14 ਸਾਲ ਦੀ ਬੱਚੀ ਤੇ ਤਸ਼ਦੱਦ ਦੀ ਇੰਨਤਿਹਾਂ,ਮੂੰਹ ਤੇ ਲਾਇਆ ਗਰਮ ਚਾਕੂ

ਘਰ ਦੀ ਮਾਲਕਣ ਨੇ 2 ਸਾਲਾਂ ਤੱਕ ਲੜਕੀ ਨੂੰ ਸਾਰਾ ਦਿਨ ਘਰ ਦਾ ਕੰਮ ਕਰਨ ਲਈ ਕੀਤਾ ਮਜ਼ਬੂਰ, ਖਾਣੇ ਦੇ ਨਾਲ ਤੇ ਦਿੱਤਾ ਜਾਂਦਾ ਸੀ ਜੂਠਾ ਖਾਣਾ ।

Share:

ਹਾਈਲਾਈਟਸ

  • ਮਾਂ ਦਾ ਪਰਛਾਵਾਂ ਸਿਰ ਤੋਂ ਉਠਦੇ ਹੀ 14 ਸਾਲ ਦੀ ਬੱਚੀ ਦੇ ਸਿਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ

ਪੰਜਾਬ ਦੇ ਲੁਧਿਆਣਾ ਤੋਂ ਇੱਕ ਰੌਂਗਟੇ ਖੜੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਘਰ ਵਿੱਚ ਨੌਕਰਾਣੀ ਦਾ ਕੰਮ ਕਰਨ ਵਾਲੀ ਇੱਕ 14 ਸਾਲਾਂ ਮਾਸੂਮ ਬੱਚੀ ਤੇ ਉਸਦੀ ਮਾਲਕਣ ਨੇ ਤਸ਼ਦੱਦ ਕੀਤਾ। ਜਿਸ ਨੂੰ ਸੁਣ ਕੇ ਤੁਹਾਡਾ ਵੀ ਦਿੱਲ ਕੰਬ ਜਾਏਗਾ। ਮਾਂ ਦਾ ਪਰਛਾਵਾਂ ਸਿਰ ਤੋਂ ਉਠਦੇ ਹੀ 14 ਸਾਲ ਦੀ ਬੱਚੀ ਦੇ ਸਿਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਿਤਾ ਨੇ ਦੂਜਾ ਵਿਆਹ ਕਰਵਾ ਕੇ ਬੱਚੀ ਨੂੰ ਗੁਰਦੇਵ ਨਗਰ ਨਿਵਾਸੀ ਹਰਮੀਤ ਸੂਦ ਕੋਲ ਨੌਕਰਾਣੀ ਦਾ ਕੰਮ ਕਰਨ ਲਈ ਛੱਡ ਦਿੱਤਾ ਅਤੇ ਫਿਰ ਕਦੇ ਉਸ ਨੂੰ ਮਿਲਣ ਨਹੀਂ ਆਇਆ। ਘਰ ਦੀ ਮਾਲਕਣ ਨੇ ਦੋ ਸਾਲਾਂ ਤੋਂ ਘਰ ਵਿੱਚ ਕੰਮ ਕਰਨ ਵਾਲੀ ਲੜਕੀ 'ਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਲੜਕੀ ਨੂੰ ਸਾਰਾ ਦਿਨ ਘਰ ਦਾ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਖਾਣ ਦੇ ਨਾਮ 'ਤੇ ਉਸ ਨੂੰ ਜੂਠਾ ਖਾਣਾ ਦਿੱਤਾ ਜਾਂਦਾ। ਉਹ ਵੀ ਮਾਸੂਮ ਬੱਚੀ ਖੁਦ ਡਸਟਬਿਨ ਵਿੱਚੋਂ ਇਹ ਭੋਜਨ ਚੁੱਕ ਕੇ ਖਾ ਜਾਂਦੀ ਸੀ ਤਾਂ ਜੋ ਉਹ ਕਿਸੇ ਤਰ੍ਹਾਂ ਜਿਉਂਦੀ ਰਹਿ ਸਕੇ। ਇੰਨਾ ਹੀ ਨਹੀਂ, ਇਕ ਦਿਨ ਜਦੋਂ ਬੱਚੀ ਘਰੋਂ ਚੋਰੀ-ਛਿਪੇ ਦੁੱਧ ਪੀ ਲਿਆ ਤਾਂ ਉਸ ਦੀ ਮਾਲਕਣ ਨੇ ਉਸ ਦੇ ਮੂੰਹ 'ਤੇ ਗਰਮ ਚਾਕੂ ਲਾ ਦਿੱਤਾ।

 

ਸੰਸਥਾ ਨੇ ਚਾਈਲਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਬੱਚੀ ਨੂੰ ਛੁਡਵਾਇਆ

ਇਸ ਦੌਰਾਨ ਉਕਤ ਮਕਾਨ 'ਚ ਇਕ ਨੌਜਵਾਨ ਲੜਕੀ ਕਿਰਾਏ 'ਤੇ ਰਹਿਣ ਲਈ ਆਈ। ਮਾਸੂਮ ਬੱਚੀ ਦੀ ਹਾਲਤ ਦੇਖਕੇ ਲੜਕੀ ਨੂੰ ਤਰਸ ਆਇਆ ਅਤੇ ਉਸ ਨੇ ਬੱਚੀ ਦੀ ਡਸਟਬਿਨ 'ਚੋਂ ਖਾਣਾ ਚੁੱਕ ਖਾਂਦੇ ਦੀ ਵੀਡੀਓ ਇੰਟਰਨੈੱਟ ਪਾ ਦਿੱਤੀ।

ਇਸ ਤੋਂ ਬਾਅਦ ਜਦੋਂ ਸਮਾਜ ਸੇਵੀ ਬੱਚੀ ਨੂੰ ਲੈਣ ਗਏ ਤਾਂ ਮਹਿਲਾ ਨੇ ਉਨ੍ਹਾਂ ਨਾਲ ਵੀ ਦੁਰਵਿਵਹਾਰ ਕੀਤਾ। ਬਾਲ ਭਲਾਈ ਕਮੇਟੀ ਅਤੇ ਪੁਲਿਸ ਦੀ ਮਦਦ ਨਾਲ ਬੱਚੀ ਨੂੰ ਬਚਾਇਆ ਜਾ ਸਕਿਆ। ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਮਾਨੁਖਤਾ ਦੀ ਸੇਵਾ ਸੰਸਥਾ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬੱਚੀ ਦੇ ਬਿਆਨਾਂ 'ਤੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 

ਬੱਚੀ ਨੇ ਬਿਆਨ ਕੀਤਾ ਦਰਦ

ਪੁਲਿਸ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਬੱਚੀ ਨੇ ਦੱਸਿਆ ਕਿ ਉਸ ਦੀ ਮਾਂ ਪੂਜਾ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਪਿਤਾ ਨੇ ਦੂਜਾ ਵਿਆਹ ਕਰ ਲਿਆ ਅਤੇ ਉਸਨੂੰ ਗੁਰਦੇਵ ਨਗਰ ਦੇ ਇੱਕ ਘਰ ਵਿੱਚ ਕੰਮ ਕਰਨ ਲਈ ਛੱਡ ਦਿੱਤਾ ਅਤੇ ਫਿਰ ਕਦੇ ਉਸਨੂੰ ਮਿਲਣ ਨਹੀਂ ਆਇਆ। ਉਸਨੂੰ ਨਹੀਂ ਪਤਾ ਕਿ ਉਸਦਾ ਪਿਤਾ ਕਿੱਥੋਂ ਦਾ ਰਹਿਣ ਵਾਲਾ ਹੈ।

ਉਹ ਦੱਸਦੀ ਹੈ ਕਿ ਉਸ ਨੂੰ ਸਾਰਾ ਦਿਨ ਘਰ ਸਾਫ਼ ਕਰਨ, ਭਾਂਡੇ ਧੋਣ ਅਤੇ ਕੱਪੜੇ ਧੋਣ ਦਾ ਕੰਮ ਕਰਵਾਇਆ ਜਾਂਦਾ ਸੀ।ਜੇ ਕੋਈ ਛੋਟੀ ਜਿਹੀ ਗਲਤੀ ਹੋ ਜਾਂਦੀ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਅਤੇ ਇਲਾਜ ਵੀ ਨਹੀਂ ਕਰਵਾਇਆ ਜਾਂਦਾ ਸੀ। ਇੰਨਾ ਹੀ ਨਹੀਂ ਉਸ ਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ। ਕਈ ਵਾਰ ਉਹ ਡਸਟਬਿਨ ਵਿੱਚ ਪਿਆ ਬਚਿਆ ਭੋਜਨ ਖਾ ਕੇ ਆਪਣੇ ਪੇਟ ਭਰ ਲੈਂਦੀ ਸੀ।

 

ਬੱਚੀ ਨੇ ਦੋ ਦਿਨ ਪਹਿਲਾਂ ਛੁਡਵਾਉਣ ਦੀ ਕੀਤੀ ਮਿੰਨਤ

ਦੂਜੇ ਪਾਸੇ ਬੱਚੀ ਦੀ ਵੀਡੀਓ ਬਣਾਉਣ ਵਾਲੀ ਬਲਵੀਰ ਕੌਰ ਨਾਂ ਦੀ ਲੜਕੀ ਨੇ ਦੱਸਿਆ ਕਿ ਉਸ ਨੇ ਵੀ ਕਈ ਵਾਰ ਮਾਸੂਮ ਬੱਚੀ ਨੂੰ ਕੁੱਟਦੇ ਹੋਏ ਦੇਖਿਆ,ਪਰ ਪਹਿਲਾਂ ਤਾਂ ਉਹ ਚੁੱਪ ਰਹੀ ਪਰ ਬਾਅਦ ਵਿਚ ਬੱਚੀ ਨੂੰ ਡਸਟਬਿਨ ਵਿਚੋਂ ਖਾਣਾ ਚੁੱਕ ਕੇ ਖਾਂਦੇ ਦੇਖ ਕੇ ਉਸਦਾ ਦਿਲ ਦੁਖਿਆ ਅਤੇ ਉਸਨੇ ਉਸਨੂੰ ਬਚਾਉਣ ਦਾ ਫੈਸਲਾ ਕੀਤਾ। ਇਸੇ ਦੌਰਾਨ ਦੋ ਦਿਨ ਪਹਿਲਾਂ ਬੱਚੀ ਉਸ ਨੂੰ ਮਿਲੀ ਅਤੇ ਉਸ ਨੂੰ ਉਥੋਂ ਛੁਡਵਾਉਣ ਲਈ ਮਿੰਨਤਾਂ ਕਰਨ ਲੱਗੀ।

 

ਸੰਸਥਾ ਨੂੰ ਮਿਲੀ 40 ਸੈਕਿੰਡ ਦੀ ਵੀਡੀਓ

ਸੰਸਥਾ ਨੂੰ ਲੜਕੀ ਦੀ 40 ਸੈਕਿੰਡ ਦੀ ਵੀਡੀਓ ਮਿਲੀ ਹੈ, ਜਿਸ 'ਚ ਉਹ ਕਹਿ ਰਹੀ ਹੈ ਕਿ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ। ਮੈਂ ਇੱਥੋਂ ਜਾਣਾ ਹੈ। ਇੱਥੇ ਆਂਟੀ  ਮੈਨੂੰ ਕੁੱਟਦੀ ਰਹਿੰਦੀ ਹੈ। ਉਸ ਨੇ ਮੇਰਾ ਚਿਹਰਾ ਸਾੜ ਦਿੱਤਾ ਸੀ ਅਤੇ ਮੈਨੂੰ ਰਾਤ ਤੱਕ ਕੰਮ ਕਰਵਾਉਂਦੀ ਸੀ ਅਤੇ ਮੈਨੂੰ ਝਿੜਕਦੀ ਸੀ। ਕੋਈ ਕਿਰਪਾ ਕਰਕੇ ਮੈਨੂੰ ਇੱਥੋਂ ਛੁਡਵਾ ਦਵੋ। ਇਸ ਤੋਂ ਇਲਾਵਾ ਉਸ ਦੀ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਡਸਟਬਿਨ 'ਚੋਂ ਕੁਝ ਕੱਢ ਕੇ ਖਾ ਰਹੀ ਹੈ।

ਇਹ ਵੀ ਪੜ੍ਹੋ

Tags :