ਖੰਨਾ 'ਚ ਫੜੇ ਗਏ 2 ਨਸ਼ਾ ਤਸਕਰ,ਪਾਕਿ ਸਮੱਗਲਰਾਂ ਨਾਲ ਕਨੈਕਸ਼ਨ ਦਾ ਸ਼ੱਕ

ਹੁਣ ਤੱਕ ਇਨ੍ਹਾਂ ਦੋਵਾਂ ਤਸਕਰਾਂ ਦੇ ਕਬਜ਼ੇ 'ਚੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਬਰੇਜ਼ਾ ਕਾਰ 'ਚੋਂ 12 ਲੱਖ 30 ਹਜ਼ਾਰ ਰੁਪਏ ਦੀ ਡਰੱਦ ਮਨੀ ਬਰਾਮਦ ਹੋਈ ਹੈ। ਉਸ ਦਾ ਇੱਕ ਸਾਥੀ ਫਰਾਰ ਹੈ। ਉਸ ਦੀ ਭਾਲ ਜਾਰੀ ਹੈ

Share:

ਹਾਈਲਾਈਟਸ

  • ਤਰਨਤਾਰਨ ਅਤੇ ਅੰਮ੍ਰਿਤਸਰ ਨਾਲ ਸਬੰਧਤ ਹੋਣ ਕਾਰਨ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਹੋ ਸਕਦੇ ਹਨ

ਖੰਨਾ ਪੁਲਿਸ ਨੇ ਪੰਜਾਬ ਵਿੱਚ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮਾਂ ਤੇ ਸਰਹੱਦ ਪਾਰ ਤੋਂ ਤਸਕਰੀ ਕਰਨ ਦਾ ਵੀ ਸ਼ੱਕ ਹੈ। ਸ਼ੁਰੂਆਤੀ ਜਾਂਚ 'ਚ ਅਹਿਮ ਖੁਲਾਸੇ ਹੋਏ ਹਨ। ਫਿਲਹਾਲ ਦੋਵਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਐਸਐਸਪੀ ਅਮਨੀਤ ਕੌਂਡਲ ਦੇ ਹੁਕਮਾਂ ਤੇ ਪੁਲੀਸ ਨੇ ਖੰਨਾ-ਸਮਰਾਲਾ ਰੋਡ ਤੇ ਟੀ ​​ਪੁਆਇੰਟ ਨੌਲੱਦੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬ੍ਰੇਜ਼ਾ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਕਾਰ ਵਿੱਚ ਆਕਾਸ਼ਪ੍ਰੀਤ ਸਿੰਘ ਆਕਾਸ਼ ਵਾਸੀ ਘਰਿੰਡਾ (ਅੰਮ੍ਰਿਤਸਰ) ਅਤੇ ਜਸਪਾਲ ਸਿੰਘ ਜੱਸਾ ਵਾਸੀ ਭਿੱਖੀਵਿੰਡ (ਤਰਨਤਾਰਨ) ਜਾ ਰਹੇ ਸਨ। ਕਾਰ ਦੀ ਤਲਾਸ਼ੀ ਲੈਣ 'ਤੇ 10 ਗ੍ਰਾਮ ਚਿੱਟਾ ਬਰਾਮਦ ਹੋਇਆ। ਦੋਵਾਂ ਕੋਲੋਂ 12 ਲੱਖ 30 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ।

 

ਸੈਂਪਲ ਲਈ ਰੱਖਿਆ ਸੀ 10 ਗ੍ਰਾਮ ਪਾਊਡਰ

ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਰ 'ਚੋਂ ਬਰਾਮਦ ਹੋਏ ਪੈਸਿਆਂ ਬਾਰੇ ਪੁੱਛਗਿੱਛ ਕੀਤੀ। ਮੁਲਜ਼ਮਾਂ ਨੇ ਦੱਸਿਆ ਕਿ ਉਹ ਚਿੱਟਾ ਸਪਲਾਈ ਕਰਦੇ ਹਨ। ਗੁਰਪ੍ਰੀਤ ਸਿੰਘ ਗੁਰੀ ਵਾਸੀ ਖੇੜੀ ਗੁੱਜਰਾਂ (ਪਟਿਆਲਾ) ਨੂੰ 1 ਕਿਲੋ ਚਿੱਟਾ ਸਪਲਾਈ ਕਰਕੇ ਆਏ ਹਨ। ਜਿਸ ਦੇ ਬਦਲੇ ਉਹ 12 ਲੱਖ 30 ਹਜ਼ਾਰ ਰੁਪਏ ਲੈ ਕੇ ਜਾ ਰਹੇ ਸਨ।

ਉਨ੍ਹਾਂ ਨੇ ਆਪਣੀ ਕਾਰ ਵਿੱਚ ਸੈਂਪਲ ਵਜੋਂ 10 ਗ੍ਰਾਮ ਨਸ਼ੀਲਾ ਪਾਊਡਰ ਰੱਖਿਆ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਤਰਨਤਾਰਨ ਅਤੇ ਅੰਮ੍ਰਿਤਸਰ ਨਾਲ ਸਬੰਧਤ ਹੋਣ ਕਾਰਨ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ