Faridkot Central Jail ਵਿੱਚੋਂ 17 ਮੋਬਾਈਲ ਫੋਨ ਬਰਾਮਦ, ਜੇਲ ਪ੍ਰਸ਼ਾਸਨ 'ਤੇ ਇਕ ਵਾਰ ਫਿਰ ਲੱਗਾ ਸਵਾਲੀਆ ਨਿਸ਼ਾਨ

ਪਿਛਲੇ ਮਹੀਨੇ ਵੀ ਜੇਲ੍ਹ ਵਿੱਚ ਬੰਦ ਇੱਕ ਖ਼ਤਰਨਾਕ ਅਪਰਾਧੀ ਨੇ ਜੇਲ੍ਹ ਅੰਦਰੋਂ ਇੱਕ ਵੀਡੀਓ ਅਪਲੋਡ ਕਰਕੇ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਦੀ ਪੋਲ ਖੋਲ੍ਹ ਦਿੱਤੀ ਸੀ। ਇਸ ਤੋਂ ਬਾਅਦ ਜੇਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜੇਲ ਦੇ ਅੰਦਰ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

Share:

ਹਾਈਲਾਈਟਸ

  • ਜੇਲ੍ਹ ਪ੍ਰਸ਼ਾਸਨ ਨੇ ਸਿਟੀ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਦਿੱਤੀ

Punjab News: ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਇਲ ਫੋਨ ਮਿਲਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਸਰਕਾਰ ਜੇਲ੍ਹਾਂ ਵਿੱਚ ਮੋਬਾਇਲ ਫੋਨ ਤੇ ਰੋਕ ਲਗਾਉਣ ਦੀਆਂ ਕਈ ਕੋਸ਼ਿਸ਼ਾਂ ਕਰ ਰਹੀ ਹੈ, ਪਰ ਹੁਣ ਫਿਰ ਤੋਂ ਫਰੀਦਕੋਟ ਕੇਂਦਰੀ ਜੇਲ੍ਹ ਵਿੱਚੋਂ 17 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਸਿਟੀ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਪਿਛਲੇ ਮਹੀਨੇ ਵੀ ਜੇਲ੍ਹ ਵਿੱਚ ਬੰਦ ਇੱਕ ਖ਼ਤਰਨਾਕ ਅਪਰਾਧੀ ਨੇ ਜੇਲ੍ਹ ਅੰਦਰੋਂ ਇੱਕ ਵੀਡੀਓ ਅਪਲੋਡ ਕਰਕੇ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਦੀ ਪੋਲ ਖੋਲ੍ਹ ਦਿੱਤੀ ਸੀ। ਇਸ ਤੋਂ ਬਾਅਦ ਜੇਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜੇਲ ਦੇ ਅੰਦਰ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਹੁਣ ਫਿਰ ਤੋਂ ਇੰਨੇ ਮੋਬਾਇਲ ਫੋਨ ਬਰਾਮਦ ਹੋਣ ਨਾਲ ਜੇਲ ਪ੍ਰਸ਼ਾਸਨ 'ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਵੱਖ-ਵੱਖ ਸਮੇਂ ਹੋਈ ਬਰਾਮਦਗੀ

ਸਹਾਇਕ ਜੇਲ੍ਹ ਸੁਪਰਡੈਂਟ ਕਮਲਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਗਾਰਡ ਦੇ ਨਾਲ ਜੇਲ੍ਹ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀ ਲਵਪ੍ਰੀਤ ਸਿੰਘ, ਬੰਦੀ ਜਤਿੰਦਰ ਸਿੰਘ, ਬੰਦੀ ਪ੍ਰਗਟ ਸਿੰਘ, ਬੰਦੀ ਕੁਲਵੰਤ ਸਿੰਘ, ਬੰਦੀ ਗੁਰਪ੍ਰੀਤ ਸਿੰਘ ਤੋਂ ਇੱਕ-ਇੱਕ ਮੋਬਾਈਲ ਫ਼ੋਨ ਅਤੇ ਤਿੰਨ ਮੋਬਾਈਲ ਫ਼ੋਨ ਲਾਵਾਰਸ ਹਾਲਤ ਵਿੱਚ ਕੁੱਲ 8 ਮੋਬਾਈਲ ਫ਼ੋਨ 16 ਤੋਂ 27 ਜਨਵਰੀ ਦਰਮਿਆਨ ਬਰਾਮਦ ਕੀਤੇ ਗਏ ਹਨ। ਦੂਜੇ ਮਾਮਲੇ 'ਚ ਜੇਲ ਦੇ ਸਹਾਇਕ ਜੇਲ ਸੁਪਰਡੈਂਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜੇਲ ਗਾਰਡ ਦੇ ਨਾਲ ਜੇਲ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਮਨਜੀਤ ਸਿੰਘ ਪੁੱਤਰ ਦਇਆ ਸਿੰਘ ਅਤੇ ਕੈਦੀ ਪ੍ਰੇਮ ਸਿੰਘ ਪੁੱਤਰ ਗੁਰਮੇਲ ਸਿੰਘ ਤੋਂ ਇਕ-ਇਕ ਮੋਬਾਇਲ ਫੋਨ ਬਰਾਮਦ ਹੋਇਆ, ਜਦਕਿ ਤਿੰਨ ਲਾਵਾਰਿਸ ਫੋਨ ਮਿਲੇ ਹਨ। ਇਸੇ ਤਰ੍ਹਾਂ ਤੀਜੇ ਮਾਮਲੇ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਜਸਕਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਗਾਰਡ ਦੇ ਨਾਲ ਜੇਲ੍ਹ ਅੰਦਰ ਕੀਤੀ ਗਈ ਚੈਕਿੰਗ ਦੌਰਾਨ 5 ਤੋਂ 26 ਜਨਵਰੀ ਦਰਮਿਆਨ ਬੈਰਕ ਦੀਆਂ ਦੋ ਸਕਾਈ ਲਾਈਟਾਂ ਅੰਦਰ ਲੁਕੋ ਕੇ ਰੱਖੇ ਕੁੱਲ 4 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। .

ਸੱਤ ਹਵਾਲਾਤੀਆਂ ਨੂੰ ਕੀਤਾ ਨਾਮਜ਼ਦ 

ਫਰੀਦਕੋਟ ਸਿਟੀ ਥਾਣੇ ਦੇ ਏਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਸੱਤ ਹਵਾਲਾਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਅਤੇ ਜੇਲ੍ਹ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ