ਹਨੀਟ੍ਰੈਪ ਵਾਲਾ ਕਾਂਗਰਸੀ ਆਗੂ ਜੇਲ੍ਹ ਚੋਂ ਭੰਗੜਾ ਪਾਉਣ ਵਿਆਹ ਪੁੱਜਾ, ਦੇਖੋ ਵੀਡੀਓ 

CM ਤੇ DGP ਕੋਲ ਪਹੁੰਚਿਆ ਮਾਮਲਾ, 2 ਏਐਸਆਈ ਕੀਤੇ ਸਸਪੈਂਡ। ਡਾਕਟਰਾਂ ਦੀ ਕਾਰਜਸ਼ੈਲੀ ਵੀ ਸਵਾਲਾਂ ਦੇ ਘੇਰੇ ਹੇਠ ਆਈ। ਡਿੱਗ ਸਕਦੀ ਹੈ ਗਾਜ਼।

Share:

ਹਾਈਲਾਈਟਸ

  • ਵਿਆਹ 'ਚ ਭੰਗੜਾ
  • ਸਸਪੈਂਡ
ਲੁਧਿਆਣਾ ਦੀ ਜੇਲ੍ਹ 'ਚ ਬੰਦ ਕਾਂਗਰਸੀ ਆਗੂ ਦਾ ਵਿਆਹ 'ਚ ਭੰਗੜਾ ਪਾਉਣ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਸਾਹਨੇਵਾਲ ਤੋਂ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਵਿਆਹ ਸਮਾਗਮ 'ਚ ਲਿਜਾਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਏਐਸਆਈ ਕੁਲਦੀਪ ਸਿੰਘ ਤੇ ਮੰਗਲ ਸਿੰਘ ਨੂੰ ਸਸਪੈਂਡ ਕੀਤਾ ਗਿਆ। ਇਸਦੀ ਵੀਡੀਓ ਸਾਮਣੇ ਆਈ। ਲੱਕੀ ਸੰਧੂ ਖਿਲਾਫ ਕੇਸ ਦਰਜ ਕਰਾਉਣ ਵਾਲੇ ਵਪਾਰੀ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ। ਦੱਸ ਦਈਏ ਕਿ  ਯੂਥ ਕਾਂਗਰਸੀ ਆਗੂ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਦਰਜ ਹਨ ਤੇ ਉਹ ਜੇਲ੍ਹ ਵਿੱਚ ਹੈ। ਬਿਮਾਰ ਹੋਣ ਕਾਰਨ ਉਸਨੂੰ ਪੀਜੀਆਈ ਲਿਜਾਣ ਲਈ ਪੁਲਿਸ ਲਾਈਨ ਦੇ 2 ਪੁਲਿਸ ਅਧਿਕਾਰੀ ਉੱਥੇ ਪੁੱਜੇ ਸਨ ਤੇ ਬਾਅਦ 'ਚ ਉਹ ਉਸ ਨੂੰ ਵਿਆਹ ਸਮਾਗਮ 'ਚ ਲੈ ਗਏ। 
 
ਬਿਮਾਰੀ ਦਾ ਬਣਾਇਆ ਬਹਾਨਾ
 
ਸੰਗੀਨ ਧਾਰਾਵਾਂ ਦੇ ਤਹਿਤ ਲੁਧਿਆਣਾ ਸੈਂਟਰਲ ਜੇਲ ਵਿੱਚ ਬੰਦ ਕਾਂਗਰਸ ਪਾਰਟੀ ਦਾ ਆਗੂ ਲੱਕੀ ਸੰਧੂ ਬਿਮਾਰੀ ਦਾ ਬਹਾਨਾ ਬਣਾ ਕੇ ਹਸਪਤਾਲ ਦਾਖਲ ਹੋਣ ਲਈ ਜੇਲ੍ਹ ਚੋਂ ਬਾਹਰ ਆਇਆ ਤੇ ਆਪਣੇ ਇਕ ਖਾਸਮ ਖਾਸ ਵਿਅਕਤੀ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਰਾਏਕੋਟ ਪਹੁੰਚ ਗਿਆ l ਹਵਾਲਾਤੀ ਲੱਕੀ ਸੰਧੂ ਵੱਲੋਂ ਜਸ਼ਨ 'ਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂl ਕਾਂਗਰਸੀ ਆਗੂ ਲੱਕੀ ਸੰਧੂ ਵੀਡੀਓ ਵਿੱਚ ਪੰਜਾਬੀ ਗਾਣਿਆਂ 'ਤੇ ਭੰਗੜਾ ਪਾਉਂਦਾ ਨਜ਼ਰ ਆਇਆ l ਲੱਕੀ ਸੰਧੂ ਖਿਲਾਫ ਹਨੀਟ੍ਰੈਪ ਤੇ ਧਮਕੀਆਂ ਦੇਣ ਦੇ 2 ਮਾਮਲੇ ਦਰਜ ਹਨ। ਰੀੜ੍ਹ ਦੀ ਹੱਡੀ 'ਚ ਦਿੱਕਤ ਹੋਣ ਤੋਂ ਬਾਅਦ ਡਾਕਟਰਾਂ ਦੇ ਕਹਿਣ ਤੇ ਉਸਨੂੰ ਪੀਜੀਆਈ ਭੇਜਿਆ ਗਿਆ ਸੀ। 

ਇਹ ਵੀ ਪੜ੍ਹੋ