20 Lakh Bribe Case: 20 ਲੱਖ ਰਿਸ਼ਵਤ ਮਾਮਲੇ 'ਚ ਐੱਸਪੀ ਸਮੇਤ ਦੋ ਮੁਲਜ਼ਮਾਂ ਨੇ ਕੀਤਾ ਸਰੰਡਰ, ਪੜੋ ਪੂਰੀ ਖਬਰ

20 Lakh Bribe Case: ਇਹ ਰਿਸ਼ਵਤ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਦੇ ਚਾਰ ਸਾਲ ਪੁਰਾਣੇ ਬਾਬਾ ਦਿਆਲ ਦਾਸ ਕਤਲ ਕੇਸ ਵਿੱਚ ਆਈਜੀ ਫਰੀਦਕੋਟ ਦੇ ਨਾਂ 'ਤੇ ਸ਼ਿਕਾਇਤਕਰਤਾ ਨੂੰ ਧਮਕੀ ਦੇ ਕੇ ਮੰਗੀ ਗਈ ਸੀ।

Share:

20 Lakh Bribe Case: ਫਰੀਦਕੋਟ ਦੇ ਤਤਕਾਲੀ ਐਸਪੀ ਗਗਨੇਸ਼ ਕੁਮਾਰ ਸ਼ਰਮਾ ਅਤੇ 20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਭਗੌੜੇ ਇੱਕ ਹੋਰ ਠੇਕੇਦਾਰ ਜਸਵਿੰਦਰ ਸਿੰਘ ਜੱਸੀ ਨੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਸਥਿਤ ਵਿਜੀਲੈਂਸ ਦਫ਼ਤਰ ਵਿੱਚ ਆਤਮ ਸਮਰਪਣ ਕਰ ਦਿੱਤਾ। ਇਹ ਰਿਸ਼ਵਤ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਦੇ ਚਾਰ ਸਾਲ ਪੁਰਾਣੇ ਬਾਬਾ ਦਿਆਲ ਦਾਸ ਕਤਲ ਕੇਸ ਵਿੱਚ ਆਈਜੀ ਫਰੀਦਕੋਟ ਦੇ ਨਾਂ 'ਤੇ ਸ਼ਿਕਾਇਤਕਰਤਾ ਨੂੰ ਧਮਕੀ ਦੇ ਕੇ ਮੰਗੀ ਗਈ ਸੀ। ਵਿਜੀਲੈਂਸ ਫ਼ਿਰੋਜ਼ਪੁਰ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੋਵਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਹਾਈਕੋਰਟ ਨੇ 28 ਫਰਵਰੀ ਨੂੰ ਐਸਪੀ ਦੀ ਜਮਾਨਤ ਕੀਤੀ ਦੀ ਰੱਦ

ਵਿਜੀਲੈਂਸ ਦੀ ਅਪੀਲ 'ਤੇ ਹਾਈ ਕੋਰਟ ਨੇ 28 ਫਰਵਰੀ 2024 ਨੂੰ ਐਸਪੀ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਦੋਵਾਂ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ਜ਼ਿਲ੍ਹਾ ਅਦਾਲਤ ਅਤੇ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਵਿਜੀਲੈਂਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਦਬਾਅ ਪਾਇਆ ਜਾ ਰਿਹਾ ਸੀ। ਵਿਜੀਲੈਂਸ ਦੋਵਾਂ ਨੂੰ ਬੁੱਧਵਾਰ ਨੂੰ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ 'ਤੇ ਲਵੇਗੀ।

ਤਤਕਾਲੀ ਆਈਜੀ ਪ੍ਰਦੀਪ ਕੁਮਾਰ ਯਾਦਵ ਵੀ ਵਿਵਾਦਾਂ ਵਿੱਚ ਘਿਰੇ

ਫਰੀਦਕੋਟ ਦੇ ਤਤਕਾਲੀ ਆਈਜੀ ਪ੍ਰਦੀਪ ਕੁਮਾਰ ਯਾਦਵ ਵੀ 20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰ ਗਏ ਹਨ। ਕਿਉਂਕਿ ਇਸ ਕੇਸ ਵਿੱਚ ਨਾਮਜ਼ਦ ਮਹੰਤ ਮਲਕੀਤ ਦਾਸ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ, ਉਸ ਨੇ ਅਦਾਲਤ ਵਿੱਚ ਦਰਜ ਕਰਵਾਏ ਬਿਆਨ ਵਿੱਚ ਖੁਲਾਸਾ ਕੀਤਾ ਸੀ ਕਿ ਇਹ ਰਿਸ਼ਵਤ ਆਈਜੀ ਦੇ ਨਾਂ ’ਤੇ ਨਹੀਂ ਸਗੋਂ ਉਸ ਦੀ ਸਹਿਮਤੀ ਨਾਲ ਵਸੂਲੀ ਗਈ ਸੀ। ਇਸ ਬਿਆਨ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਵੱਲੋਂ ਆਈਜੀ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ