Ludhiana 'ਚ 2 ਨਵਜੰਮੇ ਬੱਚਿਆਂ ਦੀ ਮੌਤ, ਪਹਿਲਾਂ ਹੋਈ ਆਟੋ 'ਚ ਡਿਲਿਵਰੀ ਤੇ ਫਿਰ ਹਸਪਤਾਲ ਅੰਦਰ ਬੱਚੀ ਨੇ ਲਿਆ ਜਨਮ

ਪਰਿਵਾਰ ਨੇ ਸਿਵਲ ਹਸਪਤਾਲ ਦੇ ਸਟਾਫ ਉਪਰ ਗੰਭੀਰ ਇਲਜ਼ਾਮ ਲਗਾਏ। ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ। ਦੋ ਬੱਚਿਆਂ ਦੀ ਮੌਤ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। 

Share:

 

ਪੰਜਾਬ ਨਿਊਜ਼। ਪੰਜਾਬ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੋ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਪਹਿਲਾਂ ਔਰਤ ਨੇ ਆਟੋ 'ਚ ਬੇਟੇ ਨੂੰ ਜਨਮ ਦਿੱਤਾ ਪਰ ਕੁੱਝ ਹੀ ਮਿੰਟਾਂ 'ਚ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸਤੋਂ ਕੁੱਝ ਸਮੇਂ ਬਾਅਦ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ, ਉਸਦੀ ਦੀ ਮੌਤ ਹੋ ਗਈ। ਪਰਿਵਾਰ ਨੇ ਡਾਕਟਰਾਂ ਉਪਰ ਗੰਭੀਰ ਇਲਜ਼ਾਮ ਲਗਾਏ। 

ਔਰਤ ਦੀ ਹਾਲਤ ਨਾਜ਼ੁਕ ਸੀ, ਕਿਸੇ ਨੇ ਸਾਂਭਿਆ ਨਹੀਂ

ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਔਰਤ ਨੂੰ ਕਰੀਬ ਇੱਕ ਘੰਟੇ ਤੱਕ ਇਧਰ-ਉਧਰ ਭੇਜਦਾ ਰਿਹਾ। ਜਦੋਂ ਔਰਤ ਨੂੰ ਇਧਰ-ਉਧਰ ਲਿਜਾਇਆ ਜਾ ਰਿਹਾ ਸੀ ਤਾਂ ਕਾਫੀ ਖੂਨ ਵਹਿ ਰਿਹਾ ਸੀ। ਔਰਤ ਰਾਣੀ ਦੇ ਪਤੀ ਮਿਥੁਨ ਨੇ ਦੱਸਿਆ ਕਿ ਉਹ ਮੁੰਡੀਆਂ ਇਲਾਕੇ ਦਾ ਰਹਿਣ ਵਾਲੇ ਹਨ। ਉਸਦੀ ਪਤਨੀ ਦੀ ਹਾਲਤ ਖਰਾਬ ਸੀ। ਉਸਨੇ ਪਹਿਲਾਂ ਆਟੋ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ। ਜਿਸਦੀ ਮੌਤ ਹੋ ਗਈ। ਜਦੋਂ ਉਹ ਆਪਣੀ ਪਤਨੀ ਰਾਣੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਦਾ ਅਮਲਾ ਉਹਨਾਂ ਨੂੰ ਇਧਰ-ਉਧਰ ਭਜਾਉਂਦਾ ਰਿਹਾ। ਜਿਸ ਕਾਰਨ ਦੂਜੇ ਬੱਚੇ (ਲੜਕੀ) ਦੀ ਵੀ ਮੌਤ ਹੋ ਗਈ। 

 

ਇਹ ਵੀ ਪੜ੍ਹੋ