ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਲਈ ਕੀਤਾ ਵਾਅਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਉਹ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ 2024 ਤੋਂ ਬਾਅਦ ਜਦੋਂ ਐਨਡੀਏ ਸਰਕਾਰ ਸੱਤਾ ਵਿੱਚ ਵਾਪਸ ਆਵੇਗੀ, ਵਿਕਾਸ ਦੀ ਗਤੀ ਹੋਰ […]

Share:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਉਹ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ 2024 ਤੋਂ ਬਾਅਦ ਜਦੋਂ ਐਨਡੀਏ ਸਰਕਾਰ ਸੱਤਾ ਵਿੱਚ ਵਾਪਸ ਆਵੇਗੀ, ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਇਹ ਦਾਅਵਾ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਪ੍ਰਗਤੀ ਮੈਦਾਨ ਵਿੱਚ ਆਈਈਸੀਸੀ ਕੰਪਲੈਕਸ ‘ਭਾਰਤ ਮੰਡਪਮ’ ਦਾ ਉਦਘਾਟਨ ਕਰ ਰਹੇ ਸਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀਆਂ ਕੁਝ ਉਪਲਬਧੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ 13.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਮੋਦੀ ਨੇ ਕਿਹਾ ਅੰਤਰਰਾਸ਼ਟਰੀ ਏਜੰਸੀਆਂ ਇਹ ਵੀ ਕਹਿ ਰਹੀਆਂ ਹਨ ਕਿ ਭਾਰਤ ਵਿੱਚ ਅੱਤ ਦੀ ਗਰੀਬੀ ਖਤਮ ਹੋਣ ਦੀ ਕਗਾਰ ’ਤੇ ਹੈ। ਇਹ ਦਰਸਾਉਂਦਾ ਹੈ ਕਿ ਪਿਛਲੇ 9 ਸਾਲਾਂ ਵਿੱਚ ਜੋ ਫੈਸਲੇ ਅਤੇ ਨੀਤੀਆਂ ਅਪਣਾਏ ਗਏ ਹਨ, ਉਹ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਰਹੇ ਹਨ। ਪ੍ਰਗਤੀ ਮੈਦਾਨ ਵਿੱਚ ਨਵੇਂ ਉਦਘਾਟਨ ਕੀਤੇ ਗਏ ਆਈਈਸੀਸੀ ਕੰਪਲੈਕਸ ਵਿੱਚ ਭੀੜ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਵਿਰੋਧੀ ਧਿਰ ’ਤੇ ਇਹ ਕਹਿੰਦੇ ਹੋਏ ਨਿਸ਼ਾਨਾ ਸਾਧਿਆ ਕਿ ਕੁਝ ਲੋਕਾਂ ਵਿੱਚ ਟਿੱਪਣੀਆਂ ਕਰਨ ਅਤੇ ਚੰਗੇ ਕੰਮਾਂ ਨੂੰ ਰੋਕਣ ਦਾ ਰੁਝਾਨ ਹੈ।

ਜਦੋਂ ‘ਕਰਤਾਵਯ ਮਾਰਗ’ ਬਣ ਰਿਹਾ ਸੀ ਤਾਂ ਕਈ ਗੱਲਾਂ ਅਖ਼ਬਾਰਾਂ ਦੇ ਪਹਿਲੇ ਪੰਨੇ ਤੇ ਬਰੇਕਿੰਗ ਨਿਊਜ਼ ਵਜੋਂ ਚੱਲ ਰਹੀਆਂ ਸਨ। ਇਸ ਨੂੰ ਅਦਾਲਤਾਂ ਵਿੱਚ ਵੀ ਉਠਾਇਆ ਗਿਆ ਸੀ, ਪਰ ਜਦੋਂ ਇਸ ਦੀ ਉਸਾਰੀ ਹੋਈ ਤਾਂ ਉਨ੍ਹਾਂ ਹੀ ਲੋਕਾਂ ਨੇ ਕਿਹਾ ਕਿ ਇਹ ਵਧੀਆ ਹੈ। ਮੈਨੂੰ ਯਕੀਨ ਹੈ ਕਿ ‘ਟੋਲੀ’ ਵੀ ‘ਭਾਰਤ ਮੰਡਪਮ’ ਨੂੰ ਸਵੀਕਾਰ ਕਰਨਗੇ ਅਤੇ ਇਹ ਵੀ ਸੰਭਵ ਹੈ ਕਿ ਉਹ ਇੱਥੇ ਸੈਮੀਨਾਰ ਵਿੱਚ ਭਾਸ਼ਣ ਦੇਣ ਲਈ ਆ ਸਕਦੇ ਹਨ। 

ਆਪਣੇ ਭਾਸ਼ਣ ਦੌਰਾਨ, ਪੀਐਮ ਮੋਦੀ ਨੇ ਕਾਰਗਿਲ ਵਿਜੇ ਦਿਵਸ 2023 ਦਾ ਜ਼ਿਕਰ ਕੀਤਾ ਅਤੇ ਕਾਰਗਿਲ ਯੁੱਧ ਦੇ ਨਾਇਕਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਹ ਕਾਰਗਿਲ ਵਿਜੇ ਦਿਵਸ ਹੈ। ਇਸ ਦਿਨ ਦੇਸ਼ ਦੇ ਦੁਸ਼ਮਣਾਂ ਨੂੰ ਸਾਡੇ ਬਹਾਦਰ ਜਵਾਨਾਂ ਨੇ ਹਰਾ ਦਿੱਤਾ ਸੀ। ਮੈਂ ਹਰ ਉਸ ਨਾਇਕ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਸ ਨੇ ਕਾਰਗਿਲ ਯੁੱਧ ਵਿਚ ਆਪਣੀ ਜਾਨ ਕੁਰਬਾਨ ਕੀਤੀ ਅਤੇ ਦੇਸ਼ ਨੂੰ ਸੁਰਖਿੱਅਤ ਕੀਤਾ।