ਪੰਜਾਬ 'ਚ 16 IPS-PPS ਅਫ਼ਸਰਾਂ ਦੇ ਤਬਾਦਲੇ, ਵਿਜੀਲੈਂਸ ਦੇ 5 SSP ਬਦਲੇ 

ਮੰਨਿਆ ਜਾ ਰਿਹਾ ਹੈ ਕਿ ਇਹ ਅਫ਼ਸਰ ਕਾਫੀ ਸਮੇਂ ਤੋਂ ਆਪਣੇ ਇਲਾਕੇ ਅੰਦਰ ਵਿਜੀਲੈਂਸ ਦੀ ਕਮਾਨ ਸੰਭਾਲ ਰਹੇ ਸੀ। ਸਰਕਾਰ ਨੇ ਹੁਣ ਇਹਨਾਂ ਦੀ ਬਦਲੀ ਕੀਤੀ ਹੈ ਤਾਂਜੋ ਕਿਸੇ ਵੀ ਇੱਕ ਸੀਟ ਉਪਰ ਲੰਬਾ ਸਮਾਂ ਅਫ਼ਸਰ ਤਾਇਨਾਤ ਨਾ ਰੱਖੇ ਜਾ ਸਕਣ। 

Courtesy: file photo

Share:

ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸਨ 'ਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ ਗਿਆ ਸੀ। ਇਸਤੋਂ ਬਾਅਦ ਹੁਣ ਫਿਰ ਸੂਬੇ ਅੰਦਰ 16 ਆਈਪੀਐਸ-ਪੀਪੀਐਸ ਅਫ਼ਸਰ ਬਦਲੇ ਗਏ ਹਨ। ਇਸ ਵਾਰ ਜ਼ਿਆਦਾਤਰ ਅਫ਼ਸਰ ਵਿਜੀਲੈਂਸ ਨਾਲ ਸਬੰਧਤ ਹਨ ਜੋ ਬਦਲੇ ਗਏ। ਇਹਨਾਂ 'ਚ 5 ਵਿਜੀਲੈਂਸ ਦੇ ਐਸਐਸਪੀ ਬਦਲੇ ਗਏ ਤੇ ਹੁਣ ਇਹਨਾਂ ਬਦਲੇ ਅਫ਼ਸਰਾਂ ਨੂੰ ਵਿਜੀਲੈਂਸ ਵਿਭਾਗ ਨਾਲ ਸਬੰਧਤ ਜ਼ਿੰਮੇਦਾਰੀ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅਫ਼ਸਰ ਕਾਫੀ ਸਮੇਂ ਤੋਂ ਆਪਣੇ ਇਲਾਕੇ ਅੰਦਰ ਵਿਜੀਲੈਂਸ ਦੀ ਕਮਾਨ ਸੰਭਾਲ ਰਹੇ ਸੀ। ਸਰਕਾਰ ਨੇ ਹੁਣ ਇਹਨਾਂ ਦੀ ਬਦਲੀ ਕੀਤੀ ਹੈ ਤਾਂਜੋ ਕਿਸੇ ਵੀ ਇੱਕ ਸੀਟ ਉਪਰ ਲੰਬਾ ਸਮਾਂ ਅਫ਼ਸਰ ਤਾਇਨਾਤ ਨਾ ਰੱਖੇ ਜਾ ਸਕਣ। 

ਬਦਲੀਆਂ ਦੀ ਲਿਸਟ ਹੇਠਾਂ ਦੇਖੋ.... 

 

photo
photo page no 1
photo
photo page no 2

 

ਇਹ ਵੀ ਪੜ੍ਹੋ