ਥਾਰ 'ਚ ਬੈਠੇ ਸੀ ਮੁੰਡਾ-ਕੁੜੀ, ਪੁਲਿਸ ਨੇ ਗੈਂਗਸਟਰ ਸਮਝ ਕੇ ਚਲਾ ਦਿੱਤੀ ਗੋਲੀ

ਦੋਵੇਂ ਪਰਿਵਾਰ ਨੂੰ ਬਿਨਾਂ ਦੱਸੇ ਇੱਥੇ ਆ ਗਏ ਸਨ। ਪੁਲਿਸ ਵੱਲੋਂ ਦੋਵਾਂ ਨੂੰ ਥਾਣੇ ਲੈ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।

Share:

ਹਾਈਲਾਈਟਸ

  • ਥਾਰ ਗੱਡੀ 'ਤੇ ਨੰਬਰ ਪਲੇਟ ਅਪਲਾਈ ਕਰਨ ਦਾ ਸਟਿੱਕਰ ਲੱਗਿਆ ਹੋਇਆ ਸੀ

ਕਪੂਰਥਲਾ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਗੈਂਗਸਟਰ ਸਮਝ ਕੇ ਥਾਰ ਵਿੱਚ ਬੈਠੇ ਮੁੰਡੇ-ਕੁੜੀ 'ਤੇ ਗੋਲੀ ਚਲਾ ਦਿੱਤੀ। ਹਾਲਾਂਕਿ ਦੋਵੇਂ ਬਾਲ-ਬਾਲ ਬਚ ਗਏ, ਪਰ ਗੋਲੀ ਗੱਡੀ ਦੇ ਟਾਇਰ ਵਿੱਚ ਜਾ ਵੱਜੀ। ਘਟਨਾ ਦੇਰ ਰਾਤ ਫਗਵਾੜਾ ਚੰਡੀਗੜ੍ਹ ਰੋਡ 'ਤੇ ਸਥਿਤ ਪਾਰਕ ਮਨੀਲਾ ਰਿਜ਼ੋਰਟ ਦੇ ਬਾਹਰ ਸਾਹਮਣੇ ਆਈ ਹੈ। ਥਾਣਾ ਬਹਿਰਾਮ ਦੀ ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਗੱਡੀ ਵਿੱਚ ਗੈਂਗਸਟਰ ਲੁੱਕੇ ਹੋਏ ਹਨ। 

 

ਗੱਡੀ ਮੌਕੇ ਤੋਂ ਭਜਾਈ

ਥਾਰ ਗੱਡੀ 'ਤੇ ਨੰਬਰ ਪਲੇਟ ਅਪਲਾਈ ਕਰਨ ਦਾ ਸਟਿੱਕਰ ਲੱਗਿਆ ਹੋਇਆ ਸੀ। ਜਾਣਕਾਰੀ ਅਨੁਸਾਰ ਥਾਣਾ ਬਹਿਰਾਮ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਬਾਈਪਾਸ 'ਤੇ ਪਾਰਕ ਮਨੀਲਾ ਰਿਜ਼ੋਰਟ ਨੇੜੇ ਕਾਲੇ ਸ਼ੀਸ਼ੇ ਵਾਲੀ ਇਕ ਥਾਰ ਖੜ੍ਹੀ ਹੈ। ਜਿਸ ਵਿੱਚ ਗੈਂਗਸਟਰ ਹੋਣ ਦੀ ਸੰਭਾਵਨਾ ਹੈ। ਜਦੋਂ ਪੁਲਿਸ ਪਾਰਟੀ ਨੇ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਕਾਰ ਭਜਾ ਕੇ ਲੈ ਗਿਆ। ਰਸਤੇ ਵਿੱਚ ਅੱਗੇ ਇੱਕ ਨਾਕਾ ਸੀ, ਉਹ ਵੀ ਥਾਰ ਦੀ ਗੱਡੀ ਨੇ ਤੋੜ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਕਾਰ ਦੇ ਟਾਇਰ 'ਤੇ ਗੋਲੀ ਚਲਾਉਣੀ ਪਈ। ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਵਿੱਚ ਨਾਬਾਲਗ ਲੜਕਾ-ਲੜਕੀ ਬੈਠੇ ਸਨ। ਦੋਵੇਂ ਪਰਿਵਾਰ ਨੂੰ ਬਿਨਾਂ ਦੱਸੇ ਇੱਥੇ ਆ ਗਏ ਸਨ। ਪੁਲਿਸ ਵੱਲੋਂ ਦੋਵਾਂ ਨੂੰ ਥਾਣੇ ਲੈ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ