ਪੰਜਾਬ ਕਾਂਗਰਸ ਲਈ 2 ਵੱਡੀਆਂ ਚੁਣੌਤੀਆਂ - ਆਪ ਨਾਲ ਗਠਜੋੜ ਤੇ ਨਵਜੋਤ ਸਿੱਧੂ ਦੀਆਂ ਰੈਲੀਆਂ

ਪੰਜਾਬ ਕਾਂਗਰਸ ਇੰਚਰਜ ਦੇਵੇਂਦਰ ਯਾਦਵ ਪਾਰਟੀ ਆਗੂਆਂ ਦੀ ਨਬਜ਼ ਟਟੋਲ ਰਹੇ ਹਨ। ਇਹਨਾਂ ਮੀਟਿੰਗਾਂ ਦੌਰਾਨ ਆਪ ਨਾਲ ਗਠਜੋੜ ਤੇ ਨਵਜੋਤ ਸਿੱਧੂ ਦੋਵਾਂ ਉਪਰ ਜ਼ਿਆਦਾ ਚਰਚਾ ਹੋ ਰਹੀ ਹੈ। 

Share:

ਹਾਈਲਾਈਟਸ

  • ਅਸੀਂ 13 ਸੀਟਾਂ 'ਤੇ ਲੜਨ ਲਈ ਤਿਆਰ ਹਾਂ।
  • ਰਾਜਾ ਵੜਿੰਗ ਭਾਵੇਂ ਛੋਟਾ ਹੋਵੇ ਪਰ ਮੇਰਾ ਦਿਲ ਵੱਡਾ ਹੈ।

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਹਰ ਪਾਸੇ ਨਜ਼ਰਾਂ ਟਿਕੀਆਂ ਹਨ ਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਵੇਗਾ ਜਾਂ ਨਹੀਂ। ਇਸੇ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਨੂੰ ਰਾਹੁਲ ਗਾਂਧੀ ਦੇ ਫੋਨ ਦਾ ਇੰਤਜਾਰ ਹੈ ਕਿ ਇਹ ਫੋਨ ਕਿਹੋ ਜਿਹਾ ਸੁਨੇਹਾ ਲੈ ਕੇ ਆਵੇਗਾ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਆਪਣੇ ਹੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਵੀ ਰੇੜਕਾ ਬਰਕਰਾਰ ਹੈ। ਹਾਲਾਂਕਿ, ਸੂਬੇ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਲਗਾਤਾਰ ਪੰਜਾਬ ਅੰਦਰ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ। ਪ੍ਰੰਤੂ, ਹਾਲੇ ਤੱਕ ਕਾਂਗਰਸ ਨੂੰ ਇੱਕਜੁਟ ਕਰਨ ਨੂੰ ਲੈ ਕੇ ਕੋਈ ਯਤਨ ਸਫਲ ਹੁੰਦੇ ਦਿਖਾਈ ਨਹੀਂ ਦੇ ਰਹੇ। 

ਕਾਂਗਰਸ ਨੇ ਖਿੱਚੀ 13 ਸੀਟਾਂ ਦੀ ਤਿਆਰੀ 

ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਲਈ ਨਿਯੁਕਤ ਕੀਤੇ ਗਏ ਬਲਾਕ ਪ੍ਰਧਾਨਾਂ ਅਤੇ ਕੋਆਰਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ।  ਕਈ ਸਾਬਕਾ ਵਿਧਾਇਕ ਵੀ ਪਹੁੰਚੇ। ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਸਾਡਾ ਸੰਗਠਨ 2024 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ 13 ਸੀਟਾਂ 'ਤੇ ਲੜਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਉਹ ਆਪਣੀ ਰਿਪੋਰਟ ਹਾਈਕਮਾਂਡ ਨੂੰ ਸੌਂਪਣਗੇ। ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ 7 ਅਤੇ 6 ਸੀਟਾਂ ਦੀ ਵੰਡ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਵਜੋਤ ਸਿੱਧੂ ਦੀ ਗੈਰਹਾਜ਼ਰੀ 'ਤੇ ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਲਈ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।

ਰਾਹੁਲ ਗਾਂਧੀ ਦੇ ਫੋਨ ਦਾ ਇੰਤਜਾਰ 

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦੀਆਂ ਰੈਲੀਆਂ ਸਬੰਧੀ ਬਿਨ੍ਹਾਂ ਨਾਮ ਲਏ ਕਿਹਾ ਕਿ ਜੋ ਪ੍ਰਧਾਨ ਹੁੰਦਾ ਹੈ, ਉਸ ਮੁਤਾਬਰ ਪ੍ਰੋਗ੍ਰਾਮ ਉਲੀਕਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਭਾਵੇਂ ਛੋਟਾ ਹੋਵੇ ਪਰ ਮੇਰਾ ਦਿਲ ਵੱਡਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਹੈ। ਸੀਟਾਂ ਦੀ ਵੰਡ ਦੇ ਸਵਾਲ ਉਪਰ ਰਾਜਾ ਵੜਿੰਗ ਨੇ ਕਿਹਾ ਕਿ  ਹਾਈਕਮਾਂਡ ਨੇ ਅਜੇ ਤੱਕ ਸਾਡੇ ਨਾਲ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਕੋਈ ਚਰਚਾ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਫ਼ੋਨ ਕਰਕੇ ਕਹਿਣਗੇ ਕਿ ਕਾਕਾ ਜੀ ਅਸੀਂ ਸੀਟਾਂ ਵੰਡ ਲਈਆਂ ਹਨ ਤਾਂ ਤੁਹਾਨੂੰ ਜ਼ਰੂਰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਕਾਲ ਨਹੀਂ ਆਈ ਹੈ। ਹਾਈਕਮਾਂਡ ਹੀ ਸਰਵਸ੍ਰੇਸ਼ਠ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਰਾਜਾ ਵੜਿੰਗ ਗਠਜੋੜ ਦਾ ਵਿਰੋਧ ਕਰਦੇ ਆ ਰਹੇ ਸੀ ਤੇ ਇਸਨੂੰ ਕਦੇ ਵੀ ਸਵੀਕਾਰ ਨਾ ਕਰਨ ਦੀ ਗੱਲ ਆਖ ਰਹੇ ਸੀ। 

ਸਿੱਧੂ ਖਿਲਾਫ ਭਾਰੀ ਰੋਸ

ਮੀਟਿੰਗ ਦੇ ਦੌਰਾਨ ਇੰਚਾਰਜ ਦੇਵੇਂਦਰ ਯਾਦਵ ਦੇ ਸਾਮਣੇ ਕਾਂਗਰਸੀ ਆਗੂਆਂ ਨੇ ਭਾਰੀ ਰੋਸ ਜਤਾਇਆ। ਕਿਹਾ ਗਿਆ ਕਿ ਅਜਿਹੀਆਂ ਗਤੀਵਿਧੀਆਂ ਕਰਕੇ ਹੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਭਾਰੀ ਹਾਰ ਹੋਈ ਸੀ। ਹੁਣ ਲੋਕ ਸੱਤਾ ਧਿਰ ਆਪ ਤੋਂ ਦੁਖੀ ਹਨ। ਕਾਂਗਰਸ ਕੋਲ ਵਧੀਆ ਮੌਕਾ ਹੈ। ਇਸਨੂੰ ਆਪਸੀ ਫੁੱਟ ਕਾਰਨ ਨਾ ਗੁਆ ਲਿਆ ਜਾਵੇ। ਸਿੱਧੂ ਨੂੰ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਜਾਂ ਫਿਰ ਪਾਰਟੀ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ। 

ਆਪ ਬਗੈਰ ਜਿੱਤਾਂਗੇ 7 ਸੀਟਾਂ 

ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੇ ਸਾਮਣੇ ਜ਼ਿਆਦਾਤਰ ਆਗੂਆਂ ਨੇ ਆਪਣੇ ਵਿਚਾਰ ਰੱਖੇ। ਆਪ ਨਾਲ ਗਠਜੋੜ ਨੂੰ ਲਗਭਗ ਕਿਸੇ ਆਗੂ ਨੇ ਸਵੀਕਾਰ ਨਹੀਂ ਕੀਤਾ। ਉਹਨਾਂ ਦੀ ਰਾਏ ਸੀ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਉਪਰ ਪੂਰਾ ਨਹੀਂ ਉਤਰੀ। ਜਿਸ ਕਰਕੇ ਆਪ ਦਾ ਵਿਰੋਧ ਹੈ। ਜੇਕਰ ਕਾਂਗਰਸ ਸੱਤਾ ਧਿਰ ਨਾਲ ਗਠਜੋੜ ਕਰ ਲੈਂਦੀ ਹੈ ਤਾਂ ਲੋਕਾਂ ਵਿੱਚ ਗਲਤ ਸੰਦੇਸ਼ ਜਾਵੇਗਾ। ਕਿਉਂਕਿ ਸੂਬੇ ਅੰਦਰ ਕਾਂਗਰਸ ਹੀ ਵਿਰੋਧੀ ਧਿਰ ਹੈ। ਬਿਨ੍ਹਾਂ ਗਠਜੋੜ ਤੋਂ ਕਾਂਗਰਸ ਆਸਾਨੀ ਨਾਲ 6 ਤੋਂ 7 ਸੀਟਾਂ ਜਿੱਤ ਸਕਦੀ ਹੈ। 

ਇਹ ਵੀ ਪੜ੍ਹੋ