੰਘ ਦੇ ਇੱਕ ਰਿਸ਼ਤੇਦਾਰ ਨਾਲ ਹੋਇਆ ਸੀ। ਵਿਆਹ ਵਿੱਚ ਚਾਰ ਦਿਨ ਬਾਕੀ ਸਨ, ਪਰ ਜਦੋਂ ਕੁੜੀ ਨੂੰ ਪਤਾ ਲੱਗਾ ਕਿ ਵਿਦੇਸ਼ ਤੋਂ ਆਇਆ ਲਾੜਾ ਸ਼ਰਾਬ ਦਾ ਆਦੀ ਹੈ, ਤਾਂ ਉਸਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਮੁੱਖ ਸੇਵਾਦਾਰ ਅਜੀਤ ਸਿੰਘ ਨੇ ਲੜਕੀ ਦੇ ਫੈਸਲੇ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਹ ਉਸਦੀ ਮਰਜ਼ੀ ਹੈ ਕਿ ਉਹ ਕਿਸ ਨਾਲ ਵਿਆਹ ਕਰੇ। ਇਸ ਤੋਂ ਗੁੱਸੇ ਵਿੱਚ ਆ ਕੇ ਨਿਰਮਲ ਸਿੰਘ ਨੇ ਸ੍ਰੀ ਸਾਹਿਬ ਦੇ ਸੇਵਾਦਾਰ 'ਤੇ ਹਮਲਾ ਕਰ ਦਿੱਤਾ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁੱਖ ਸੇਵਾਦਾਰ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
 

ਇਹ ਵੀ ਪੜ੍ਹੋ

Tags :