ਬਟਾਲਾ 'ਚ 13 ਸਾਲਾਂ ਦੇ ਬੱਚੇ ਨੇ ਕੀਤੀ ਬੇਅਦਬੀ

ਪ੍ਰਸ਼ਾਦ ਦਾ ਨਿਰਾਦਾਰ ਕਰਨ ਮਗਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਪਾੜਿਆ। ਕੈਮਰੇ 'ਚ ਕੈਦ ਹੋਈ ਘਟਨਾ।

Share:

ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸੋਮਵਾਰ ਨੂੰ ਬਟਾਲਾ 'ਚ ਬੇਅਦਬੀ ਦੀ ਘਟਨਾ ਵਾਪਰੀ। ਇਹ ਘਟਨਾ ਬੇਹੱਦ ਹੈਰਾਨ ਕਰਨ ਵਾਲੀ ਹੈ। ਇਸ ਘਟਨਾ ਨੂੰ 13 ਸਾਲਾਂ ਦੇ ਬੱਚੇ ਦੇ ਅੰਜਾਮ ਦਿੱਤਾ। ਜਿਸ ਤਰੀਕੇ ਨਾਲ ਬੱਚਾ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਕਰਦਾ ਦਿਖਾਈ ਦੇ ਰਿਹਾ ਹੈ, ਉਸਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਆਖਰ ਬੱਚੇ ਨੇ ਅਜਿਹਾ ਕਿਉਂ ਕੀਤਾ। 

ਸੀਸੀਟੀਵੀ 'ਚ ਕੈਦ ਘਟਨਾ 

ਬਟਾਲਾ ਦੇ ਨੇੜਲੇ ਪਿੰਡ ਸਦਾਰੰਗ 'ਚ ਸੋਮਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਪਰੀ। ਸਵੇਰੇ ਕਰੀਬ ਸਾਢੇ 8 ਵਜੇ ਇੱਕ ਬੱਚਾ ਗੁਰੂ ਘਰ ਆਇਆ। ਬੱਚੇ ਨੇ ਪਹਿਲਾਂ ਪ੍ਰਸ਼ਾਦ ਦੀ ਬੇਅਦਬੀ ਕੀਤੀ ਤੇ ਬਾਅਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਪਾੜ ਕੇ ਤੇਜ਼ੀ ਨਾਲ ਗੁਰਦੁਆਰਾ ਸਾਹਿਬ ਤੋਂ ਬਾਹਰ ਚਲਾ ਗਿਆ। ਘਟਨਾ ਦਾ ਪਤਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਉਦੋਂ ਲੱਗਾ ਜਦੋਂ ਉਨ੍ਹਾਂ ਰੁਮਾਲਾ ਸਾਹਿਬ ਨਾਲ ਛੇੜਛਾੜ ਹੋਈ ਵੇਖੀ। ਗ੍ਰੰਥੀ ਸੁਖਵਿੰਦਰ ਸਿੰਘ ਨੇ ਤੁਰੰਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ। ਜਿਹਨਾਂ ਨੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਖਬਰ ਫੈਲਦਿਆਂ ਸਤਿਕਾਰ ਕਮੇਟੀ ਅਤੇ ਹੋਰ ਪੰਥਕ ਆਗੂ ਮੌਕੇ ਤੇ ਪਹੁੰਚੇ। 

ਫੋਟੋ
ਬਟਾਲਾ ਬੇਅਦਬੀ ਘਟਨਾ ਦੀ ਜਾਂਚ ਪੁਲਿਸ ਨੇ ਸ਼ੁਰੂ ਕੀਤੀ। ਫੋਟੋ ਕ੍ਰੇਡਿਟ - ਜੇਬੀਟੀ

ਸਿੱਖ ਸੰਗਤ ਨੂੰ ਅਪੀਲ

ਬਟਾਲਾ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਘਟਨਾ ਮਗਰੋਂ ਸਿੱਖ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਨੇ ਸੰਗਤ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਘਟਨਾ ਦੀ ਡੂੰਘਾਈ ਤੱਕ ਜਾਂਚ ਕੀਤੀ ਜਾਵੇਗੀ। ਬੱਚੇ ਨੇ ਕਿਸਦੇ ਇਸ਼ਾਰੇ ਉਪਰ ਅਜਿਹਾ ਕੀਤਾ ਅਤੇ ਇਸਦੀ ਵਜ੍ਹਾ ਕੀ ਰਹੀ। ਇਹਨਾਂ ਗੱਲਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। 

 

ਇਹ ਵੀ ਪੜ੍ਹੋ

Tags :