2006 ਬੈਚ ਦੇ IAS ਰਵੀ ਭਗਤ ਪੰਜਾਬ ਦੇ CM ਭਗਵੰਤ ਮਾਨ ਦੇ ਪ੍ਰਮੁੱਖ ਸਕੱਤਰ ਬਣੇ 

ਰਵੀ ਭਗਤ 48 ਸਾਲਾਂ ਦੇ ਹਨ ਅਤੇ ਕਈ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ ਹਨ। ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਜੀਓ ਪਾਲੀਟਿਕਸ ਵਿੱਚ ਐਮ.ਫਿਲ ਕੀਤੀ ਹੈ।

Courtesy: file photo

Share:

ਪੰਜਾਬ ਸਰਕਾਰ ਨੇ 2006 ਬੈਚ ਦੇ ਆਈਏਐਸ ਅਧਿਕਾਰੀ ਰਵੀ ਭਗਤ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ। ਇਸਤੋਂ ਪਹਿਲਾਂ ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਸਨ। ਰਾਜ ਵਿੱਚ ਪ੍ਰਸ਼ਾਸਕੀ ਫੇਰਬਦਲ ਦੇ ਹਿੱਸੇ ਵਜੋਂ ਰਵੀ ਭਗਤ ਨੂੰ ਤਰੱਕੀ ਦਿੱਤੀ ਗਈ ਹੈ। ਇਸ ਅਹੁਦੇ ਤੋਂ ਇਲਾਵਾ, ਉਹ ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਦੇ ਪ੍ਰਸ਼ਾਸਕੀ ਸਕੱਤਰ ਅਤੇ ਪੰਜਾਬ ਪੇਂਡੂ ਵਿਕਾਸ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਵੀ ਸੰਭਾਲਣਗੇ।

ਇਹ ਅਹੁਦਾ ਦਸੰਬਰ ਤੋਂ ਖਾਲੀ ਸੀ

ਜਾਣਕਾਰੀ ਅਨੁਸਾਰ, ਇਸਤੋਂ ਪਹਿਲਾਂ ਸੀਨੀਅਰ ਆਈਏਐਸ ਵੀਕੇ ਸਿੰਘ ਇਸ ਅਹੁਦੇ 'ਤੇ ਤਾਇਨਾਤ ਸਨ। ਉਹ 1990 ਬੈਚ ਦੇ ਆਈਐਸਐਸ ਅਧਿਕਾਰੀ ਸਨ। ਪਰ ਉਹ ਪਿਛਲੇ ਸਾਲ 30 ਨਵੰਬਰ 2024 ਨੂੰ ਸੇਵਾਮੁਕਤ ਹੋ ਗਏ। ਜਿਸ ਤੋਂ ਬਾਅਦ ਇਹ ਅਹੁਦਾ ਚਾਰ ਮਹੀਨਿਆਂ ਤੱਕ ਖਾਲੀ ਰਿਹਾ। ਇਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਬਦਲ ਦਿੱਤਾ ਸੀ। 9 ਅਕਤੂਬਰ ਨੂੰ ਅਨੁਰਾਗ ਵਰਮਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ 1992 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਕੇਏਪੀ ਸਿਨਹਾ ਨੂੰ ਨਵਾਂ ਸੀਐਸ ਨਿਯੁਕਤ ਕੀਤਾ ਗਿਆ। ਢਾਈ ਸਾਲਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਮੁੱਖ ਸਕੱਤਰ ਦਾ ਚਿਹਰਾ ਬਦਲਿਆ ਗਿਆ ਹੈ। 

ਕਈ ਅਹਿਮ ਅਹੁਦੇ ਸੰਭਾਲੇ 

ਰਵੀ ਭਗਤ 48 ਸਾਲਾਂ ਦੇ ਹਨ ਅਤੇ ਕਈ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ ਹਨ। ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਜੀਓ ਪਾਲੀਟਿਕਸ ਵਿੱਚ ਐਮ.ਫਿਲ ਕੀਤੀ ਹੈ। ਇਸਤੋਂ ਇਲਾਵਾ, ਖੇਤਰੀ ਵਿਕਾਸ ਵਿੱਚ ਐਮਏ, ਜਨਤਕ ਨੀਤੀ ਵਿੱਚ ਐਮ.ਏ ਅਤੇ ਜਨਤਕ ਨੀਤੀ ਅਤੇ ਪ੍ਰਬੰਧਨ ਵਿੱਚ ਐਮਐਸਸੀ ਕੀਤੀ ਹੈ। ਰਵੀ ਭਗਤ ਨੇ ਜਲੰਧਰ ਯੂਨੀਵਰਸਿਟੀ ਪੰਜਾਬ ਤੋਂ ਪੜ੍ਹਾਈ ਕੀਤੀ ਹੈ। ਉਹ ਕਈ ਜ਼ਿਲ੍ਹਿਆਂ ਵਿੱਚ ਡੀਸੀ ਅਤੇ ਸਰਕਾਰ ਦੇ ਵੱਖ-ਵੱਖ ਮਹੱਤਵਪੂਰਨ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ