ਦੁਬਈ ਤੋਂ ਆਏ 2 ਯਾਤਰੀਆਂ ਤੋਂ ਫੜਿਆ 2 ਕਿਲੋ ਸੋਨਾ 

ਮੰਗਲਵਾਰ ਨੂੰ ਕਸਟਮ ਵਿਭਾਗ ਨੇ ਚੰਡੀਗੜ੍ਹ ਹਵਾਈ ਅੱਡੇ 'ਤੇ ਦੁਬਈ ਤੋਂ ਭਾਰਤ ਆਏ 2 ਯਾਤਰੀਆਂ ਕੋਲੋਂ ਕਰੀਬ 2 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਕੀਮਤ 1.07 ਕਰੋੜ ਰੁਪਏ ਦੱਸੀ ਜਾ ਰਹੀ ਹੈ। 

Share:

ਯਾਤਰੀਆਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਸੋਨਾ ਤਸਰਕੀ ਕਰਨ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਮੰਗਲਵਾਰ ਨੂੰ ਕਸਟਮ ਵਿਭਾਗ ਨੇ ਚੰਡੀਗੜ੍ਹ ਹਵਾਈ ਅੱਡੇ 'ਤੇ ਦੁਬਈ ਤੋਂ ਭਾਰਤ ਆਏ 2 ਯਾਤਰੀਆਂ ਕੋਲੋਂ ਕਰੀਬ 2 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਕੀਮਤ 1.07 ਕਰੋੜ ਰੁਪਏ ਦੱਸੀ ਜਾ ਰਹੀ ਹੈ। ਚੰਡੀਗੜ੍ਹ ਏਅਰਪੋਰਟ 'ਤੇ ਸਾਮਾਨ ਦੀ ਚੈਕਿੰਗ ਦੌਰਾਨ ਸੋਨਾ ਬਰਾਮਦ ਹੋਇਆ। ਕਸਟਮ ਵਿਭਾਗ ਨੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਦੋਵਾਂ ਯਾਤਰੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯਾਤਰੀ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਯਾਤਰੀ ਕੋਲੋਂ ਸਿਲਵਰ ਕੋਟੇਡ ਸੋਨੇ ਦੇ ਤਿੰਨ ਕੰਗਣ ਅਤੇ ਦੋ ਸੋਨੇ ਦੀਆਂ ਚੇਨਾਂ ਬਰਾਮਦ ਹੋਈਆਂ ਹਨ। ਜਿਸ ਦਾ ਭਾਰ ਲਗਭਗ 750 ਗ੍ਰਾਮ ਹੈ। ਇਨ੍ਹਾਂ ਦੀ ਬਾਜ਼ਾਰੀ ਕੀਮਤ ਕਰੀਬ 39.98 ਲੱਖ ਰੁਪਏ ਹੈ। ਜਦੋਂਕਿ ਦੂਜੇ ਯਾਤਰੀ ਕੋਲੋਂ 520 ਗ੍ਰਾਮ ਦਾ ਇੱਕ ਸੋਨੇ ਦਾ ਬਿਸਕੁਟ ਅਤੇ ਪੰਜ ਸੋਨੇ ਦੀਆਂ ਮੁੰਦਰੀਆਂ ਬਰਾਮਦ ਹੋਈਆਂ ਹਨ। ਇਸ ਦਾ ਕੁੱਲ ਵਜ਼ਨ 1270 ਗ੍ਰਾਮ ਹੈ ਅਤੇ ਬਾਜ਼ਾਰੀ ਕੀਮਤ 67.71 ਲੱਖ ਰੁਪਏ ਹੈ। ਦੋਵਾਂ ਯਾਤਰੀਆਂ ਕੋਲੋਂ ਬਰਾਮਦ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 2 ਕਿਲੋ ਤੋਂ ਵੱਧ ਹੈ, ਜਦੋਂ ਕਿ ਬਾਜ਼ਾਰੀ ਕੀਮਤ 1 ਕਰੋੜ ਰੁਪਏ ਤੋਂ ਵੱਧ ਹੈ।

ਇਹ ਵੀ ਪੜ੍ਹੋ