Amritsar: ਰਾਮ ਮੰਦਰ ਦੀ ਪ੍ਰਾਣ-ਪ੍ਰਤੀਸ਼ਠਾ ਵਾਲੇ ਦਿਨ ਗੁਰੂ ਨਗਰੀ ਵਿੱਚ ਜਗਾਏ ਜਾਣਗੇ 108108 ਦੀਵੇ

ਉਪਰਾਲਾ ਗੁਰੂ ਨਗਰੀ ਦੀ ਨਯਨ ਗਲੋਬਲ ਫਾਊਂਡੇਸ਼ਨ ਵਲੋਂ ਕੀਤਾ ਜਾ ਰਿਹਾ ਹੈ। ਫਾਉਂਡੇਸ਼ਨ ਵਲੋਂ ਹਰ ਘਰ ਵਿੱਚ ਦੀਵੇ ਭੇਜਣ ਦਾ ਪ੍ਰਬੰਧ ਕੀਤਾ ਹੈ। ਫਾਊਂਡੇਸ਼ਨ ਦੇ ਸਾਰੇ ਅਧਿਕਾਰੀ ਇਹ ਕੰਮ ਕਰਨ ਲਈ ਉਤਾਵਲੇ ਹਨ।

Share:

Ram Mandir Inaugration: ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਤੋਂ ਬਾਅਦ ਹੁਣ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਦਾ ਪਵਿੱਤਰ ਪ੍ਰਕਾਸ਼ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਇਸੇ ਕੜੀ ਵਿੱਚ ਪੰਜਾਬ ਦੇ ਲੋਕ ਵੀ ਤਿਆਰੀਆਂ ਕਰ ਰਹੇ ਹਨ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰਾਮ ਮੰਦਰ ਦੀ ਪ੍ਰਾਣ-ਪ੍ਰਤੀਸ਼ਠਾ ਵਾਲੇ ਦਿਨ 22 ਜਨਵਰੀ ਨੂੰ ਗੁਰੂ ਨਗਰੀ ਵਿੱਚ 108108 ਦੀਵੇ ਜਗਾਏ ਜਾਣਗੇ। ਇਹ ਉਪਰਾਲਾ ਗੁਰੂ ਨਗਰੀ ਦੀ ਨਯਨ ਗਲੋਬਲ ਫਾਊਂਡੇਸ਼ਨ ਵਲੋਂ ਕੀਤਾ ਜਾ ਰਿਹਾ ਹੈ। ਫਾਉਂਡੇਸ਼ਨ ਵਲੋਂ ਹਰ ਘਰ ਵਿੱਚ ਦੀਵੇ ਭੇਜਣ ਦਾ ਪ੍ਰਬੰਧ ਕੀਤਾ ਹੈ। ਫਾਊਂਡੇਸ਼ਨ ਦੇ ਸਾਰੇ ਅਧਿਕਾਰੀ ਇਹ ਕੰਮ ਕਰਨ ਲਈ ਉਤਾਵਲੇ ਹਨ। ਫਾਊਂਡੇਸ਼ਨ ਦੇ ਪ੍ਰਧਾਨ ਧੀਰਜ ਗਿੱਲ ਅਨੁਸਾਰ 22 ਜਨਵਰੀ ਨੂੰ ਗੁਰੂ ਨਗਰੀ ਖੁਸ਼ੀਆਂ ਨਾਲ ਭਰ ਜਾਵੇਗੀ। ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਵੱਲੋਂ 1 ਲੱਖ 8 ਹਜ਼ਾਰ 101 ਦੀਵੇ ਤਿਆਰ ਕੀਤੇ ਗਏ ਹਨ।
 
ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਭੇਜੇ ਜਾਣਗੇ ਦੀਵੇ

ਉਹਨਾਂ ਨੇ ਦੱਸਿਆ ਕਿ ਦੀਵੇ ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਭੇਜੇ ਗਏ ਹਨ। ਇਹ ਦੀਵੇ ਪੁਜਾਰੀਆਂ ਵੱਲੋਂ ਮੰਦਰਾਂ ਵਿੱਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸਾਦ ਵਜੋਂ ਦਿੱਤੇ ਜਾਣਗੇ। ਹਰ ਪੈਕੇਟ ਵਿੱਚ 11 ਦੀਵੇ ਹੁੰਦੇ ਹਨ। ਦੇਸ਼ ਅਤੇ ਦੁਨੀਆ 'ਚ ਬੈਠੇ ਹਰ ਭਾਰਤੀ ਲਈ ਇਹ ਮਾਣ ਵਾਲਾ ਪਲ ਹੋਵੇਗਾ। ਅਜਿਹੀ ਸਥਿਤੀ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਦੀਵੇ ਜਗਾਉਣ ਅਤੇ ਦੀਵਾਲੀ ਤੋਂ ਵੀ ਵੱਡਾ ਤਿਉਹਾਰ ਮਨਾਉਣ। 

ਇਹ ਵੀ ਪੜ੍ਹੋ