ਪੰਜਾਬ ‘ਚ ਤੜਕਸਾਰ ਅੱਗ ਨੇ ਸਾੜ ਦਿੱਤੀ ਵੱਡੀ ਫੈਕਟਰੀ

ਪੰਜਾਬ ‘ਚ ਤੜਕਸਾਰ ਹੀ ਅੱਗ ਨੇ ਵੱਡਾ ਨੁਕਸਾਨ ਕੀਤਾ। ਭਿਆਨਕ ਅੱਗ ਨਾਲ ਵੱਡੀ ਫੈਕਟਰੀ ਸੜਕੇ ਸੁਆਹ ਹੋ ਗਈ। ਘਟਨਾ ਲੁਧਿਆਣਾ ਦੇ ਸ਼ਕਤੀ ਨਗਰ ਦੀ ਹੈ। ਜਿੱਥੇ ਸਵੇਰੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ। ਫੈਕਟਰੀ ਅੰਦਰ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਚਿੰਗਾੜੀਆਂ ਨੇੜੇ ਖੜ੍ਹੀ ਇੱਕ ਐਕਟਿਵਾ ਸਕੂਟਰੀ ’ਤੇ ਡਿੱਗ ਪਈਆਂ। ਜਿਸ ਨਾਲ ਧਮਾਕਾ ਹੋ […]

Share:

ਪੰਜਾਬ ‘ਚ ਤੜਕਸਾਰ ਹੀ ਅੱਗ ਨੇ ਵੱਡਾ ਨੁਕਸਾਨ ਕੀਤਾ। ਭਿਆਨਕ ਅੱਗ ਨਾਲ ਵੱਡੀ ਫੈਕਟਰੀ ਸੜਕੇ ਸੁਆਹ ਹੋ ਗਈ। ਘਟਨਾ ਲੁਧਿਆਣਾ ਦੇ ਸ਼ਕਤੀ ਨਗਰ ਦੀ ਹੈ। ਜਿੱਥੇ ਸਵੇਰੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ। ਫੈਕਟਰੀ ਅੰਦਰ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਚਿੰਗਾੜੀਆਂ ਨੇੜੇ ਖੜ੍ਹੀ ਇੱਕ ਐਕਟਿਵਾ ਸਕੂਟਰੀ ’ਤੇ ਡਿੱਗ ਪਈਆਂ। ਜਿਸ ਨਾਲ ਧਮਾਕਾ ਹੋ ਗਿਆ। ਧਮਾਕੇ ਨਾਲ ਅੱਗ ਫੈਕਟਰੀ ਦੀ ਬੇਸਮੈਂਟ ਤੱਕ ਪਹੁੰਚੀ।

ਫੈਕਟਰੀ ਮਾਲਕ ਨੇ ਦਿੱਤੀ ਜਾਣਕਾਰੀ 


ਫੈਕਟਰੀ ਮਾਲਕ ਨਵੀਨ ਜੌਲੀ ਨੇ ਦੱਸਿਆ ਕਿ ਉਹਨਾਂ ਨੇ ਰਾਤ ਫੈਕਟਰੀ ਬੰਦ ਕੀਤੀ ਸੀ। ਸਵੇਰੇ ਗੁਆਂਢੀਆਂ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਫੈਕਟਰੀ ਨੂੰ ਅੱਗ ਲੱਗੀ ਹੋਈ ਹੈ। ਉਹ ਤੁਰੰਤ ਮੌਕੇ ‘ਤੇ ਆਏ।  ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਸ਼ਾਰਟ ਸਰਕਟ ਦੀਆਂ ਚਿੰਗਾੜੀਆਂ ਸਕੂਟਰੀ ‘ਤੇ ਡਿੱਗੀਆਂ। ਜਿਸ ਨਾਲ ਅੱਗ ਫੈਕਟਰੀ ਅੰਦਰ ਫੈਲ ਗਈ। 

ਫਾਇਲ ਫੋਟੋ

ਆਲੇ ਦੁਆਲੇ ਦੀਆਂ ਇਮਾਰਤਾਂ ਖਾਲੀ ਕਰਾਈਆਂ

ਅੱਗ ਦਾ ਭਿਆਨਕ ਰੂਪ ਦੇਖ ਕੇ ਆਸ-ਪਾਸ ਦੀਆਂ ਇਮਾਰਤਾਂ ਨੂੰ ਖਾਲੀ ਕਰਾਇਆ ਗਿਆ। ਪੁਲਿਸ ਨੇ  ਲੋਕਾਂ ਦੀ ਮਦਦ ਨਾਲ ਫੈਕਟਰੀ ਵਿੱਚੋਂ ਕੱਪੜੇ ਅਤੇ ਹੋਰ ਸਾਮਾਨ ਬਾਹਰ ਕੱਢਿਆ। ਇਸ ਦੌਰਾਨ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ। ਕਿਉਂਕਿ ਅੱਗ ਨਾਲ ਨੁਕਸਾਨੀ ਬਿਲਡਿੰਗ ਡਿੱਗਣ ਦਾ ਖ਼ਤਰਾ ਰਹਿੰਦਾ ਹੈ। 

30 ਗੱਡੀਆਂ ਦੀ ਮਦਦ ਨਾਲ ਬੁਝਾਈ ਅੱਗ 

ਫਾਇਰ ਬ੍ਰਿਗੇਡ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਲੱਗੀਆਂ। ਇਹ ਬਚਾਅ ਰਿਹਾ ਕਿ ਫੈਕਟਰੀ ਬੰਦ ਸੀ। ਅੰਦਰ ਕੋਈ ਕਰਮਚਾਰੀ ਨਹੀਂ ਸੀ। ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।