ਸਤਲੁਜ ‘ਚ ਡੁੱਬਣ ਵਾਲੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ 

ਪੰਜਾਬ ਦੇ ਲੁਧਿਆਣਾ ਵਿਖੇ ਸਤਲੁਜ ਦਰਿਆ ‘ਚ ਡੁੱਬੇ 3 ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਲਾਸ਼ਾਂ ਵੀ ਉਸ ਸਮੇਂ ਮਿਲੀਆਂ ਜਦੋਂ ਦੇਸ਼ ਭਰ ਅੰਦਰ ਮਾਵਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਤੇ ਲੰਬੀ ਉਮਰ ਲਈ ਅਹੋਈ ਅਸ਼ਟਮੀ ਦੀ ਪੂਜਾ ਕਰ ਰਹੀਆਂ ਸੀ ਤਾਂ ਦੂਜੇ ਪਾਸੇ ਲੁਧਿਆਣਾ ਵਿਖੇ ਤਿੰਨ ਘਰਾਂ ਦੇ ਚਿਰਾਗ ਬੁਝ ਗਏ। ਦੱਸ ਦਈਏ ਕਿ ਲੁਧਿਆਣਾ […]

Share:

ਪੰਜਾਬ ਦੇ ਲੁਧਿਆਣਾ ਵਿਖੇ ਸਤਲੁਜ ਦਰਿਆ ‘ਚ ਡੁੱਬੇ 3 ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਲਾਸ਼ਾਂ ਵੀ ਉਸ ਸਮੇਂ ਮਿਲੀਆਂ ਜਦੋਂ ਦੇਸ਼ ਭਰ ਅੰਦਰ ਮਾਵਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਤੇ ਲੰਬੀ ਉਮਰ ਲਈ ਅਹੋਈ ਅਸ਼ਟਮੀ ਦੀ ਪੂਜਾ ਕਰ ਰਹੀਆਂ ਸੀ ਤਾਂ ਦੂਜੇ ਪਾਸੇ ਲੁਧਿਆਣਾ ਵਿਖੇ ਤਿੰਨ ਘਰਾਂ ਦੇ ਚਿਰਾਗ ਬੁਝ ਗਏ। ਦੱਸ ਦਈਏ ਕਿ ਲੁਧਿਆਣਾ ਵਿਖੇ 5 ਬੱਚੇ ਸਤਲੁਜ ਦਰਿਆ ਕੰਢੇ ਗਏ ਸੀ। ਇਸੇ ਦੌਰਾਨ 3 ਬੱਚੇ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਏ ਸੀ। ਰੋਹਿਤ, ਅੰਸ਼ੂ ਗੁਪਤਾ ਤੇ ਪ੍ਰਿੰਸ ਦੀਆਂ ਲਾਸ਼ਾਂ ਐਤਵਾਰ ਦੀ ਦੇਰ ਰਾਤ ਨੂੰ ਮਿਲੀਆਂ।

ਇੱਕ ਦੂਜੇ ਬਿਨ੍ਹਾਂ ਕਿਤੇ ਨਹੀਂ ਜਾਂਦੇ ਸੀ

ਰੋਹਿਤ, ਅੰਸ਼ੂ ਤੇ ਪ੍ਰਿੰਸ ਤਿੰਨੋਂ 8ਵੀਂ ਜਮਾਤ ਚ ਪੜ੍ਹਦੇ ਸੀ। ਇਹਨਾਂ ਦੇ 2 ਹੋਰ ਦੋਸਤ ਵੀ ਨਾਲ ਸਨ। ਇਹ ਸਾਰੇ ਦੋਸਤ ਇੱਕ ਦੂਜੇ ਬਿਨ੍ਹਾਂ ਕਿਤੇ ਨਹੀਂ ਜਾਂਦੇ ਸੀ। ਸਾਰੇ ਇਕੱਠੇ ਸਕੂਲ ਤੋਂ ਆਉਂਦੇ ਜਾਂਦੇ ਸੀ ਅਤੇ ਇਕੱਠੇ ਹੀ ਖੇਡਦੇ ਸੀ। ਬੀਤੀ ਰਾਤ ਜਦੋਂ ਸਤਲੁਜ ਦਰਿਆ ਕੰਢੇ ਗਏ ਤਾਂ 3 ਜਣੇ ਡੁੱਬ ਗਏ।

ਅੱਜ ਹੋਵੇਗਾ ਪੋਸਟਮਾਰਟਮ

ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿਖੇ ਤਿੰਨੋਂ ਬੱਚਿਆਂ ਦਾ ਪੋਸਟਮਾਰਟਮ ਹੋਵੇਗਾ। ਲਾਸ਼ਾਂ ਦੇਰ ਰਾਤ ਹੀ ਹਸਪਤਾਲ ‘ਚ ਰਖਵਾ ਦਿੱਤੀਆਂ ਗਈਆਂ। ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।