4 ਹਜ਼ਾਰ ਪਿੱਛੇ ਕਰਾ ਲਈ 5 ਸਾਲ ਦੀ ਸਜ਼ਾ

ਲੁਧਿਆਣਾ ਦੀ ਇੱਕ ਅਦਾਲਤ ਨੇ ਸੁਣਾਇਆ ਫੈਸਲਾ। ਕਰੀਬ 4 ਸਾਲ ਪੁਰਾਣੇ ਮੁਕੱਦਮੇ 'ਚ ਹੋਈ ਕੈਦ।

Share:

ਲੁਧਿਆਣਾ ਦੀ ਇੱਕ ਅਦਾਲਤ ਨੇ ਰਿਸ਼ਵਤਖੋਰੀ ਦੇ ਕੇਸ 'ਚ ਸਰਕਾਰੀ ਮੁਲਾਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ। ਬਿਜਲੀ ਬੋਰਡ ਦੇ ਲਾਇਨਮੈਨ ਨੂੰ 5 ਸਾਲ ਦੀ ਸਜ਼ਾ ਹੋਈ ਹੈ। ਉਸ ਉਪਰ 4 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ ਸਾਬਤ ਹੋਇਆ। ਜਿਸ ਮਗਰੋਂ ਅਦਾਲਤ ਨੇ ਸਜ਼ਾ ਸੁਣਾਈ। ਦੋਸ਼ੀ ਮਹਿਕਮੇ ਚੋਂ ਰਿਟਾਇਰ ਹੋ ਚੁੱਕਾ ਹੈ। ਪ੍ਰੰਤੂ, ਡਿਊਟੀ ਦੌਰਾਨ ਉਸਦੇ ਇਸ ਕਾਰਨਾਮੇ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ। 
 
ਜਾਣੋ ਪੂਰਾ ਮਾਮਲਾ 
 
ਸਰਕਾਰੀ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਮਾਧੋ ਰਾਮ ਨੇ ਸਵਰਨ ਸਿੰਘ ਤੋਂ ਟ੍ਰਾਂਸਫਾਰਮਰ ਬਦਲਾਉਣ ਦੇ ਲਈ 6000 ਦੀ ਰਿਸ਼ਵਤ ਮੰਗੀ ਸੀ, ਪਰ ਇਹਨਾਂ ਦਾ ਸੌਦਾ 4000 ਵਿੱਚ ਤੈਅ ਹੋਇਆ ਸੀ। 7 ਜਨਵਰੀ 2020 ਨੂੰ  ਬੱਸ ਅੱਡੇ ਜੋਧਾਂ ਚੋਂ 4000 ਦੀ ਰਿਸ਼ਵਤ ਲੈਂਦੇ ਮਾਧੋ ਰਾਮ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ ਸੀ।  ਜਿਸ ਸਬੰਧੀ ਅਦਾਲਤ ਵਿੱਚ 3 ਸਾਲ ਦੇ ਕਰੀਬ ਕੇਸ ਚੱਲਣ ਤੋਂ ਬਾਅਦ  ਵੱਲੋਂ ਦੋਸ਼ੀ ਨੂੰ ਧਾਰਾ 7 ਪੀਸੀ ਐਕਟ ਅਧੀਨ ਪੰਜ ਸਾਲ ਦੀ ਸਜ਼ਾ ਅਤੇ 10 ਹਜਾਰ ਰੁਪਏ ਜੁਰਮਾਨਾ ਸੁਣਾਇਆ ਗਿਆ ਹੈ। 

ਇਹ ਵੀ ਪੜ੍ਹੋ