ON ARMY DUTY ਸਟਿੱਕਰ ਵਾਲੇ ਕੈਂਟਰ ਚੋਂ ਮਿਲੀ  27 ਕੁਇੰਟਲ ਭੁੱਕੀ, ਪੁਲਿਸ ਦੇ ਵੀ ਉੱਡੇ ਹੋਸ਼ 

ਦਾਣਾ ਮੰਡੀ ਵਿੱਚ ਬਣੇ ਇੱਕ ਕਮਰੇ ਦੇ ਪਿਛਲੇ ਪਾਸੇ ਇੱਕ ਕੈਂਟਰ ਜਿਸਦਾ ਨੰਬਰ PB 03 BA 6751 ਖੜਾ ਦਿਖਾਈ ਦਿੱਤਾ ਜੋ ਤਰਪਾਲ ਨਾਲ ਢੱਕਿਆ ਹੋਇਆ ਸੀ, ਕੈਂਟਰ ਦੇ ਸ਼ੀਸੇ ਤੇ ON ARMY DUTY ਪ੍ਰਿਟ ਕਰਕੇ ਚਿੱਪਕਿਆ ਹੋਇਆ ਸੀ। ਇਹਨਾਂ ਦਾ ਨੈੱਟਵਰਕ ਫਰੋਲਿਆ ਜਾ ਰਿਹਾ ਹੈ। ਇਹ ਭੁੱਕੀ ਦਾ ਪੂਰਾ ਕੈਂਟਰ ਭਰਕੇ ਲਿਆ ਰਹੇ ਸੀ। 

Courtesy: 27 ਕੁਇੰਟਲ ਭੁੱਕੀ ਸਮੇਤ ਦੋ ਤਸਕਰ ਫੜੇ ਗਏ

Share:

ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ 'ਤੇ ਨਸ਼ਿਆਂ ਤੇ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇੱਕ ਟਰੱਕ ਵਿੱਚੋਂ 27 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਹਨਾਂ ਦਾ ਨੈੱਟਵਰਕ ਫਰੋਲਿਆ ਜਾ ਰਿਹਾ ਹੈ। ਇਹ ਭੁੱਕੀ ਦਾ ਪੂਰਾ ਕੈਂਟਰ ਭਰਕੇ ਲਿਆ ਰਹੇ ਸੀ। 

ਦਾਣਾ ਮੰਡੀ ਖੜ੍ਹਾ ਕੀਤਾ ਸੀ ਕੈਂਟਰ 

ਐਸਐਸਪੀ ਤੁਸ਼ਾਰ ਗੁਪਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਨੂੰ ਖਾਸ ਮੁਖਬਰ ਦੀ ਇਤਲਾਹ ਮਿਲੀ ਕਿ ਇੱਕ ਕੈਂਟਰ ਜਿਸ ਵਿੱਚ ਝਾਰਖੰਡ ਤੋਂ ਡੋਡਾ ਚੂਰਾ ਪੋਸਤ ਲੈਕੇ ਆ ਰਹੇ ਹਨ ਤਾਂ ਸੀ.ਆਈ.ਏ ਸਟਾਫ ਵੱਲੋਂ ਕੈਂਟਰ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਿਸ ਤੇ ਪੁਲਿਸ ਵੱਲੋਂ ਪਿੰਡ ਔਲਖ ਦੀ ਦਾਣਾ ਮੰਡੀ ਵਿੱਚ ਬਣੇ ਇੱਕ ਕਮਰੇ ਦੇ ਪਿਛਲੇ ਪਾਸੇ ਇੱਕ ਕੈਂਟਰ ਜਿਸਦਾ ਨੰਬਰ PB 03 BA 6751 ਖੜਾ ਦਿਖਾਈ ਦਿੱਤਾ ਜੋ ਤਰਪਾਲ ਨਾਲ ਢੱਕਿਆ ਹੋਇਆ ਸੀ, ਕੈਂਟਰ ਦੇ ਸ਼ੀਸੇ ਤੇ ON ARMY DUTY ਪ੍ਰਿਟ ਕਰਕੇ ਚਿੱਪਕਿਆ ਹੋਇਆ ਸੀ। ਜੱਦ ਪੁਲਿਸ ਵੱਲੋਂ ਕੈਂਟਰ ਵਿੱਚ ਸਵਾਰ ਨੌਜਵਾਨਾਂ ਤੋਂ ਉਨ੍ਹਾਂ ਦਾ ਨਾਮ ਪੁੱਛਿਆਂ ਤਾਂ ਡਰਾਇਵਰ ਸਾਇਡ ਬੇਠੈ ਨੌਜਵਾਨ ਨੇ ਆਪਣਾ ਨਾਮ ਮਨਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਦਾਨੇਵਾਲਾ ਅਤੇ ਕਡੰਕਟਰ ਸਾਈਡ ਤੇ ਬੇਠੈ ਨੌਜਵਾਨ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਕਾਲਾ ਸਿੰਘ ਵਾਸੀ ਵਾਰਡ ਨੰਬਰ 09 ਪਿਉਰੀ ਰੋਡ ਗਿੱਦੜਬਾਹਾ ਦੱਸਿਆ। 

ਪੁਲਿਸ ਨੂੰ ਕਿਹਾ - ਆਰਮੀ ਦੇ ਰੱਸ ਹਨ 

ਇਨ੍ਹਾਂ ਨੌਜਵਾਨਾਂ ਨੂੰ ਕੈਂਟਰ ਵਿੱਚ ਲੋਡ ਸਮਾਨ ਬਾਰੇ ਪੁੱਛਿਆ ਤਾਂ ਇਨ੍ਹਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੇ ਰੱਸ ਹਨ। ਜਿਸ ਤੇ  ਇਸ ਕੈਂਟਰ ਦੀ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤਾਂ 90 ਗੱਟੇ ਡੋਡੇ ਚੂਰਾ ਪੋਸਤ ਪਾਏ ਗਏ,ਜਿਸ ਦਾ ਵਜ਼ਨ 2700 ਕਿਲੋ (27 ਕੁਇੰਟਲ) ਡੋਡੇ ਚੂਰਾ ਪੋਸਤ ਹੋਣਾ ਪਾਇਆ ਗਿਆ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 07 ਮਿਤੀ 12.02.2025 ਅ/ਧ 15ਸੀ ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਲੋਟ ਦਰਜ ਕਰਕੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ। 

ਇਹ ਵੀ ਪੜ੍ਹੋ