Ferozepur: ਕਾਰ ਦਾ ਟਾਇਰ ਫਟਣ ਨਾਲ ਵਾਪਰੇ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ

Ferozepur: ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਚਾਰੋ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲਾਸਾਂ ਨੂੰ ਕਾਰ ਵਿੱਚੋਂ ਕਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share:

Ferozepur: ਫਿਰੋਜ਼ਪੁਰ ਦੇ ਕਸਬਾ ਮਖੂ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਥੇ ਹੋਏ ਇਕ ਵੱਡੇ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਦੀ ਜਾਣਕਾਰੀ ਮਿਲ ਰਹੀ ਹੈ। ਨਾਲ ਹੀ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਸਾਰੇ ਹੀ ਨੌਜਵਾਨ ਪੇਪਰ ਦੇ ਕੇ ਆਪਣੀ ਕਾਰ ਵਿੱਚ ਵਾਪਸ ਆ ਰਹੇ ਸਨ। ਰਸਤੇ ਵਿੱਚ ਕਾਰ ਦਾ ਟਾਇਰ ਫਟਣ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਚਾਰੋ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਗੁਰਕੀਰਤ ਸਿੰਘ, ਜੁਗਰਾਜ ਸਿੰਘ, ਵੈਸ਼ਦੀਪ ਅਤੇ ਅਰਸ਼ਦੀਪ ਚੰਦ ਵਜੋਂ ਹੋਈ ਹੈ। ਗੁਰਮਨ ਸਿੰਘ ਤੇ ਜੋਬਨ ਦੋਵੇਂ ਜ਼ਖਮੀ ਹਨ। ਦੋਵਾਂ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਜੋਬਨ ਦੀ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮਖੂ ਦੀ ਪੁਲਿਸ ਵੱਲੋਂ ਜ਼ੀਰਾ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਤਿੰਨ ਨੌਜਵਾਨਾਂ ਨੇ ਮੌਕੇ ਤੇ ਹੀ ਤੋੜਿਆ ਦਮ

ਜਾਣਕਾਰੀ ਦੇ ਮੁਤਾਬਿਕ ਗੁਰਕੀਰਤ, ਜੁਗਰਾਜ, ਵੈਸ਼ਦੀਪ, ਅਰਸ਼ਦੀਪ ਚੰਦ, ਗੁਰਮਨ ਸਿੰਘ, ਜੋਬਨ ਵਾਸੀ ਆਪਣੀ ਸਵਿਫਟ ਕਾਰ ਵਿੱਚ ਬਠਿੰਡਾ ਦੇ ਵਿੱਚ ਵੈਟਰਨਰੀ ਪੋਲੀਟੈਕਨਿਕ ਕਾਲਜ ਵਿੱਚ ਪੇਪਰ ਦੇ ਕੇ ਵਾਪਸ ਪਰਤ ਰਹੇ ਸਨ। ਰਸਤੇ ਵਿੱਚ ਪੈਟਰੋਲ ਪੰਪ ਵਿੱਚੋਂ ਤੇਲ ਪਵਾਉਣ ਤੋਂ ਬਾਅਦ ਬਠਿੰਡਾ ਅੰਮ੍ਰਿਤਸਰ ਹਾਈਵੇ 'ਤੇ ਗੱਡੀ ਚੜ੍ਹਾਈ ਤਾਂ ਉਸਦਾ ਟਾਇਰ ਫਟ ਗਿਆ। ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਪੈਲੇਸ ਦੀ ਕੰਧ ਦੇ ਨਾਲ ਟਕਰਾਈ ਅਤੇ ਕਾਰ ਪਲਟ ਗਈ। ਗੁਰਕੀਰਤ, ਜੁਗਰਾਜ ਤੇ ਵੈਸ਼ਦੀਪ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਅਰਸ਼ਦੀਪ ਦੀ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ। 

ਇਹ ਵੀ ਪੜ੍ਹੋ

Tags :