ਫਿਰ ਤੋਂ ਨਾਪਾਕ ਹਰਕਤ, ਅੰਮ੍ਰਿਤਸਰ-ਤਰਨਤਾਰਨ 'ਚ 2 ਪਾਕਿਸਤਾਨੀ ਡਰੋਨ ਬਰਾਮਦ

ਦੇਰ ਰਾਤ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਦੇ ਧੰਨੇ ਕਲਾਂ ਵਿੱਚ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਰਾਤ ਦੇ ਹਨੇਰੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਕੁਝ ਘੰਟਿਆਂ ਦੀ ਸਫਲਤਾ ਤੋਂ ਬਾਅਦ ਡਰੋਨ ਨੂੰ ਜ਼ਬਤ ਕਰ ਲਿਆ ਗਿਆ। ਬੀਐਸਐਫ ਨੇ ਪਿਛਲੇ 8 ਦਿਨਾਂ ਵਿੱਚ 11 ਘਟਨਾਵਾਂ ਨੂੰ ਰੋਕਿਆ ਹੈ।

Share:

ਪਾਕਿਸਤਾਨੀ ਤਸਕਰ ਆਪਣਿਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਵੀਰਵਾਰ ਦੇਰ ਰਾਤ ਨੂੰ 2 ਪਾਕਿਸਤਾਨੀ ਡਰੋਨ ਬਰਾਮਦ ਹੋਏ ਹਨ। ਵੀਰਵਾਰ ਦੇਰ ਰਾਤ ਨੂੰ ਬੀਐਸਐਫ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਜਿਸ ਦੌਰਾਨ 2 ਪਾਕਿਸਤਾਨੀ ਡਰੋਨ ਬਰਾਮਦ ਹੋਨੇ ਹਨ। ਜੇਕਰ ਪਿਛਲੇ 8 ਦਿਨਾਂ ਦੀ ਗੱਲ ਕਰੀਏ ਤਾਂ 6 ਤਸਕਰਾਂ ਕੋਲੋਂ 11 ਕਰੋੜ ਦੀ ਹੈਰੋਇਨ ਬਰਾਮਦ ਹੋਈ ਹੈ। ਸੀਮਾ ਸੁਰਖਿਆ ਬੱਲ ਵਲੋਂ ਦੇਰ ਰਾਤ ਨੂੰ 2 ਪਾਕਿਸਤਾਨੀ ਡਰੋਨ ਜ਼ਬਤ ਕੀਤੇ ਗਏ ਹਨ। ਦੇਰ ਰਾਤ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਦੇ ਧੰਨੇ ਕਲਾਂ ਵਿੱਚ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਰਾਤ ਦੇ ਹਨੇਰੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਕੁਝ ਘੰਟਿਆਂ ਦੀ ਸਫਲਤਾ ਤੋਂ ਬਾਅਦ ਡਰੋਨ ਨੂੰ ਜ਼ਬਤ ਕਰ ਲਿਆ ਗਿਆ। ਬੀਐਸਐਫ ਨੇ ਪਿਛਲੇ 8 ਦਿਨਾਂ ਵਿੱਚ 11 ਘਟਨਾਵਾਂ ਨੂੰ ਰੋਕਿਆ ਹੈ। ਇਸ ਦੌਰਾਨ ਬੀਐਸਐਫ ਨੇ 6 ਡਰੋਨ ਅਤੇ 6 ਭਾਰਤੀ ਸਮੱਗਲਰਾਂ ਨੂੰ ਫੜਿਆ, ਜੋ ਕਿ ਹੈਰੋਇਨ ਦੀ ਖੇਪ ਚੁੱਕਣ ਲਈ ਸਰਹੱਦ 'ਤੇ ਆਏ ਸਨ। ਇਸ ਤੋਂ ਇਲਾਵਾ ਕਰੀਬ 2 ਕਿਲੋ ਹੈਰੋਇਨ ਦੀ ਖੇਪ ਵੀ ਜ਼ਬਤ ਕੀਤੀ ਗਈ ਹੈ। ਇਨ੍ਹਾਂ 8 ਦਿਨਾਂ ਵਿੱਚ ਦੋ ਗਲਾਕ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

ਅੱਧੀ ਰਾਤ ਨੂੰ ਤਲਾਸ਼ੀ ਮੁਹਿੰਮ ਚਲਾ ਛੋਟਾ ਡਰੋਨ ਜ਼ਬਤ 

ਦੂਜੇ ਮਾਮਲੇ ਵਿੱਚ ਤਰਨਤਾਰਨ ਚ ਬੀਐਸਐਫ ਨੂੰ ਡਰੋਨ ਦੀ ਆਵਾਜਾਈ ਬਾਰੇ ਜਾਣਕਾਰੀ ਮਿਲੀ। ਅੱਧੀ ਰਾਤ ਨੂੰ ਹੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇਕ ਛੋਟਾ ਡਰੋਨ ਜ਼ਬਤ ਕਰ ਲਿਆ ਗਿਆ। ਦਸ ਦੇਈਏ ਕਿ ਪੰਜਾਬ ਦੇ ਸਰਹਦੀ ਪਿੰਡਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਡਰੋਨ ਦੀ ਆਵਾਜਾਈ ਬਹੁਤ ਵੱਧ ਗਈ ਹੈ। ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨ ਵੀ ਇਹਨਾਂ ਨੂੰ ਤੇਜ਼ੀ ਨਾਲ ਜ਼ਬਤ ਕਰ ਰਹੇ ਹਨ। ਇਸ ਸਾਲ ਨਵੰਬਰ ਤੱਕ ਬੀਐਸਐਫ ਨੇ ਪੰਜਾਬ ਵਿੱਚੋਂ 90 ਡਰੋਨ, 493 ਕਿਲੋ ਹੈਰੋਇਨ ਅਤੇ 37 ਹਥਿਆਰ ਬਰਾਮਦ ਕੀਤੇ ਹਨ। ਇਸ ਦੌਰਾਨ 29 ਤਸਕਰ ਅਤੇ 3 ਪਾਕਿਸਤਾਨੀ ਘੁਸਪੈਠੀਏ ਵੀ ਮਾਰੇ ਗਏ ਹਨ। 
 

ਇਹ ਵੀ ਪੜ੍ਹੋ