ਠੰਡੀ ਬਿਰਆਨੀ ਨੂੰ ਲੈ ਕੇ ਚੱਲੀਆਂ ਡਾਂਗਾਂ-ਕੁਰਸੀਆਂ, ਵੇਖੋ ਫੇਰ ਕੀ ਹੋਇਆ...

ਇੱਕ ਗਾਹਕ ਦੁਆਰਾ ਸ਼ੂਟ ਕੀਤੀ ਗਈ ਇੱਕ ਵੀਡੀਓ ਕਲਿੱਪ ਵਿੱਚ ਵੇਟਰ ਲੋਕਾਂ 'ਤੇ ਲਾਠੀਆਂ ਨਾਲ ਹਮਲਾ ਕਰਦੇ ਦਿਸਦੇ ਹਨ । ਵੀਡੀਓ 'ਚ ਔਰਤਾਂ ਨੂੰ ਚੀਕਾਂ ਮਾਰਦੇ ਸੁਣਿਆ ਜਾ ਸਕਦਾ ਹੈ।

Share:

ਹਾਈਲਾਈਟਸ

  • ਘਟਨਾ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

ਹੈਦਰਾਬਾਦ ਦੇ ਇੱਕ ਮਸ਼ਹੂਰ ਗ੍ਰੈਂਡ ਹੋਟਲ ਵਿੱਚ ਇੱਕ ਵਿਵਾਦ ਸ਼ੁਰੂ ਹੋ ਗਿਆ, ਜਿੱਥੇ ਖਾਣੇ ਦੀ ਕਥਿਤ ਘਟੀਆ ਗੁਣਵੱਤਾ ਨੂੰ ਲੈ ਕੇ ਗਾਹਕਾਂ ਅਤੇ ਰੈਸਟੋਰੈਂਟ ਦੇ ਕਰਮਚਾਰੀਆਂ ਦੇ ਇੱਕ ਸਮੂਹ ਵਿੱਚ ਝੜਪ ਹੋ ਗਈ। ਕਥਿਤ ਤੌਰ 'ਤੇ ਇੱਕ ਗਾਹਕ ਦੁਆਰਾ ਬਣਾਈ ਗਈ ਇੱਕ ਵੀਡੀਓ ਕਲਿੱਪ, ਵੇਟਰਾਂ ਨੂੰ ਲਾਠੀਆਂ ਨਾਲ ਲੋਕਾਂ 'ਤੇ ਹਮਲਾ ਕਰਦੇ ਦਿਖਾਉਂਦੀ ਹੈ। ਵੀਡੀਓ 'ਚ ਔਰਤਾਂ ਨੂੰ ਚੀਕਦੇ ਸੁਣਿਆ ਜਾ ਸਕਦਾ ਹੈ।


 

ਹਿੰਸਕ ਟਕਰਾਅ

ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਦੋਸ਼ੀ ਵੇਟਰਾਂ ਅਤੇ ਹੋਰਾਂ 'ਤੇ ਆਈਪੀਸੀ ਦੀਆਂ ਧਾਰਾਵਾਂ 324, 504, 509 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਘਟਨਾ ਇੱਕ ਹਿੰਸਕ ਟਕਰਾਅ ਨੂੰ ਦਰਸਾਉਂਦੀ ਹੈ ਜਿੱਥੇ ਸਟਾਫ ਮੈਂਬਰਾਂ ਨੇ ਗਾਹਕਾਂ 'ਤੇ ਹਮਲਾ ਕਰਨ ਲਈ ਬਾਥਰੂਮ ਵਾਈਪਰ ਅਤੇ ਕੁਰਸੀਆਂ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ। ਪਰਿਵਾਰ ਦੀ ਇੱਕ ਔਰਤ ਵੱਲੋਂ ਹਮਲਾ ਰੋਕਣ ਦੀ ਮਿੰਨਤ ਕਰਨ ਦੇ ਬਾਵਜੂਦ ਹਮਲਾਵਰਾਂ ਨੇ ਹਮਲਾ ਬੰਦ ਨਹੀਂ ਕੀਤਾ। ਘਟਨਾ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

ਨਵੇਂ ਸਾਲ ਦਾ ਜਸ਼ਨ ਮਨਾਉਣ ਗਿਆ ਸੀ ਪਰਿਵਾਰ

ਸ਼ਿਕਾਇਤਕਰਤਾ ਦਾ ਪਰਿਵਾਰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰੈਸਟੋਰੈਂਟ 'ਚ ਆਇਆ ਸੀ। ਪਰ ਉੱਥੇ ਠੰਡੀ ਬਿਰਯਾਨੀ ਪਰੋਸਣ ਨੂੰ ਲੈ ਕੇ ਵਿਵਾਦ ਹੋ ਗਿਆ। ਇਕ ਗਾਹਕ ਨੇ ਪਹਿਲਾਂ ਵੇਟਰ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਦੂਜੇ ਵੇਟਰਾਂ ਨੇ ਵੀ ਗਾਹਕਾਂ ਦੇ ਉਸ ਸਮੂਹ 'ਤੇ ਹਮਲਾ ਕਰ ਦਿੱਤਾ ਅਤੇ ਗਾਹਕਾਂ ਨੂੰ ਡੰਡਿਆਂ ਅਤੇ ਕੁਰਸੀਆਂ ਨਾਲ ਕੁੱਟਿਆ ਗਿਆ। ਇੱਕ ਵੇਟਰ ਦੇ ਹੱਥ ਵਿੱਚ ਚਮਚਾ ਵੀ ਹੈ ਜਿਸ ਨਾਲ ਉਹ ਕੁੱਟ ਰਿਹਾ ਹੈ।
 

 

ਜਮਾਨਤ ਤੇ ਕੀਤਾ ਰਿਹਾ

ਸਹਾਇਕ ਪੁਲਿਸ ਕਮਿਸ਼ਨਰ ਏ. ਚੰਦਰਸ਼ੇਖਰ ਨੇ TOI ਨੂੰ ਦੱਸਿਆ, "ਜਦੋਂ ਸਰਵਰ ਨੇ ਉਸ ਤੋਂ ਇਸ ਬਾਰੇ ਪੁੱਛਗਿੱਛ ਕੀਤੀ, ਤਾਂ ਬਹਿਸ ਸ਼ੁਰੂ ਹੋ ਗਈ। ਗੁੱਸੇ ਵਿੱਚ ਆਏ ਗਾਹਕ ਨੇ ਵੇਟਰ ਨੂੰ ਥੱਪੜ ਮਾਰ ਦਿੱਤਾ, ਜਿਸ ਨੇ ਤੁਰੰਤ ਆਪਣੇ ਸਾਥੀਆਂ ਨੂੰ ਬੁਲਾਇਆ।" ਇਸ ਤੋਂ ਬਾਅਦ ਸਟਾਫ਼ ਹਮਲਾਵਰ ਹੋ ਗਿਆ।" ਬਾਅਦ ਵਿੱਚ ਸਟਾਫ ਮੈਂਬਰਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ