Farishte Yojna: ਯੋਜਨਾ ਦੇ ਤਹਿਤ 238 ਨਿਜੀ ਹਸਪਤਾਲ ਰਜਿਸਟਰਡ, ਜ਼ਖਮੀ ਨੂੰ ਹਸਪਤਾਲ ਲਿਆਉਣ ਵਾਲੇ ਨੂੰ ਮਿਲੇਗਾ 2000 ਦਾ ਇਨਾਮ 

Farishte Yojna: ਸਰਕਾਰ ਵਲੋਂ ਸਕੀਮ ਦੇ ਵਿਤਸਾਰ ਦੀ ਯੋਜਨਾ ਉਲੀਕੀ ਗਈ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ 384 ਹਸਪਤਾਲਾਂ ਨੇ ਰਜਿਸਟਰ ਕਰ ਲਿਆ ਹੈ। ਇਹਨਾਂ ਵਿੱਚ 238 ਨਿਜੀ ਹਸਪਤਾਲ ਵੀ ਸ਼ਾਮਲ ਹਨ। ਹੁਣ ਇਸ ਸਕੀਮ ਵਿੱਚ ਹੋਰ ਹਸਪਤਾਲਾਂ ਨੂੰ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਸੌਂਪੀ ਗਈ ਹੈ।

Share:

Farishte Yojna: ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਗੰਭੀਰ ਕਦਮ ਪੁੱਟ ਰਹੀ ਹੈ। ਸਰਕਾਰ ਨੇ ਇਸ ਲਈ ਫਰਿਸ਼ਤੇ ਯੋਜਨਾ ਵੀ ਸ਼ੁਰੂ ਕੀਤੀ ਹੈ। ਜਿਸਦੇ ਤਹਿਤ ਹੁਣ ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਲੇ ਨੂੰ 2000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਰਕਾਰ ਵਲੋਂ ਸਕੀਮ ਦੇ ਵਿਤਸਾਰ ਦੀ ਯੋਜਨਾ ਉਲੀਕੀ ਗਈ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ 384 ਹਸਪਤਾਲਾਂ ਨੇ ਰਜਿਸਟਰ ਕਰ ਲਿਆ ਹੈ। ਇਹਨਾਂ ਵਿੱਚ 238 ਨਿਜੀ ਹਸਪਤਾਲ ਵੀ ਸ਼ਾਮਲ ਹਨ। ਹੁਣ ਇਸ ਸਕੀਮ ਵਿੱਚ ਹੋਰ ਹਸਪਤਾਲਾਂ ਨੂੰ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਸੌਂਪੀ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਣ ਵਾਲੀ ਪੁਲਿਸ ਉਦੋਂ ਤੱਕ ਪੁੱਛਗਿੱਛ ਨਹੀਂ ਕਰੇਗੀ ਜਦੋਂ ਤੱਕ ਉਹ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ।

ਪੁਲਿਸ ਵੀ 15 ਮਿੰਟ ਦੇ ਅੰਦਰ ਮੌਕੇ 'ਤੇ ਪਹੁੰਚੇਗੀ

ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸਮੇਂ ਸਿਰ ਮਦਦ ਮਿਲਣੀ ਚਾਹੀਦੀ ਹੈ। ਇਸ ਦੇ ਲਈ ਹੁਣ ਪੁਲਿਸ ਵੀ 15 ਮਿੰਟ ਦੇ ਅੰਦਰ ਮੌਕੇ 'ਤੇ ਪਹੁੰਚ ਜਾਵੇਗੀ। ਹੁਣ ਪੁਲਿਸ ਹਾਦਸਿਆਂ ਵੱਲ ਨਹੀਂ ਜਾਵੇਗੀ। ਇਸ ਦੀ ਜ਼ਿੰਮੇਵਾਰੀ ਰੋਡ ਸੇਫਟੀ ਫੋਰਸ ਵੱਲੋਂ ਲਈ ਜਾਵੇਗੀ। ਇਹ ਫੋਰਸ 1 ਫਰਵਰੀ ਤੋਂ ਚਾਰਜ ਸੰਭਾਲੇਗੀ। ਪੁਲਿਸ ਕੋਲ ਅਤਿ-ਆਧੁਨਿਕ ਉਪਕਰਣ ਵੀ ਹੋਣਗੇ। ਦਸ ਦੇਈਏ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਪਹਿਲਾਂ ਹੀ ਸਕੀਮ ਨਾਲ ਜੁੜ ਚੁੱਕਾ ਹੈ। ਨਾਲ ਹੀ ਹੁਣ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕਰਨ। ਸਕੀਮ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਕਿਸੇ ਵੀ ਸਵਾਲ ਲਈ, ਉਨ੍ਹਾਂ ਨੂੰ ਆਪਣੇ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਨਾਲ ਸੰਪਰਕ ਕਰਨਾ ਹੋਵੇਗਾ। 

ਇਹ ਵੀ ਪੜ੍ਹੋ