ਪੰਜਾਬ 'ਚ ਖੇਡਦੇ ਸਮੇਂ 9 ਸਾਲਾ ਬੱਚੇ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਖਾਧਾ, ਮੌਤ

ਸੰਜੀਵ ਦੇ ਦਾਦਾ ਸ਼ੰਕਰ ਸ਼ਾਹ ਉਸਨੂੰ ਮੁੱਲਾਂਪੁਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸ਼ੰਕਰ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਚੰਦਾ ਦੇਵੀ ਇੱਕ ਸਾਲ ਪਹਿਲਾਂ ਬਿਹਾਰ ਦੇ ਪੱਛਮੀ ਚੰਪਾਰਨ ਤੋਂ ਮਜ਼ਦੂਰ ਵਜੋਂ ਕੰਮ ਕਰਨ ਲਈ ਪੰਜਾਬ ਆਏ ਸਨ।

Courtesy: ਲੁਧਿਆਣਾ 'ਚ ਮਾਸੂਮ ਬੱਚੇ ਨੂੰ ਕੁੱਤਿਆਂ ਨੇ ਨੋਚ ਖਾਧਾ

Share:

ਲੁਧਿਆਣਾ ਦੇ ਮੋਹੀ ਪਿੰਡ ਵਿੱਚ ਆਵਾਰਾ ਕੁੱਤਿਆਂ ਨੇ ਇੱਕ 9 ਸਾਲਾ ਬੱਚੇ ਦੀ ਜਾਨ ਲੈ ਲਈ। ਸੰਜੀਵ ਸ਼ਾਹ, ਜੋ ਕਿ ਬਿਹਾਰ ਤੋਂ ਆਪਣੇ ਦਾਦਾ-ਦਾਦੀ ਨੂੰ ਮਿਲਣ ਆਇਆ ਸੀ, 'ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਬੱਚੇ ਦੀ ਗਰਦਨ, ਕੰਨ ਅਤੇ ਸਰੀਰ ਦੇ ਕਈ ਹੋਰ ਹਿੱਸਿਆਂ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਸੰਜੀਵ ਦੇ ਦਾਦਾ ਸ਼ੰਕਰ ਸ਼ਾਹ ਉਸਨੂੰ ਮੁੱਲਾਂਪੁਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸ਼ੰਕਰ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਚੰਦਾ ਦੇਵੀ ਇੱਕ ਸਾਲ ਪਹਿਲਾਂ ਬਿਹਾਰ ਦੇ ਪੱਛਮੀ ਚੰਪਾਰਨ ਤੋਂ ਮਜ਼ਦੂਰ ਵਜੋਂ ਕੰਮ ਕਰਨ ਲਈ ਪੰਜਾਬ ਆਏ ਸਨ।

ਰਿਸ਼ਤੇਦਾਰਾਂ ਨਾਲ ਪੰਜਾਬ ਆਇਆ ਸੀ ਬੱਚਾ 

 

ਸੰਜੀਵ ਸ਼ਾਹ ਆਪਣੀ ਮਾਂ ਕਿਸ਼ਨਵਤੀ ਦੇਵੀ ਨਾਲ ਬਿਹਾਰ ਵਿੱਚ ਰਹਿੰਦਾ ਸੀ। ਉਸਦੇ ਪਿਤਾ ਮੁਕੇਸ਼ ਸ਼ਾਹ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਪੰਜਾਬ ਆਇਆ ਸੀ। ਘਟਨਾ ਦੇ ਸਮੇਂ, ਸ਼ੰਕਰ ਸ਼ਾਹ ਕਿਸਾਨ ਸਰਬਜੀਤ ਸਿੰਘ ਦੇ ਖੇਤ ਵਿੱਚ ਬੋਰੀਆਂ ਵਿੱਚ ਆਲੂ ਭਰ ਰਿਹਾ ਸੀ। ਖੇਡਦੇ ਸਮੇਂ ਸੰਜੀਵ ਸ਼ਾਹ ਨੇੜਲੇ ਕਣਕ ਦੇ ਖੇਤ ਵਿੱਚ ਗਿਆ, ਜਿੱਥੇ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕੀਤਾ


ਐਸਐਚਓ ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਹਰਕੀਰਤ ਸਿੰਘ ਅਤੇ ਬੀਡੀਪੀਓ ਦਫ਼ਤਰ ਤੋਂ ਬਲਦੇਵ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸ਼ਾਮ ਨੂੰ ਪਿੰਡ ਮੋਹੀ ਦੇ ਰੁੜਕਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਾਸੂਮ ਸੰਜੀਵ ਨੂੰ ਦਫ਼ਨਾਇਆ ਗਿਆ।


ਦੋ ਬੱਚਿਆਂ ਦੀ ਪਹਿਲਾਂ ਵੀ ਮੌਤ ਹੋਈ


ਦੱਸ ਦੇਈਏ ਕਿ ਇਸਤੋਂ ਪਹਿਲਾਂ ਹਸਨਪੁਰ ਪਿੰਡ ਵਿੱਚ ਆਦਮਖੋਰ ਕੁੱਤਿਆਂ ਨੇ ਦਹਿਸ਼ਤ ਮਚਾ ਦਿੱਤੀ ਸੀ। ਜਿੱਥੇ ਆਵਾਰਾ ਕੁੱਤਿਆਂ ਨੇ ਦੋ ਬੱਚਿਆਂ ਨੂੰ ਮਾਰ ਦਿੱਤਾ ਸੀ ਅਤੇ ਫਿਰ ਮੱਝਾਂ ਦੇ ਵੱਛਿਆਂ ਨੂੰ ਵੀ ਖਾ ਲਿਆ ਸੀ। ਘਟਨਾ ਤੋਂ ਬਾਅਦ ਪਿੰਡ ਵਿੱਚ ਇਸ ਹੱਦ ਤੱਕ ਦਹਿਸ਼ਤ ਫੈਲ ਗਈ ਕਿ ਲੋਕ ਸ਼ਾਮ ਹੁੰਦੇ ਹੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰ ਆਏ ਸੀ ਅਤੇ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਕੁੱਤਿਆਂ ਨੂੰ ਫੜ ਲਿਆ ਸੀ।

ਇਹ ਵੀ ਪੜ੍ਹੋ