UP ਦੇ ਯੂ-ਟਿਊਬਰ ਬ੍ਰਿਜ ਭੂਸ਼ਣ ਖਿਲਾਫ ਪੰਜਾਬ 'ਚ ਮੁਕੱਦਮਾ ਦਰਜ 

ਬੀਤੇ ਦਿਨੀਂ ਯੂ-ਟਿਊਬਰ ਨੇ ਭਗਵਾਨ ਸ਼੍ਰੀ ਵਾਲਮੀਕ ਉਪਰ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਜਿਸਨੂੰ ਲੈ ਕੇ ਜਲੰਧਰ ਵਿਖੇ ਵਾਲਮੀਕ ਸਮਾਜ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। 

Share:

ਜਲੰਧਰ ਕੈਂਟ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇੱਕ ਯੂਟਿਊਬਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਦਰਅਸਲ, ਯੂਟਿਊਬਰ ਬ੍ਰਿਜ ਭੂਸ਼ਣ ਨੇ ਭਗਵਾਨ ਵਾਲਮੀਕ ਬਾਰੇ ਅਸ਼ਲੀਲ ਟਿੱਪਣੀ ਕੀਤੀ ਸੀ। ਜਿਸ ਕਾਰਨ ਵਾਲਮੀਕ ਸਮਾਜ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਰੋਸ ਸੀ। ਅੱਜ ਜਲੰਧਰ ਕੈਂਟ ਪੁਲਿਸ ਨੇ ਸਚਿਨ ਰਾਵਤ ਦੇ ਬਿਆਨਾਂ 'ਤੇ  ਆਈਪੀਸੀ ਦੀ ਧਾਰਾ 295-ਏ ਅਧੀਨ ਮੁਕੱਦਮਾ ਦਰਜ ਕੀਤਾ।  ਨਾਲ ਹੀ ਐਸਸੀ ਐਸਟੀ ਐਕਟ ਦੀ ਧਾਰਾ ਵੀ ਲਗਾਈ ਗਈ ਹੈ। 

ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ 

ਵਾਲਮੀਕ ਸਮਾਜ ਦੇ ਸ਼ਿਕਾਇਤਕਰਤਾ ਸਚਿਨ ਰਾਵਣ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਰਹਿਣ ਵਾਲੇ ਭੂਸ਼ਣ ਨਾਮਕ ਵਿਅਕਤੀ ਨੇ ਆਪਣੇ ਯੂਟਿਊਬ ਚੈਨਲ 'ਤੇ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਨੂੰ ਇਤਰਾਜ਼ਯੋਗ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ। ਜਿਸ ਕਾਰਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੇ ਕੇਸ ਦਰਜ ਕੀਤਾ। ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ। 

ਨੋਟਿਸ ਭੇਜ ਦੇ ਬੁਲਾਇਆ ਜਾਵੇਗਾ ਦੋਸ਼ੀ 

ਜਲੰਧਰ ਦੇ ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਲੰਧਰ ਕੈਂਟ ਥਾਣੇ ਵਿਖੇ ਬ੍ਰਿਜ ਭੂਸ਼ਣ ਖਿਲਾਫ ਧਾਰਾ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਦੋਸ਼ੀ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਡੀਸੀਪੀ ਨੇ ਦੱਸਿਆ ਕਿ ਯੂਟਿਊਬਰ ਨੇ ਅਯੁੱਧਿਆ 'ਚ ਸ਼੍ਰੀ ਰਾਮ ਜਨਮ ਭੂਮੀ 'ਤੇ ਬਣੇ ਏਅਰਪੋਰਟ ਦਾ ਨਾਂ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਨਾਂਅ ਉਪਰ ਰੱਖਣ 'ਤੇ ਅਸ਼ਲੀਲ ਟਿੱਪਣੀ ਕੀਤੀ ਸੀ। 

 

ਇਹ ਵੀ ਪੜ੍ਹੋ