ਗੋਗਾਮੇੜੀ ਕਤਲਕਾਂਡ: ਨਿਤਿਨ ਫੌਜੀ ਤੱਕ ਹਥਿਆਰ ਪਹੁੰਚਾਉਣ ਵਾਲੀ ਔਰਤ ਗ੍ਰਿਫ਼ਤਾਰ

ਨਿਤਿਨ ਫੌਜੀ ਤੱਕ ਹਥਿਆਰ ਤੇ 50-50 ਹਜ਼ਾਰ ਰੁਪਏ ਪਹੁੰਚਾਉਣ ਵਾਲੀ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇਹ ਪੰਜਵੀਂ ਗ੍ਰਿਫਤਾਰੀ ਹੈ। ਮੁਲਜ਼ਮ ਦੀ ਪਛਾਣ ਪੂਜਾ ਸੈਣੀ ਦੱਸੀ ਜਾ ਰਹੀ ਹੈ।

Share:

ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਗੋਗਾਮੇੜੀ ਕਤਲ ਕਾਂਡ ਵਿੱਚ ਵੱਡੀ ਖ਼ਬਰ ਆ ਰਹੀ ਹੈ। ਨਿਤਿਨ ਫੌਜੀ ਤੱਕ ਹਥਿਆਰ ਤੇ 50-50 ਹਜ਼ਾਰ ਰੁਪਏ ਪਹੁੰਚਾਉਣ ਵਾਲੀ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇਹ ਪੰਜਵੀਂ ਗ੍ਰਿਫਤਾਰੀ ਹੈ। ਮੁਲਜ਼ਮ ਦੀ ਪਛਾਣ ਪੂਜਾ ਸੈਣੀ ਦੱਸੀ ਜਾ ਰਹੀ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਪੂਜਾ ਸੈਣੀ ਅਤੇ ਉਸਦੇ ਪਤੀ ਮਹਿੰਦਰ ਸੈਣੀ ਨੇ ਦੋਸ਼ਿਆਂ ਦੇ ਰਹਿਣ, ਖਾਣ-ਪੀਣ ਸਮੇਤ ਹਰ ਚੀਜ ਦਾ ਇੰਤਜਾਮ ਵੀ ਕੀਤਾ ਸੀ। ਉਸ ਨੂੰ ਜੈਪੂਰ ਦੇ ਇਕ ਫਲੈਟ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਮਹਿੰਦਰ ਸੈਣੀ ਹਜੇ ਤੱਕ ਵੀ ਫਰਾਰ ਹੈ। ਪੂਜਾ ਨੇ ਦਸਿਆ ਹੈ ਕਿ ਉਸਨੇ ਨਿਤਿਨ ਫੌਜੀ ਨਾਲ ਫਲੈਟ ਵੀ ਸ਼ੇਅਰ ਕੀਤਾ ਸੀ। ਨਾਲ ਹੀ ਨਿਤਿਨ ਨੂੰ ਆਪਣੀ ਗੱਡੀ ਵਿੱਚ ਅਜਮੇਰ ਰੋਡ ਤੱਕ ਵੀ ਪਹੁੰਚਾਇਆ ਸੀ। 190 ਟੀਮਾਂ ਨੇ ਹੁਣ ਤੱਕ ਗੈਂਗ ਦੇ 460 ਠਿਕਾਣਿਆਂ ਤੇ ਰੇਡ ਕੀਤੀ ਹੈ। ਇਨਾਮੀ ਬਦਮਾਸ਼ ਸਣੇ ਪੁਲਿਸ ਨੇ 20 ਸ਼ਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ