ਲੁਧਿਆਣਾ ਤੇ ਰੋਪੜ ਦੇ ਡੀਸੀ ਸਮੇਤ 5 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕਰਦੇ ਹੋਏ 4 ਆਈਏਐਸ ਤੇ 1 ਪੀਸੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

Courtesy: file photo

Share:

ਪੰਜਾਬ ਸਰਕਾਰ ਵੱਲੋਂ ਅੱਜ 2 ਡੀਸੀਜ਼ ਸਮੇਤ 5 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਲੁਧਿਆਣਾ ਦੌਰੇ ਦੇ ਅਗਲੇ ਦਿਨ ਹੀ ਇੱਥੋਂ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਤਿੰਦਰ ਜੋਰਵਾਲ ਦੀ ਥਾਂ ਰੋਪੜ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਨਿਯੁਕਤ ਕੀਤਾ ਗਿਆ ਹੈ। ਹਿਮਾਂਸ਼ੂ 2017 ਬੈਚ ਦੇ ਆਈਏਐਸ ਅਧਿਕਾਰੀ ਹਨ। ਜਦਕਿ, ਰੋਪੜ (ਰੂਪਨਗਰ) ਵਿਖੇ ਵਰਜੀਤ ਵਾਲੀਆ ਨੂੰ ਡੀਸੀ ਲਗਾਇਆ ਗਿਆ। ਉਹ 2018 ਦੇ ਬੈਚ ਦੇ ਅਧਿਕਾਰੀ ਹਨ। ਵਰਜੀਤ ਵਾਲੀਆ ਮੁੱਖ ਮੰਤਰੀ ਪੰਜਾਬ ਦੇ ਵਧੀਕ ਪ੍ਰਮੁੱਖ ਸਕੱਤਰ ਸਨ। 

ਸਰਕਾਰ ਵੱਲੋਂ ਕੀਤੇ ਤਬਾਦਲਿਆਂ ਦੀ ਸੂਚੀ ਹੇਠਾਂ ਦੇਖੋ......

 

photo
photo ਸਰਕਾਰੀ ਹੁਕਮਾਂ ਦੀ ਕਾਪੀ

ਇਹ ਵੀ ਪੜ੍ਹੋ