ਚੰਡੀਗੜ੍ਹ ਵਿੱਚ ਧੂ-ਧੂ ਕਰਕੇ ਸੜਿਆ ਕਪੜੇ ਦਾ ਸ਼ੋਅਰੂਮ,ਦੀਵਾਲੀ ਦੀ ਪੂਜਾ ਕਰਕੇ ਘਰ ਗਿਆ ਸੀ ਮਾਲਕ

ਅੱਗ ਦੀਆਂ ਲਪਟਾਂ ਨੂੰ ਦੇਖ ਕੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ। ਸ਼ੋਅਰੂਮ ਦੀ ਉਚਾਈ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਅੱਗ ’ਤੇ ਕਾਬੂ ਨਹੀਂ ਪਾ ਸਕੀ।

Share:

ਚੰਡੀਗੜ੍ਹ ਦੇ ਬਾਪੂਧਾਮ 'ਚ ਦੀਵਾਲੀ ਦੀ ਸ਼ਾਮ ਕਰੀਬ 8 ਵਜੇ ਕੱਪੜੇ ਦੇ ਤਿੰਨ ਮੰਜਿਲਾਂ ਇਕ ਸ਼ੋਅਰੂਮ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੀਆਂ ਖਿੜਕੀਆਂ ਦੇ ਬਾਹਰ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਸ਼ੋਅਰੂਮ ਕੱਪੜਿਆਂ ਨਾਲ ਭਰਿਆ ਹੋਣ ਕਾਰਨ ਅੱਗ ਅਚਾਨਕ ਫੈਲ ਗਈ। ਧੂੰਏਂ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ। ਚਾਰੇ ਪਾਸੇ ਹਨੇਰਾ ਹੋਣ ਕਾਰਨ ਅਤੇ ਸ਼ੋਅਰੂਮ ਦੀ ਉਚਾਈ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਅੱਗ ਤੇ ਕਾਬੂ ਨਹੀਂ ਪਾ ਸਕੀ। ਬਾਅਦ ਵਿੱਚ ਉੱਥੇ ਇੱਕ ਹਾਈਡ੍ਰੌਲਿਕ ਮਸ਼ੀਨ ਮੰਗਵਾਈ ਗਈ। ਜਿਸ ਦੀ ਮਦਦ ਨਾਲ ਕਰੀਬ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ੋਅਰੂਮ ਮਾਲਕ ਕੁਝ ਸਮਾਂ ਪਹਿਲਾਂ ਸ਼ੋਅਰੂਮ ਦੇ ਅੰਦਰ ਦੀਵਾਲੀ ਦੀ ਪੂਜਾ ਕਰਕੇ ਘਰ ਚਲਾ ਗਿਆ ਸੀ। ਇਸ ਤੋਂ ਬਾਅਦ ਹੀ ਸ਼ੋਅਰੂਮ ਨੂੰ ਅੱਗ ਲੱਗ ਗਈ। ਇਹ ਅੱਗ ਜ਼ਿਆਦਾਤਰ ਤੀਜੀ ਮੰਜ਼ਿਲ 'ਤੇ ਰੱਖੇ ਕੱਪੜਿਆਂ 'ਚ ਲੱਗੀ। ਬਾਕੀ ਦੋ ਮੰਜ਼ਿਲਾਂ 'ਤੇ ਘੱਟ ਅੱਗ ਲੱਗੀ ਸੀ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਰਾਤ 8 ਵਜੇ ਤੋਂ ਬਾਅਦ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਸ਼ੋਅਰੂਮ ਦੀ ਕਿਸੇ ਵੀ ਖਿੜਕੀ ਤੋਂ ਵੀ ਸ਼ੋਰੂਮ ਅੰਦਰ ਦਾਖਲ ਹੋ ਸਕਦੀਆਂ ਹਨ ਪਰ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ