ਨੀਲਾ ਕਾਰਡ ਬਣਾਉਣ ਵਾਲੇ 12 ਏਕੜ ਦੇ ਮਾਲਕ ਪਤੀ-ਪਤਨੀ ਖਿਲਾਫ ਕੇਸ ਦਰਜ 

ਪੰਜਾਬ ਸਰਕਾਰ ਨੇ ਗਲਤ ਜਾਣਕਾਰੀ ਦੇ ਕੇ ਫਾਰਮ ਭਰਨ ਵਾਲੇ ਕਾਰਡ ਧਾਰਕਾ ਦੀ ਪਛਾਣ ਤੇਜ਼ ਕਰ ਦਿੱਤੀ ਹੈ। ਅਜਿਹੇ ਲੋਕਾਂ ਖਿਲਾਫ ਸ਼ਿਕੰਜਾ ਕਸਿਆ ਜਾ ਰਿਹਾ ਹੈ। 

Share:

ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਲੈਣ ਵਾਲੇ ਕਰੋੜਪਤੀ ਵੀ ਹਨ ਜੋ ਸਰਕਾਰ ਨਾਲ ਠੱਗੀ ਮਾਰ ਰਹੇ ਹਨ। ਅਜਿਹੇ ਇੱਕ ਜੋੜੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਥਾਣਾ ਘੱਲਖੁਰਦ ਦੀ ਪੁਲਿਸ ਨੇ ਨੀਲਾ ਕਾਰਡ ਬਣਾ ਕੇ ਆਟਾ ਦਾਲ ਲੈਣ ਵਾਲੇ ਪਤੀ ਪਤਨੀ ਖਿਲਾਫ 420, 465, 467, 468, 471, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ।

ਪਿੰਡਵਾਸੀਆਂ ਨੇ ਕੀਤੀ ਸੀ ਸ਼ਿਕਾਇਤ 

 ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ, ਸੁਰਜੀਤ ਸਿੰਘ ਵਾਸੀਅਨ ਪਿੰਡ ਰੱਤਾ ਖੇੜਾ ਬਾਜਾ ਕੋਤਵਾਲ ਨੇ ਸ਼ਿਕਾਇਤ ਕੀਤੀ ਸੀ ਕਿ ਪ੍ਰਤਾਪ ਸਿੰਘ ਤੇ ਉਸਦੀ ਪਤਨੀ ਬਲਜੀਤ ਕੌਰ ਵੱਲੋਂ ਪੰਜਾਬ ਸਰਕਾਰ ਦੀ ਨਵੀਂ ਆਟਾ ਦਾਲ ਸਕੀਮ ਅਧੀਨ ਲਾਭ ਲੈਣ ਲਈ ਭਰੇ ਗਏ ਸਵੈ ਘੋਸ਼ਣਾ ਫਾਰਮ ਵਿੱਚ ਦਰਜ ਸ਼ਰਤਾਂ ਮੁਤਾਬਕ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਪਰਿਵਾਰ ਹੀ ਲੈ ਸਕਦੇ ਹਨ।  ਜਦਕਿ ਇਨ੍ਹਾਂ ਪਾਸ ਕਰੀਬ 12 ਏਕੜ ਜ਼ਮੀਨ ਹੈ, ਜੋ ਇਨ੍ਹਾਂ ਨੇ ਰਾਸ਼ਨ ਕਾਰਡ ਬਣਵਾ ਕੇ ਅਤੇ ਰਾਸ਼ਨ ਹਾਸਲ ਕਰਕੇ ਸਰਕਾਰ ਨਾਲ ਠੱਗੀ ਮਾਰੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਪਤੀ ਪਤਨੀ ਵੱਲੋਂ ਜਾਅਲੀ ਦਸਤਾਵੇਜ ਬਣਵਾ ਕੇ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਦਾ ਨਾਜਾਇਜ਼ ਫਾਇਦਾ ਲਿਆ ਗਿਆ।  ਇਹ ਸਕੀਮ ਦੀਆਂ ਸ਼ਰਤਾਂ ਅਨੁਸਾਰ ਹੱਕਦਾਰ ਨਹੀਂ ਹਨ। 

ਇਹ ਵੀ ਪੜ੍ਹੋ