ਕੰਮ ਦੀ ਖਬਰ- ਹੁਣ ਘਰ ਬੈਠੇ ਮੋਬਾਈਲ ‘ਤੇ ਚੈੱਕ ਕਰੋ ਕਿ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਹੈ ਜਾਂ ਨਹੀਂ

ਕਈ ਵਾਰ ਇਹ ਵੇਖਣ ਨੂੰ ਮਿਲਦਾ ਹੈ ਕਿ ਪਿਛਲੀਆਂ ਚੋਣਾਂ ਦੇ ਸਮੇਂ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਸੀ, ਪਰ ਆਉਣ ਵਾਲੀਆਂ ਚੋਣਾਂ ਵਿੱਚ ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਡਾ ਨਾਮ ਕੱਟ ਗਿਆ ਹੈ। ਤਾਂ ਚਲੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਦੇ ਹਾਂ ਕਿ ਤੁਸੀਂ ਆਪਣੇ ਘਰ ਬੈਠੇ ਮੋਬਾਈਲ ‘ਤੇ ਚੈੱਕ ਕਰ ਸਕਦੇ ਹੋ ਕਿ […]

Share:

ਕਈ ਵਾਰ ਇਹ ਵੇਖਣ ਨੂੰ ਮਿਲਦਾ ਹੈ ਕਿ ਪਿਛਲੀਆਂ ਚੋਣਾਂ ਦੇ ਸਮੇਂ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਸੀ, ਪਰ ਆਉਣ ਵਾਲੀਆਂ ਚੋਣਾਂ ਵਿੱਚ ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਡਾ ਨਾਮ ਕੱਟ ਗਿਆ ਹੈ। ਤਾਂ ਚਲੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਦੇ ਹਾਂ ਕਿ ਤੁਸੀਂ ਆਪਣੇ ਘਰ ਬੈਠੇ ਮੋਬਾਈਲ ‘ਤੇ ਚੈੱਕ ਕਰ ਸਕਦੇ ਹੋ ਕਿ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਹੈ ਜਾਂ ਨਹੀਂ?

ਪਹਿਲਾ ਤਰੀਕਾ

ਇਸਦੇ ਬਾਦ ਖੱਬੇ ਪਾਸੇ ‘ਤੇ ਖੋਜ ਦਾ ਇੱਕ ਬਾਕਸ ਦਿਖਾਈ ਦੇਵੇਗਾ, ਜਿਸਦੇ ਉੱਤੇ ਇੱਕ ਨਵਾਂ ਪੰਨਾ ਖੁੱਲੇਗਾ, ਜਿਸਦਾ ਯੂਆਰਐੱਲ http://electoralsearch.in ਹੋਵੇਗਾ। ਹੁਣ ਇੱਥੇ ਤੁਸੀਂ ਦੋ ਤਰੀਕਿਆਂ ਦੇ ਨਾਲ ਆਪਣਾ ਨਾਮ ਸੂਚੀ ਵਿੱਚ ਚੈੱਕ ਕਰ ਸਕਦੇ ਹੋ। ਪਹਿਲੇ ਤਰੀਕੇ ਨਾਲ ਆਪਣਾ ਨਾਮ, ਪਿਤਾ ਜਾਂ ਪਤੀ ਦਾ ਨਾਮ, ਉਮਰ, ਰਾਜ, ਲਿੰਗ, ਜਿਲ੍ਹਾਂ, ਵਿਧਾਨ ਸਭਾ ਚੋਣ ਖੇਤਰ ਦਾ ਨਾਮ ਪਾਕੇ ਵੋਟਰ ਸੂਚੀ ਵਿੱਚ ਨਾਮ ਪਤਾ ਕੀਤਾ ਜਾ ਸਕਦਾ ਹੈ।
ਦੂਜਾ ਤਰੀਕਾ

ਦੂਜਾ ਤਰੀਕਾ ਇਹ ਹੈ ਕਿ ਨਾਮ ਤੋਂ ਖੋਜ ਕਰਨ ਦੇ ਬਦਲੇ ਮੱਤਦਾਤਾ ਪਛਾਣ-ਪੱਤਰ ਨੰਬਰ ਰਾਹੀਂ ਵੀ ਖੋਜ ਕੀਤੀ ਜਾ ਸਕਦੀ ਹੈ। ਇਸ ਲਈ ਤੁਹਾਨੂੰ ਇਸੇ ਪੰਨੇ ‘ਤੇ ਵਿਕਲਪ ਮਿਲ ਜਾਵੇਗਾ। ਵੋਟਰ ਆਈਡੀ ਕਾਰਡ ਦੀ ਮਦਦ ਨਾਲ ਨਾਮ ਖੋਜਣਾ ਆਸਾਨ ਹੈ। ਇਸ ਤੋਂ ਅਲਾਵਾ ਬਿਹਾਰ, ਆਂਧਰਾਪ੍ਰਦੇਸ਼ ਅਤੇ ਤਮਿਲਨਾਡੂ ਦੇ ਲੋਕਾਂ ਲਈ ਮੈਸੇਜ ਕਰਨ ਦੀ ਵੀ ਸੁਵਿਧਾ ਹੈ।