ਮੁਕਤਸਰ ਦੇ ਰੋਡਵੇਜ਼ ਡਿਪੂ ‘ਚ ਲੱਖਾਂ ਦੀ ਠੱਗੀ ਦਾ ਮਾਮਲਾ ਆਇਆ ਸਾਹਮਣੇ

ਮਾਰਚ ਮਹੀਨੇ ‘ਚ ਮੁਕਤਸਰ ਦੇ ਰੋਡਵੇਜ਼ ਡਿਪੂ ‘ਚ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ 7 ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ ਪਤਾ ਚੱਲਿਆ 24.64 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ। ਇਸ ਮਾਮਲੇ ‘ਚ ਰੋਡਵੇਜ਼ ਡਿਪੂ ਦੇ ਸਬ-ਇੰਸਪੈਕਟਰ ਸਮੇਤ ਤਿੰਨ ਮੁਲਾਜ਼ਮਾਂ ਖਿਲਾਫ ਥਾਣਾ ਸਿਟੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ […]

Share:

ਮਾਰਚ ਮਹੀਨੇ ‘ਚ ਮੁਕਤਸਰ ਦੇ ਰੋਡਵੇਜ਼ ਡਿਪੂ ‘ਚ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ 7 ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ ਪਤਾ ਚੱਲਿਆ 24.64 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ। ਇਸ ਮਾਮਲੇ ‘ਚ ਰੋਡਵੇਜ਼ ਡਿਪੂ ਦੇ ਸਬ-ਇੰਸਪੈਕਟਰ ਸਮੇਤ ਤਿੰਨ ਮੁਲਾਜ਼ਮਾਂ ਖਿਲਾਫ ਥਾਣਾ ਸਿਟੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਮੁਅੱਤਲ ਚੱਲ ਰਿਹਾ ਹੈ। ਇਹ ਕੇਸ ਜੀਐੱਮ ਜਸਮੀਤ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਫਿਲਹਾਲ ਤਿੰਨੋਂ ਦੋਸ਼ੀ ਫਰਾਰ ਹਨ।

ਮੁਅੱਤਲ ਕਿਤੇ ਗਏ ਲੋਕ
ਦੱਸ ਦਈਏ ਕਿ ਜੀਐੱਮ ਨੇ 23 ਮਾਰਚ ਨੂੰ ਇਸ ਮਾਮਲੇ ਵਿੱਚ ਸਬ-ਇੰਸਪੈਕਟਰ ਦਵਿੰਦਰਪਾਲ ਸਿੰਘ, ਠੇਕਾ ਮੁਲਾਜ਼ਮ ਡਾਟਾ ਐਂਟਰੀ ਆਪਰੇਟਰ ਜਸਪ੍ਰੀਤ ਸਿੰਘ ਅਤੇ ਕੰਡਕਟਰ ਨੰਬਰ ਸੱਤ ਚਰਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ।

ਕੀ ਹੈ ਮਾਮਲਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜੀਐੱਮ ਜਸਮੀਤ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਦਲਜੀਤ ਸਿੰਘ, ਡਾਟਾ ਐਂਟਰੀ ਆਪਰੇਟਰ ਜਸਪ੍ਰੀਤ ਸਿੰਘ ਅਤੇ ਕੰਡਕਟਰ ਚਰਨਜੀਤ ਸਿੰਘ ਦੀ ਮਿਲੀਭੁਗਤ ਨਾਲ ਮਾਈਕਰੋ ਐੱਫਐੱਕਸ ਕੰਪਨੀ ਸਿਸਟਮ ਟਿਕਟ ਵੇਅ ਬਿੱਲਾਂ ਨਾਲ ਛੇੜਛਾੜ ਕਰਕੇ 24 ਲੱਖ 64 ਹਜ਼ਾਰ 372 ਰੁਪਏ ਦੀ ਠੱਗੀ ਮਾਰੀ ਹੈ | ਇਹ ਮੁਲਜ਼ਮ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਤਿੰਨਾਂ ਨੂੰ ਮੁਅੱਤਲ ਕਰ ਦਿੱਤਾ। ਹੁਣ ਪੂਰੀ ਜਾਂਚ ਤੋਂ ਬਾਅਦ ਉਕਤ ਰਕਮ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।

ਕੀ ਕਹਿਣਾ ਹੈ ਪੁਲਿਸ ਦਾ
ਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 409 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਾਂਚ ਤੋਂ ਬਚਣ ਲਈ ਕੀਤਾ ਡਾਟਾ ਡਿਲੀਟ
ਸੂਤਰਾਂ ਅਨੁਸਾਰ ਜਦੋਂ ਇਸ ਧਾਂਦਲੀ ਦੀ ਸੂਚਨਾ ਅਧਿਕਾਰੀਆਂ ਦੇ ਧਿਆਨ ਵਿੱਚ ਆਈ ਤਾਂ ਤਿੰਨੇ ਮੁਲਾਜ਼ਮ ਇੰਨੇ ਚਲਾਕ ਸਨ ਕਿ ਉਨ੍ਹਾਂ ਨੂੰ ਜਾਂਚ ਦਾ ਪਤਾ ਲੱਗਦਿਆਂ ਹੀ ਪੁਰਾਣਾ ਡਾਟਾ ਡਿਲੀਟ ਕਰ ਦਿੱਤਾ। ਜੀਐਮ ਜਸਮੀਤ ਸਿੰਘ ਨੇ ਤਿੰਨਾਂ ਤੋਂ ਪੁੱਛਗਿੱਛ ਕੀਤੀ ਤਾਂ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਜਿਸ ਤੋਂ ਬਾਅਦ ਜਦੋਂ ਮਾਮਲਾ ਸ਼ੱਕੀ ਲੱਗਾ ਤਾਂ ਜੀਐੱਮ ਨੇ ਤਿੰਨਾਂ ਨੂੰ ਮੁਅੱਤਲ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ। 28 ਮਾਰਚ ਨੂੰ ਰੋਡਵੇਜ਼ ਦੇ ਮੁੱਖ ਦਫ਼ਤਰ ਐੱਸਏਐੱਸ ਨਗਰ ਤੋਂ ਇੱਕ ਟੀਮ ਜਾਂਚ ਲਈ ਪਹੁੰਚੀ ਸੀ ਅਤੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਗਈ ਸੀ। ਉਸ ਤੋਂ ਬਾਅਦ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਸੀ। ਸੱਤ ਮਹੀਨਿਆਂ ਬਾਅਦ ਧਾਂਦਲੀ ਦੀ ਰਕਮ ਕਲੀਅਰ ਕਰ ਦਿੱਤੀ ਗਈ ਅਤੇ ਤਿੰਨਾਂ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।