Big Relief: ਹਾਈ ਕੋਰਟ ਵਲੋਂ IG ਉਮਰਾਨੰਗਲ ਨੂੰ ਵੱਡੀ ਰਾਹਤ, ਮੁਅੱਤਲੀ ਦੇ ਕੀਤੇ ਹੁਕਮ ਰੱਦ 

Big Relief: ਅਦਾਲਤ ਵਲੋਂ ਉਮਰਾਨੰਗਲ ਦੀ ਮੁਅੱਤਲੀ ਦੇ ਹੁਕਮ ਰੱਦ ਕਰਦੇ ਹੋਏ ਬਹਾਲੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਦਸ ਦੇਈਏ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਉਮਰਾਨੰਗਲ ਖ਼ਿਲਾਫ਼ FIR ਵੀ ਦਰਜ ਕੀਤੀ ਗਈ ਸੀ।

Share:

Big Relief: ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲਿਆਂ ਵਿਚ ਨਾਮਜਦ ਹੋਣ ਤੋਂ ਬਾਅਦ ਬਰਖਾਸਤ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਮਰਾਨੰਗਲ ਦੀ ਮੁਅੱਤਲੀ ਦੇ ਹੁਕਮ ਰੱਦ ਕਰਦੇ ਹੋਏ ਬਹਾਲੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਦਸ ਦੇਈਏ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਉਮਰਾਨੰਗਲ ਖ਼ਿਲਾਫ਼ FIR ਵੀ ਦਰਜ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਹਾਈਕੋਰਟ ਨੇ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ। ਜਿਸ ਵਿੱਚ ਉਸ ਦੀ ਮੁਅੱਤਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਇਸ ਮਾਮਲੇ 'ਚ ਵਿਸਥਾਰਤ ਆਦੇਸ਼ ਆਉਣਾ ਬਾਕੀ ਹੈ। 

ਇਹ ਵੀ ਪੜ੍ਹੋ