JALANDHAR 'ਚ ਅੱਜ 24 ਮੁੱਖ ਸੜਕਾਂ ਬੰਦ: ਟ੍ਰੈਫਿਕ ਪੁਲਸ ਨੇ 12 ਘੰਟੇ ਲਈ ਕੀਤਾ ਰੂਟ DIVERT

ਕ੍ਰਿਸਮਿਸ ਮੌਕੇ ਸ਼ਹਿਰ ਵਿੱਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਜਲੰਧਰ-ਨਕੋਦਰ ਹਾਈਵੇਅ, ਟੀਵੀ ਟਾਵਰ, ਖਾਂਬਰਾ ਕਲੋਨੀ, ਵਡਾਲਾ ਚੌਕ ਨੇੜੇ, ਸ੍ਰੀ ਗੁਰੂ ਰਵਿਦਾਸ ਚੌਕ ਅਤੇ ਭਗਵਾਨ ਸ੍ਰੀ ਵਾਲਮੀਕੀ ਚੌਕ ਤੋਂ ਹੁੰਦੇ ਹੋਏ ਜਾਵੇਗੀ।

Share:

ਹਾਈਲਾਈਟਸ

  • ਡਾਇਵਰਸ਼ਨ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗੀ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕ੍ਰਿਸਮਿਸ ਮੌਕੇ ਸ਼ਹਿਰ ਵਿੱਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ 24 ਥਾਵਾਂ ਤੋਂ ਰੂਟ ਮੋੜ ਦਿੱਤੇ ਹਨ। ਇਹ ਸ਼ੋਭਾ ਯਾਤਰਾ ਪਾਸਟਰ ਜਤਿੰਦਰ ਸਰੋਵਰ ਦੀ ਅਗਵਾਈ ਹੇਠ ਕੱਢੀ ਜਾਵੇਗੀ। ਜੋ ਕਿ ਚਰਚ ਆਫ ਸਾਈਨਸ ਐਂਡ ਵੈਂਡਰਸ ਤੋਂ ਸ਼ੁਰੂ ਹੋਵੇਗੀ। ਉਥੋਂ ਇਹ ਜਲੰਧਰ-ਨਕੋਦਰ ਹਾਈਵੇਅ, ਟੀਵੀ ਟਾਵਰ, ਖਾਂਬਰਾ ਕਲੋਨੀ, ਵਡਾਲਾ ਚੌਕ ਨੇੜੇ, ਸ੍ਰੀ ਗੁਰੂ ਰਵਿਦਾਸ ਚੌਕ ਅਤੇ ਭਗਵਾਨ ਸ੍ਰੀ ਵਾਲਮੀਕੀ ਚੌਕ ਤੋਂ ਹੁੰਦੇ ਹੋਏ ਜਾਵੇਗੀ।

20 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ

ਪਾਸਟਰ ਜਤਿੰਦਰ ਸਰੋਵਰ ਨੇ ਦਾਅਵਾ ਕੀਤਾ ਹੈ ਕਿ ਇਸ ਯਾਤਰਾ ਵਿੱਚ 20 ਹਜ਼ਾਰ ਤੋਂ ਵੱਧ ਲੋਕ ਸ਼ਿਰਕਤ ਕਰਨਗੇ। ਇਸ ਦੇ ਮੱਦੇਨਜ਼ਰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲਣ ਵਾਲੀ ਇਸ ਸ਼ੋਭਾ ਯਾਤਰਾ ਵਿੱਚ ਇਸਾਈ ਭਾਈਚਾਰੇ ਦੇ ਕਰੀਬ 18 ਤੋਂ 20 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਨੂੰ ਮੁੱਖ ਰੱਖਦਿਆਂ ਟਰੈਫਿਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 24 ਥਾਵਾਂ ਤੋਂ ਰੂਟ ਮੋੜ ਦਿੱਤੇ ਹਨ। ਇਹ ਡਾਇਵਰਸ਼ਨ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗੀ।

 

ਇਨ੍ਹਾਂ ਖੇਤਰਾਂ ਵਿੱਚ ਆਵਾਜਾਈ ਡਾਇਵਰਟ 

ਖਾਂਬਰਾ ਚੌਕ, ਖੁਰਲਾ ਕਿੰਗਰਾ, ਵਡਾਲਾ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਖਾਲਸਾ ਸਕੂਲ ਟੀ-ਪੁਆਇੰਟ, ਡਾ: ਅੰਬੇਡਕਰ ਚੌਕ (ਨਕੋਦਰ ਚੌਕ), ​​ਭਗਵਾਨ ਵਾਲਮੀਕ ਚੌਕ (ਜਯੋਤੀ ਚੌਕ), ​​ਟੀ ਪੁਆਇੰਟ ਸ਼ੂ-ਮਾਰਕੀਟ, ਫਰੈਂਡਜ਼ ਸਿਨੇਮਾ ਚੌਕ, ਰਾਮ ਚੌਕ ( ਪੀਐਨਬੀ ਚੌਕ), ​​ਪ੍ਰੈੱਸ ਕਲੱਬ ਚੌਕ, ਸ਼ਾਸਤਰੀ ਚੌਕ, ਮਿਲਾਪ ਚੌਕ, ਲਾਡੋਵਾਲੀ ਰੋਡ, ਕੋਰਟ ਚੌਕ, ਸ਼ਕਤੀ ਨਗਰ, ਬਸਤੀ ਅੱਡਾ ਚੌਕ, ਜੇਲ੍ਹ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਪਟੇਲ ਚੌਕ, ਅੱਡਾ ਟਾਂਡਾ ਰੇਲਵੇ ਫਾਟਕ ਅਤੇ ਅੱਡਾ ਹੁਸ਼ਿਆਰਪੁਰ ਫਾਟਕ ਖੇਤਰ ਵਿੱਚ ਪੁਲਿਸ ਵੱਲੋਂ ਡਾਇਵਰਸ਼ਨ ਲਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ