ਮੋਹਾਲੀ 'ਚ 14 ਸਾਲ ਦੇ ਬੱਚੇ ਦੀ ਸਕੂਲ ਦੇ ਗਰਾਊਂਡ 'ਚ ਬਾਸਕਟਬਾਲ ਖੇਡਦੇ ਮੌਤ

ਤਫ਼ਤੀਸ਼ੀ ਅਫ਼ਸਰ ਚਮਕੌਰ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ 'ਤੇ ਪੋਸਟਮਾਰਟਮ ਕਰਵਾਉਣ ਉਪਰੰਤ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਮੌਤ ਦੇ ਅਸਲ ਕਾਰਨਾਂ ਦਾ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।

Share:

ਹਾਈਲਾਈਟਸ

  • ਬੱਚੇ ਨੂੰ ਸੈਕਟਰ 32 ਜੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਸੀ

ਮੋਹਾਲੀ ਦੇ ਇੱਕ ਨਿੱਜੀ ਸਕੂਲ ਵਿੱਚ ਬਾਸਕਟਬਾਲ ਖੇਡਦੇ ਹੋਏ 14 ਸਾਲਾ ਵਿਦਿਆਰਥੀ ਦੀ ਅਚਾਨਕ ਮੌਤ ਹੋ ਗਈ। ਬਾਸਕਟਬਾਲ ਖੇਡਦੇ ਹੋਏ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦੀ ਗਰਦਨ ਵੀ ਟੁੱਟ ਗਈ। ਸ਼ੁਰੂਆਤੀ ਜਾਂਚ 'ਚ ਡਾਕਟਰਾਂ ਨੇ ਬ੍ਰੇਨ ਹੈਮਰੇਜ ਹੋਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਜਿਸ ਦੀ ਰਿਪੋਰਟ ਆਉਣ 'ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

ਸਕੂਲ ਪ੍ਰਬੰਧਕਾਂ ਨੇ ਪਹੁੰਚਾਇਆ ਹਸਪਤਾਲ 

ਸਕੂਲ ਪ੍ਰਬੰਧਕਾਂ ਨੇ ਤੁਰੰਤ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਬੱਚੇ ਨੂੰ ਹਸਪਤਾਲ ਪਹੁੰਚਾਇਆ। ਉਦੋਂ ਤੱਕ ਉਸ ਦੇ ਪਿਤਾ ਨਵੀਨ ਗਰਗ ਵਾਸੀ ਏਕੇਐਸ ਕਲੋਨੀ ਜ਼ੀਰਕਪੁਰ ਵੀ ਉਥੇ ਪਹੁੰਚ ਗਏ। ਬੱਚੇ ਨੂੰ ਸੈਕਟਰ 32 ਜੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

 

ਬਾਸਕਟਬਾਲ ਦਾ ਚੰਗਾ ਖਿਡਾਰੀ ਸੀ

ਮ੍ਰਿਤਕ ਵਿਦਿਆਰਥੀ ਦੇ ਪਿਤਾ ਨਵੀਨ ਗਰਗ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਵਾਪਸ ਸਕੂਲ ਚਲਾ ਗਿਆ। ਜਿੱਥੋਂ ਉਸ ਨੂੰ ਸਕੂਲ ਸਟਾਫ਼ ਦੀ ਮਦਦ ਨਾਲ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸਦਾ ਪੁੱਤਰ ਬਾਸਕਟਬਾਲ ਦਾ ਚੰਗਾ ਖਿਡਾਰੀ ਸੀ। ਘਟਨਾ ਵਾਲੇ ਦਿਨ ਉਹ ਬਾਸਕਟਬਾਲ ਖੇਡ ਰਿਹਾ ਸੀ। ਉਸ ਨੂੰ ਖੇਡਦਿਆਂ 2-3 ਵਾਰ ਸਿਰ ਦਰਦ ਹੋਇਆ। ਇਸ ਤੋਂ ਬਾਅਦ ਉਹ ਅਚਾਨਕ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ