ਪੰਜਾਬ ਅੰਦਰ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਾਏ, ਮੁੱਖ ਮੰਤਰੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ 

ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਮਾਰਕੀਟ ਕਮੇਟੀ ਦੀ ਕਮਾਨ ਜਗਤਾਰ ਸਿੰਘ ਗਿੱਲ ਨੂੰ ਸੰਭਾਲੀ ਗਈ ਹੈ। ਜਗਤਾਰ ਸਿੰਘ ਗਿੱਲ ਖੰਨਾ ਦੇ ਨੇੜਲੇ ਪਿੰਡ ਰਤਨਹੇੜੀ ਦੇ ਵਸਨੀਕ ਹੈ। ਉਹ ਆੜ੍ਹਤੀ ਹਨ ਤੇ ਖੇਤੀਬਾੜੀ ਨਾਲ ਵੀ ਜੁੜੇ ਹੋਏ ਹਨ।

Courtesy: file photo

Share:

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 88 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਲਗਾ ਦਿੱਤੇ ਹਨ। ਸੀਐੱਮ ਮਾਨ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਅੱਜ ਸੂਬੇ ਦੇ ਵੱਖ-ਵੱਖ ਹਲਕਿਆਂ ਲਈ ਪਾਰਟੀ ਦੇ ਵਲੰਟੀਅਰਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਵਜੋਂ ਨਿਯੁਕਤ ਕੀਤਾ ਗਿਆ। ਸੀਐੱਮ ਮਾਨ ਨੇ ਅੱਗੇ ਲਿਖਿਆ ਕਿ ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ। ਮੈਨੂੰ ਉਮੀਦ ਹੈ ਵਾਲੰਟੀਅਰ ਸਾਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਆਉਣ ਵਾਲ਼ੇ ਦਿਨਾਂ ‘ਚ ਹੋਰ ਵਲੰਟੀਅਰਾਂ ਨੂੰ ਵੀ ਸੰਗਠਨ ‘ਚ ਜ਼ਿੰਮੇਵਾਰੀਆਂ ਮਿਲਣਗੀਆਂ ਅਤੇ ਸਰਕਾਰ ‘ਚ ਅਹੁਦੇ ਮਿਲਣਗੇ।

ਜਗਤਾਰ ਸਿੰਘ ਗਿੱਲ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੀ ਕਮਾਨ

ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਮਾਰਕੀਟ ਕਮੇਟੀ ਦੀ ਕਮਾਨ ਜਗਤਾਰ ਸਿੰਘ ਗਿੱਲ ਨੂੰ ਸੰਭਾਲੀ ਗਈ ਹੈ। ਜਗਤਾਰ ਸਿੰਘ ਗਿੱਲ ਖੰਨਾ ਦੇ ਨੇੜਲੇ ਪਿੰਡ ਰਤਨਹੇੜੀ ਦੇ ਵਸਨੀਕ ਹੈ। ਉਹ ਆੜ੍ਹਤੀ ਹਨ ਤੇ ਖੇਤੀਬਾੜੀ ਨਾਲ ਵੀ ਜੁੜੇ ਹੋਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਤੇ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਨੇੜਲੇ ਸਾਥੀ ਹਨ। ਇਸਤੋਂ ਇਲਾਵਾ ਹੋਰ ਕਿਹੜੇ ਕਿਹੜੇ ਚੇਅਰਮੈਨ ਬਣੇ ਹਨ, ਸਬੰਧਤ ਸੂਚੀਆਂ ਹੇਠਾਂ ਦੇਖੋ.....

 

photo

photo list 1

 

photo
photo list 2
photo
photo list 3
photo
photo list 4

ਇਹ ਵੀ ਪੜ੍ਹੋ