ਉੱਤਰਕਾਸ਼ੀ TUNNEL ACCIDENT, ਹਰਕਿਊਲਿਸ ਜਹਾਜ਼ 'ਤੇ ਪੁੱਜੀ ਅਮਰੀਕੀ ਔਗਰਸ ਮਸ਼ੀਨ ਜੁੱਟੀ ਬਚਾਅ ਕਾਰਜਾਂ ਵਿੱਚ

ਇਹ ਹਾਦਸਾ 12 ਨਵੰਬਰ ਨੂੰ ਸਵੇਰੇ 4 ਵਜੇ ਵਾਪਰਿਆ ਸੀ। ਮਲਬਾ 70 ਮੀਟਰ ਤੱਕ ਫੈਲਿਆ ਹੋਇਆ ਹੈ । ਅੰਦਰ ਫਸੇ ਕਾਮੇ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਹਨ।

Share:

ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਵਿੱਚ 40 ਮਜ਼ਦੂਰ 5 ਦਿਨਾਂ ਤੋਂ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਦੀ ਹਰ ਕੋਸ਼ਿਸ਼ ਹੁਣ ਤੱਕ ਅਸਫਲ ਰਹੀ ਹੈ। ਅਮਰੀਕੀ ਔਗਰਸ ਮਸ਼ੀਨ ਨਾਲ ਵੀ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਇਸ ਮਸ਼ੀਨ ਨੂੰ ਫੌਜ ਦੇ ਹਰਕਿਊਲਿਸ ਜਹਾਜ਼ ਰਾਹੀਂ ਦਿੱਲੀ ਤੋਂ ਉੱਤਰਾਖੰਡ ਲਿਆਂਦਾ ਗਿਆ ਹੈ। ਐਨਐਚਆਈਡੀਸੀਐਲ ਦੇ ਡਾਇਰੈਕਟਰ ਅੰਸ਼ੂ ਮਨੀਸ਼ ਖਾਲਖੋ ਨੇ ਕਿਹਾ, 25 ਟਨ ਹੈਵੀ ਆਗਰ ਮਸ਼ੀਨ ਪੰਜ ਤੋਂ ਛੇ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਡ੍ਰਿਲ ਕਰਦੀ ਹੈ। ਜੇਕਰ ਇਹ ਕੰਮ ਕਰਦਾ ਹੈ ਤਾਂ ਅਗਲੇ ਕੁੱਝ ਘੰਟਿਆਂ ਵਿੱਚ ਸਾਰਿਆਂ ਨੂੰ ਬਾਹਰ ਕੱਢ ਲਿਆ ਜਾਵੇਗਾ ।


200 ਲੋਕਾਂ ਦੀ ਟੀਮ ਕਰ ਰਹੀ 24 ਘੰਟੇ ਕੰਮ 


ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਲਿਮਿਟੇਡ (NHIDCL), NDRF, SDRF, ITBP, BRO ਦੀ 200 ਤੋਂ ਵੱਧ ਲੋਕਾਂ ਦੀ ਟੀਮ 24 ਘੰਟੇ ਬਚਾਅ ਵਿੱਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਥਾਈਲੈਂਡ, ਨਾਰਵੇ, ਫਿਨਲੈਂਡ ਸਮੇਤ ਕਈ ਦੇਸ਼ਾਂ ਦੇ ਮਾਹਿਰਾਂ ਤੋਂ ਆਨਲਾਈਨ ਸਲਾਹ ਲਈ ਜਾ ਰਹੀ ਹੈ। NDRF ਦੇ ਅਸਿਸਟੈਂਟ ਕਮਾਂਡਰ ਕਰਮਵੀਰ ਸਿੰਘ ਅਨੁਸਾਰ, 'ਇਸ 4.5 ਕਿਲੋਮੀਟਰ ਲੰਬੀ ਅਤੇ 14 ਮੀਟਰ ਚੌੜੀ ਸੁਰੰਗ ਨੂੰ ਸ਼ੁਰੂਆਤੀ ਬਿੰਦੂ ਤੋਂ 200 ਮੀਟਰ ਤੱਕ ਪਲਾਸਟਰ ਕੀਤਾ ਗਿਆ ਸੀ। ਉਸ ਤੋਂ ਅੱਗੇ ਕੋਈ ਪਲਾਸਟਰ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।


ਚਾਰਧਾਮ ਪ੍ਰੋਜੈਕਟ ਦਾ ਹਿੱਸਾ 


ਇਹ ਸੁਰੰਗ ਚਾਰਧਾਮ ਰੋਡ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਹੈ। 853.79 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਇਹ ਸੁਰੰਗ ਹਰ ਮੌਸਮ ਵਿੱਚ ਖੁੱਲ੍ਹੀ ਰਹੇਗੀ। ਇਸ ਦਾ ਮਤਲਬ ਹੈ ਕਿ ਬਰਫਬਾਰੀ ਦੌਰਾਨ ਵੀ ਲੋਕ ਇਸ ਤੋਂ ਲੰਘ ਸਕਣਗੇ। ਇਸ ਦੇ ਨਿਰਮਾਣ ਤੋਂ ਬਾਅਦ, ਉੱਤਰਕਾਸ਼ੀ ਅਤੇ ਯਮੁਨੋਤਰੀ ਧਾਮ ਵਿਚਕਾਰ ਦੂਰੀ 26 ਕਿਲੋਮੀਟਰ ਘੱਟ ਜਾਵੇਗੀ। ਦਰਅਸਲ, ਸਰਦੀਆਂ ਵਿੱਚ ਬਰਫਬਾਰੀ ਦੇ ਦੌਰਾਨ ਰਾਡੀ ਟਾਪ ਖੇਤਰ ਵਿੱਚ ਯਮੁਨੋਤਰੀ ਹਾਈਵੇਅ ਬੰਦ ਹੋ ਜਾਂਦਾ ਹੈ। ਜਿਸ ਕਾਰਨ ਯਮੁਨਾ ਘਾਟੀ ਦੇ ਤਿੰਨ ਤਹਿਸੀਲ ਹੈੱਡਕੁਆਰਟਰ ਬਰਕੋਟ, ਪੁਰੋਲਾ ਅਤੇ ਮੋਰੀ ਜ਼ਿਲ੍ਹਾ ਹੈੱਡਕੁਆਰਟਰ ਉੱਤਰਕਾਸ਼ੀ ਤੋਂ ਕੱਟੇ ਜਾਂਦੇ ਹਨ। ਚਾਰਧਾਮ ਯਾਤਰਾ ਦੀ ਸਹੂਲਤ ਅਤੇ ਰਾਡੀ ਟਾਪ ਵਿੱਚ ਬਰਫਬਾਰੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਆਲ ਵੇਦਰ ਰੋਡ ਪ੍ਰੋਜੈਕਟ ਤਹਿਤ ਇੱਥੇ ਡਬਲ ਲੇਨ ਸੁਰੰਗ ਬਣਾਉਣ ਦੀ ਯੋਜਨਾ ਬਣਾਈ ਗਈ ਸੀ।

ਇਹ ਵੀ ਪੜ੍ਹੋ