ਛੁੱਟੀ ਨੂੰ ਸੂਬੇ ਦੀਆਂ ਮੰਡੀਆਂ ਚ ਪੁੱਜਿਆ 4.7 ਲੱਖ ਮੀਟ੍ਰਿਕ ਟਨ ਝੋਨਾ, ਜਾਅਲੀ ਬੁਕਿੰਗ ਦਾ ਸ਼ੱਕ

 ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਨੇ ਐਸਡੀਐਮ ਅਤੇ ਆਰਓ ਨੂੰ ਕੇ ਖੁਦ ਮੰਡੀਆਂ ਦਾ ਦੌਰਾ ਕਰਨ ਦੇ ਨਿਦਰੇਸ਼ ਜਾਰੀ ਕੀਤੇ ਹਨ।

Share:

ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਦਾ ਆਉਣਾ ਜਾਰੀ ਹੈ। ਦੀਵਾਲੀ ਨੂੰ ਛੁੱਟੀ ਵਾਲੇ ਦਿਨ ਵੀ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ 4.7 ਲੱਖ ਮੀਟ੍ਰਿਕ ਟਨ ਝੋਨਾ ਪੁੱਜਿਆ। ਦੀਵਾਲੀ ਵਾਲੇ ਦਿਨ ਛੁੱਟੀ ਹੋਣ ਕਰਕੇ ਭਾਰੀ ਮਾਤਰਾ ਵਿੱਚ ਝੋਨਾ ਆਉਣ ਕਰਕੇ ਜਾਅਲੀ ਬੁਕਿੰਗ ਦਾ ਸ਼ੱਕ ਪੈਦਾ ਹੋ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਨੇ ਐਸਡੀਐਮ ਅਤੇ ਆਰਓ ਨੂੰ ਕੇ ਖੁਦ ਮੰਡੀਆਂ ਦਾ ਦੌਰਾ ਕਰਨ ਦੇ ਨਿਦਰੇਸ਼ ਜਾਰੀ ਕੀਤੇ ਹਨ। ਉਹਨਾਂ ਨੇ ਕਿਹਾ ਕਿ ਵੀਡੀਓਗ੍ਰਾਫੀ ਰਾਹੀਂ ਕੇਂਦਰਾਂ ਅਤੇ ਮੰਡੀਆਂ ਵਿੱਚ ਪਏ ਝੋਨੇ ਦੀ 11 ਤੋਂ 13 ਨਵੰਬਰ ਤੱਕ 3 ਦਿਨਾਂ ਵਿੱਚ ਕੀਤੀ ਗਈ ਬੁਕਿੰਗ ਨਾਲ ਮੈਚ ਕਰਵਾਓ ਤਾਂ ਜੋ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ। ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਮੁਨਾਫਾ ਕਮਾਉਣ ਲਈ ਬਾਹਰਲੇ ਸੂਬਿਆਂ ਤੋਂ ਹੋ ਰਹੀ ਝੋਨੇ ਦੀ ਖਰੀਦ 

ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਫ਼ਸਲ ’ਤੇ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੈ,ਜਦੋਂਕਿ ਬਾਕੀ ਰਾਜਾਂ ਵਿੱਚ ਅਜਿਹਾ ਨਹੀਂ ਹੈ। ਅਜਿਹੇ 'ਚ ਇਸ ਧੰਦੇ ਨਾਲ ਜੁੜੇ ਲੋਕ ਭਾਰੀ ਮੁਨਾਫਾ ਕਮਾਉਣ ਲਈ ਬਾਹਰਲੇ ਸੂਬਿਆਂ ਤੋਂ ਝੋਨਾ ਖਰੀਦਦੇ ਹਨ। ਜਾਅਲੀ ਬੁਕਿੰਗ ਰਾਹੀਂ ਵੇਚ ਕੇ ਮੋਟਾ ਮੁਨਾਫਾ ਕਮਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਕਿਸਾਨ ਜਥੇਬੰਦੀਆਂ ਇਸ ਮੁੱਦੇ ਨੂੰ ਸਰਕਾਰ ਅਤੇ ਮੰਡੀ ਬੋਰਡ ਕੋਲ ਕਈ ਵਾਰ ਉਠਾ ਚੁੱਕੀਆਂ ਹਨ। ਇਸ ਸਮੇਂ ਕਣਕ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਗਿਆ ਹੈ। ਕਣਕ ਦੀ ਬਿਜਾਈ ਦਾ ਕੰਮ 15 ਦਿਨਾਂ ਤੋਂ ਚੱਲ ਰਿਹਾ ਹੈ। ਅਜਿਹੇ 'ਚ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪੂਰੇ ਮਾਮਲੇ ਦੀ ਜਾਂਚ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਹੁਣ ਚੈਕਿੰਗ ਕਰਵਾਉਣ ਜਾ ਰਹੀ ਹੈ ਤਾਂ ਇਹ ਚੰਗਾ ਕਦਮ ਹੈ। ਇਸ ਨਾਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਹੋਵੇਗੀ। ਇਸ ਕਾਰੋਬਾਰ ਨਾਲ ਜੁੜੇ ਲੋਕ ਕਈ ਪੱਧਰਾਂ 'ਤੇ ਖੇਡਦੇ ਹਨ।
 

ਇਹ ਵੀ ਪੜ੍ਹੋ