Lok Sabha Elections 2024: ਖੰਨਾ-ਸਮਰਾਲਾ ਵਿੱਚ 2 ਦਿਨਾਂ ਵਿੱਚ 2 ਵੱਡੀਆਂ ਰੈਲੀਆਂ, ਪੁਲਿਸ ਨੇ ਕੀਤਾ ਟ੍ਰੈਫਿਕ ਡਾਇਵਰਟ, ਜਾਣੋ ਨਵੇਂ ਰੂਟ

Lok Sabha Elections 2024: ਆਮ ਆਦਮੀ ਪਾਰਟੀ ਵੱਲੋਂ 10 ਫਰਵਰੀ ਨੂੰ ਖੰਨਾ ਵਿੱਖੇ ਮਹਾਂਰੈਲੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਨੂੰ ਚੁਣਿਆ ਗਿਆ ਹੈ। ਮਹਾਂਰੈਲੀ ਵਿੱਚ ਸੂਬੇ ਭਰ ਦੀਆਂ ਅਨਾਜ ਮੰਡੀਆਂ ਦੀ ਨੁਹਾਰ ਬਦਲਣ, ਆਉਣ ਵਾਲੇ ਕਣਕ ਦੇ ਸੀਜ਼ਨ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਅਹਿਮ ਐਲਾਨ ਵੀ ਕੀਤੇ ਜਾ ਸਕਦੇ ਹਨ।

Share:

Lok Sabha Elections 2024: ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਨੂੰ ਲੈ ਕੇ ਸਿਆਸੀ ਦੱਲਾਂ ਵਿੱਚ ਲਗਾਤਾਰ ਸਰਗਰਮੀ ਵੱਧਦੀ ਜਾ ਰਹੀ ਹੈ। ਖੰਨਾ ਅਤੇ ਸਮਰਾਲਾ ਵਿੱਚ ਆਪ ਅਤੇ ਕਾਂਗਰਸ ਵਲੋਂ ਅਗਲੇ ਦੋ ਦਿਨਾਂ ਵਿੱਚ 2 ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ 10 ਫਰਵਰੀ ਨੂੰ ਖੰਨਾ ਵਿੱਖੇ ਮਹਾਂਰੈਲੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਨੂੰ ਚੁਣਿਆ ਗਿਆ ਹੈ। ਮਹਾਂਰੈਲੀ ਵਿੱਚ ਸੂਬੇ ਭਰ ਦੀਆਂ ਅਨਾਜ ਮੰਡੀਆਂ ਦੀ ਨੁਹਾਰ ਬਦਲਣ, ਆਉਣ ਵਾਲੇ ਕਣਕ ਦੇ ਸੀਜ਼ਨ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਅਹਿਮ ਐਲਾਨ ਵੀ ਕੀਤੇ ਜਾ ਸਕਦੇ ਹਨ। ਉਥੇ ਹੀ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ 11 ਫਰਵਰੀ ਨੂੰ ਪੰਜਾਬ ਵਿੱਚ ਕਾਂਗਰਸੀਆਂ ਦੀ ਪਹਿਲੀ ਰੈਲੀ ਨੂੰ ਸੰਬੋਧਨ ਕਰਨ ਲਈ ਸਮਰਾਲਾ ਆ ਰਹੇ ਹਨ।

ਖੰਨਾ ਵਿੱਚ ਪੰਜਾਬ ਸਰਕਾਰ ਕਰ ਸਕਦੀ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ 

ਪੰਜਾਬ ਸਰਕਾਰ ਵੱਲੋਂ ਕੱਲ ਖੰਨਾ ਵਿੱਚ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਖੰਨਾ ਤੋਂ ਜੰਮੂ-ਕਸ਼ਮੀਰ ਨੂੰ ਜਾਣ ਵਾਲਾ ਟਰੈਫਿਕ ਨਵਾਂਸ਼ਹਿਰ ਦੇ ਰਸਤੇ ਦੋਰਾਹਾ ਵਾਇਆ ਨੀਲੋ ਅਤੇ ਫਿਰ ਖੰਨਾ ਦੀ ਬਜਾਏ ਸਮਰਾਲਾ ਵੱਲ ਜਾਵੇਗਾ। ਇਸੇ ਤਰ੍ਹਾਂ ਨਵਾਂ ਸ਼ਹਿਰ ਤੋਂ ਆਉਣ ਵਾਲੀ ਟਰੈਫਿਕ ਨੀਲੋ ਅਤੇ ਦੋਰਾਹਾ ਤੋਂ ਹੁੰਦੀ ਹੋਈ ਸਮਰਾਲਾ ਤੋਂ ਖੰਨਾ ਆਵੇਗੀ।

ਇਹ ਸੜਕ ਸਵੇਰ ਤੋਂ ਸ਼ਾਮ ਤੱਕ ਬੰਦ ਰਹੇਗੀ

ਖੰਨਾ ਦੀ ਸਮਰਾਲਾ ਰੋਡ ਸਵੇਰ ਤੋਂ ਸ਼ਾਮ ਤੱਕ ਬੰਦ ਰਹੇਗੀ। ਇਸ ਸੜਕ 'ਤੇ ਆਮ ਆਵਾਜਾਈ ਬੰਦ ਰਹੇਗੀ। ਟਰੈਫਿਕ ਨੂੰ ਡਾਇਵਰਟ ਕਰਨ ਵਾਲੀਆਂ ਥਾਵਾਂ ’ਤੇ ਪੁਲੀਸ ਨਾਕੇ ਲਾਏ ਜਾਣਗੇ ਅਤੇ ਪੁਲੀਸ ਵਾਹਨ ਚਾਲਕਾਂ ਦਾ ਮਾਰਗਦਰਸ਼ਨ ਵੀ ਕਰਦੀ ਰਹੇਗੀ। ਐਸਪੀ (ਇਨਵੈਸਟੀਗੇਸ਼ਨ) ਡਾ: ਸੌਰਵ ਜਿੰਦਲ ਨੇ ਕਿਹਾ ਕਿ ਹਰ ਕਿਸੇ ਨੂੰ ਇਹ ਰਸਤਾ ਅਪਣਾਉਣਾ ਚਾਹੀਦਾ ਹੈ ਤਾਂ ਜੋ ਕੋਈ ਦਿੱਕਤ ਨਾ ਆਵੇ।

ਰੈਲੀ ਲਈ ਹੋਵੇਗਾ ਵੱਖਰਾ ਰਸਤਾ

ਰੈਲੀ ਲਈ ਆਉਣ ਵਾਲੇ ਵਾਹਨਾਂ ਦੀ ਗੱਲ ਕਰੀਏ ਤਾਂ ਇਸ ਲਈ ਵੱਖ-ਵੱਖ ਰੂਟ ਬਣਾਏ ਗਏ ਹਨ। ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਰੈਲੀ ਦੇ ਵਾਹਨ ਪਹਿਲਾਂ ਸਮਰਾਲਾ ਜਾਣਗੇ ਅਤੇ ਉਥੋਂ ਰੈਲੀ ਵਾਲੀ ਥਾਂ 'ਤੇ ਆਉਣਗੇ। ਪਟਿਆਲਾ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਖੇੜੀ ਨੌਧ ਸਿੰਘ ਅਤੇ ਉਟਾਲਾ ਤੋਂ ਹੁੰਦੇ ਹੋਏ ਮੰਡੀ ਗੋਬਿੰਦਗੜ੍ਹ ਤੋਂ ਹੁੰਦੇ ਹੋਏ ਖੰਨਾ ਆਉਣਗੇ। ਇਹ ਰਸਤਾ ਮੋਰਿੰਡਾ ਤੋਂ ਆਉਣ ਵਾਲੇ ਵਾਹਨਾਂ ਲਈ ਹੈ। ਲੁਧਿਆਣਾ ਤੋਂ ਆਉਣ ਵਾਲੀਆਂ ਗੱਡੀਆਂ ਕੁਹਾੜਾ ਤੋਂ ਸਮਰਾਲਾ ਹੁੰਦੇ ਹੋਏ ਰੈਲੀ ਵਾਲੀ ਥਾਂ 'ਤੇ ਆਉਣਗੀਆਂ।

ਇਹ ਵੀ ਪੜ੍ਹੋ