ਫਰੀਦਕੋਟ ਨੈਸ਼ਨਲ ਹਾਈਵੇ ’ਤੇ ਵਾਪਰੇ ਸੜਕ ਹਾਦਸੇ ਵਿੱਚ ਪਿੰਡ ਪੱਕਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਵਿਆਹ ਅਗਲੇ ਮਹੀਨੇ ਸੀ ਤੇ ਉਹ ਡੋਲੀ ਵਾਲੀ ਕਾਰ ਬੁੱਕ ਕਰਨ ਲਈ ਜਾ ਰਿਹਾ ਸੀ। ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਬਲਦੇਵ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਗੁਰਦੀਪ ਸਿੰਘ ਉਰਫ ਕੌਫੀ ਦਾ ਜਨਵਰੀ ਮਹੀਨੇ ਵਿਆਹ ਸੀ। ਜਿਸ ਕਾਰਨ ਉਹ ਵਿਆਹ ਲਈ ਡੋਲੀ ਵਾਲੀ ਕਾਰ ਬੁੱਕ ਕਰਨ ਲਈ ਜਾ ਰਹੇ ਸਨ। ਉਹ ਨੈਸ਼ਨਲ ਹਾਈਵੇ ’ਤੇ ਜਦੋਂ ਕ੍ਰਾਊਨ ਪੈਲੇਸ ਨੇੜੇ ਪੁੱਜੇ ਤਾਂ ਗੁਰਦੀਪ ਸਿੰਘ ਉਰਫ ਕੌਫੀ ਪੇਸ਼ਾਬ ਕਰਨ ਰੁਕਿਆ। ਉਹ ਪੇਸ਼ਾਬ ਲਈ ਸੜਕ ਕੰਢੇ ਜਾਣ ਲੱਗਾ ਤਾਂ ਇਕ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆ ਗਿਆ। ਕਾਰ ਸਵਾਰ ਟੱਕਰ ਮਾਰਨ ਤੋਂ ਬਾਅਦ ਫ਼ਰਾਰ ਹੋ ਗਿਆ। ਜਦਕਿ ਗੁਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸਤੋਂ ਬਾਅਦ ਉਸਨੂੰ ਤੁਰੰਤ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਲਿਜਾਇਆ ਗਿਆ। ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।