60 ਸੈਕੰਡ 'ਚ ਸੁਆਹ ਹੋਈ 60 ਲੱਖ ਦੀ ਕਾਰ, ਜਾਣੋ ਵਜ੍ਹਾ

ਗੁਰੂਗ੍ਰਾਮ 'ਚ ਹਾਈਵੇ ਉਪਰ ਹਾਦਸਾ ਹੋਇਆ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

Share:

ਗੁਰੂਗ੍ਰਾਮ 'ਚ ਦਿੱਲੀ-ਜੈਪੁਰ ਹਾਈਵੇ 'ਤੇ ਮੰਗਲਵਾਰ ਨੂੰ ਮਹਿੰਗੀ ਕਾਰ ਸੜ ਕੇ ਸੁਆਹ ਹੋ ਗਈ।  ਜੈਗੂਆਰ ਕਾਰ ਅੱਗ ਦੀ ਲਪੇਟ 'ਚ ਆਈ। ਕਾਰ ਇੱਕਦਮ ਅੱਗ ਦਾ ਗੋਲਾ ਹੀ ਬਣ ਗਈ ਅਤੇ ਵੇਖਦੇ ਹੀ ਵੇਖਦੇ 60 ਲੱਖ ਦੀ ਕਾਰ 1 ਮਿੰਟ (60 ਸੈਕੰਡ) 'ਚ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਮਾਨੇਸਰ ਤੋਂ ਅੱਗੇ ਸਹਿਰਾਵਨ ਨੇੜੇ ਵਾਪਰਿਆ।  ਜਿੱਥੇ ਜੈਗੂਆਰ ਕਾਰ ਨੂੰ ਅੱਗ ਲੱਗ ਗਈ। ਕਾਰ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। 

ਕਾਰ ਸਵਾਰਾਂ ਦੀ ਜਾਨ ਬਚੀ 

ਜਾਣਕਾਰੀ ਦੇ ਅਨੁਸਾਰ ਅੱਗ ਚੱਲਦੀ ਕਾਰ ਨੂੰ ਲੱਗੀ। ਜਦੋਂ ਕਾਰ ਸਵਾਰ ਜਾ ਰਹੇ ਸੀ ਤਾਂ ਅਚਾਨਕ ਕਾਰ ਦੇ ਅਗਲੇ ਹਿੱਸੇ ਚੋਂ ਧੂੰਆਂ ਨਿਕਲਣ ਲੱਗਾ। ਇਸਤੋਂ ਪਹਿਲਾਂ ਕਿ ਉਹ ਕਾਰ ਚੋਂ ਥੱਲੇ ਉਤਰ ਕੇ ਚੈੱਕ ਕਰਦੇ ਅੱਗ ਵਧ ਗਈ। ਕਾਰ ਸਵਾਰਾਂ ਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਬੇਬੱਸ ਕਾਰ ਸਵਾਰ ਆਪਣੀਆਂ ਅੱਖਾਂ ਸਾਮਣੇ ਕਾਰ ਨੂੰ ਸੜਦਾ ਦੇਖਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ 2 ਜਾਂ 3 ਜਣੇ ਸਵਾਰ ਸਨ। 

ਇਹ ਵੀ ਪੜ੍ਹੋ