ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਟਵਾਰੀ ਸਮੇਤ 3 ਜਣਿਆਂ ਨੂੰ ਸਜ਼ਾ

ਅਦਾਲਤ ਨੇ ਸਖਤ ਫੈਸਲਾ ਸੁਣਾਉਂਦੇ ਹੋਏ 5-5 ਸਾਲ ਦੀ ਕੈਦ ਕੀਤੀ। ਹਰੇਕ ਮੁਲਜ਼ਮ ਨੂੰ 15 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ। 

Share:

ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਡਾ. ਅਜੀਤ ਅੱਤਰੀ ਦੀ ਅਦਾਲਤ ਨੇ ਪਟਵਾਰੀ ਜਸਮਿੰਦਰ ਸਿੰਘ, ਗੁਰਮੀਤ ਸਿੰਘ ਗੋਗਾ ਤੇ ਦਲਜੀਤ ਸਿੰਘ ਸੋਨੂੰ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ। ਹਰੇਕ ਨੂੰ 15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ। ਇਨ੍ਹਾਂ ਖ਼ਿਲਾਫ਼ 10 ਮਈ 2017 ਨੂੰ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ।

8 ਹਜ਼ਾਰ ਰੁਪਏ ਲਈ ਸੀ ਰਿਸ਼ਵਤ 

ਮੁਲਜ਼ਮਾਂ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ਵਿਚ ਇਹ ਅੱਠ ਹਜ਼ਾਰ ਰੁਪਏ ਲੈਣ ਲਈ ਸਹਿਮਤ ਹੋ ਗਏ ਤੇ ਸ਼ਿਕਾਇਤਕਰਤਾ ਤੋਂ ਉਸਦੀ ਭਰਜਾਈ ਦੀ ਮਾਲਕੀ ਵਾਲੇ ਘਰ ਦੇ ਸਬੰਧ ਵਿਚ ਮਾਲੀਆ ਰਿਕਾਰਡ ਮੁਹੱਈਆ ਕਰਵਾਉਣ ਦੇ ਨਾਮ ’ਤੇ ਰਿਸ਼ਵਤ ਲਈ ਸੀ। ਹਾਲਾਂਕਿ ਮੁਕੱਦਮੇ ਦੌਰਾਨ ਮੁਲਜ਼ਮਾਂ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਪਰ ਜਾਂਚ ਦੌਰਾਨ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਤ ਹੋ ਗਏ ਤੇ ਅਦਾਲਤ ਨੇ ਸਜ਼ਾ ਸੁਣਾਈ।

ਇਹ ਵੀ ਪੜ੍ਹੋ