ਮਹਿਲਾ ਪਾਇਲਟ ਨੇ 10 ਸਾਲ ਦੀ ਬੱਚੀ ’ਤੇ ਕੀਤਾ ਤਸ਼ੱਦਦ

ਪੁਲਿਸ ਨੇ ਕੌਸ਼ਿਕ ਬਾਗਚੀ ਅਤੇ ਉਸਦੀ ਪਤਨੀ ਪੂਰਨਿਮਾ ਬਾਗਚੀ ਨੂੰ ਨਾਬਾਲਗ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਵਿੱਚ ਇੱਕ 10 ਸਾਲਾ ਘਰੇਲੂ ਨੌਕਰ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਸੀ। ਪੀੜਤ ਦੇ ਰਿਸ਼ਤੇਦਾਰਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਨਾਬਾਲਗ ਨੂੰ ਅਕਸਰ ਲੋਹੇ ਦੇ ਗਰਮ ਚਿਮਟੇ ਨਾਲ […]

Share:

ਪੁਲਿਸ ਨੇ ਕੌਸ਼ਿਕ ਬਾਗਚੀ ਅਤੇ ਉਸਦੀ ਪਤਨੀ ਪੂਰਨਿਮਾ ਬਾਗਚੀ ਨੂੰ ਨਾਬਾਲਗ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਵਿੱਚ ਇੱਕ 10 ਸਾਲਾ ਘਰੇਲੂ ਨੌਕਰ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਸੀ। ਪੀੜਤ ਦੇ ਰਿਸ਼ਤੇਦਾਰਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਨਾਬਾਲਗ ਨੂੰ ਅਕਸਰ ਲੋਹੇ ਦੇ ਗਰਮ ਚਿਮਟੇ ਨਾਲ ਕੁੱਟਿਆ ਜਾਂਦਾ ਸੀ ਅਤੇ ਉਨਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਪੀੜਤ ਦੇ ਰਿਸ਼ਤੇਦਾਰਾ ਨੇ ਦੱਸਿਆ ਕਿ ਲੜਕੀ ਨੂੰ ਦੋਸ਼ੀ ਜੋੜੇ ਦੇ ਬੱਚੇ ਦੀ ਦੇਖਭਾਲ ਲਈ ਨੌਕਰੀ ਤੇ ਰੱਖਿਆ ਗਿਆ ਸੀ ਪਰ ਉਸ ਤੋਂ ਘਰੇਲੂ ਕੰਮ ਵੀ ਕਰਵਾਇਆ ਜਾਂਦਾ ਸੀ। ਪੁਲਸ ਨੇ ਨਾਬਾਲਗ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਕੌਸ਼ਿਕ ਬਾਗਚੀ (36) ਅਤੇ ਉਸ ਦੀ ਪਤਨੀ ਪੂਰਨਿਮਾ ਬਾਗਚੀ (33) ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪੂਰਨਿਮਾ ਇਕ ਪ੍ਰਾਈਵੇਟ ਏਅਰਲਾਈਨ ਵਿੱਚ ਪਾਇਲਟ ਦੇ ਤੌਰ ’ਤੇ ਕੰਮ ਕਰਦੀ ਹੈ, ਜਦਕਿ ਉਸ ਦਾ ਪਤੀ ਇਕ ਹੋਰ ਏਅਰਲਾਈਨ ਦਾ ਕਰਮਚਾਰੀ ਹੈ। ਪਰਿਵਾਰ ਅਤੇ ਹੋਰ ਰਿਸ਼ਤੇਦਾਰ ਜੇਜੇ ਕਲੋਨੀ ਵਿੱਚ ਰਹਿੰਦੇ ਹਨ, ਜੋ ਕਿ ਉਸ ਅਪਾਰਟਮੈਂਟ ਤੋਂ ਮੁਸ਼ਕਿਲ ਨਾਲ 500 ਮੀਟਰ ਦੀ ਦੂਰੀ ’ਤੇ ਹੈ ਜਿੱਥੇ ਉਹ ਘਰੇਲੂ ਨੌਕਰ ਵਜੋਂ ਕੰਮ ਕਰਦੀ ਸੀ। ਉਹ ਲਗਭਗ ਦੋ ਮਹੀਨਿਆਂ ਤੋਂ ਉੱਥੇ ਕੰਮ ਕਰ ਰਹੀ ਸੀ, ਪਰ ਉਸਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਉਸ ਦਾ ਸ਼ੋਸ਼ਣ ਹੋਣ ਬਾਰੇ ਜਾਣਕਾਰੀ ਨਹੀਂ ਸੀ। 

ਪੀੜਤ ਦੀ ਮਾਸੀ ਜਿਸ ਨੇ ਉਸ ਦੇ ਮਾਲਕ ਵੱਲੋਂ ਉਸ ਨੂੰ ਕੁੱਟਦੇ ਦੇਖਿਆ ਸੀ, ਨੇ ਦਾਅਵਾ ਕੀਤਾ ਕਿ ਬੁੱਧਵਾਰ ਸਵੇਰੇ ਜਦੋਂ ਉਹ ਆਪਣੇ ਕੰਮ ਲਈ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਉਸ ਨੇ ਬਾਲਕੋਨੀ ਵਿੱਚ ਕੰਮ ਕਰਦੇ ਸਮੇਂ ਪੂਰਨਿਮਾ ਨੂੰ ਲੜਕੀ ਦੀ ਕੁੱਟਮਾਰ ਕਰਦੇ ਦੇਖਿਆ। ਇਹ ਦੇਖ ਕੇ ਉਹ ਹੋਰਾਂ ਸਮੇਤ ਜੋੜੇ ਦੇ ਘਰ ਗਈ ਪਰ ਉਹ ਬਾਹਰ ਨਹੀਂ ਆਏ ਅਤੇ ਹੰਗਾਮਾ ਮਚਾ ਕੇ ਦਰਵਾਜ਼ਾ ਖੋਲ੍ਹ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਬੱਚੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਤਕਲੀਫ਼ ਦੱਸੀ। ਪੀੜਤ ਲੜਕੀ ਦੀ ਮਾਸੀ ਨੇ ਦੋਸ਼ ਲਾਇਆ ਕਿ ਉਹ ਬੱਚੀ ਕੰਬਦੇ ਅਤੇ ਰੋਂਦੇ ਹੋਏ ਬਾਹਰ ਆਈ। ਉਸ ਦਾ ਚਿਹਰਾ ਸੁੱਜਿਆ ਹੋਇਆ ਸੀ ਅਤੇ ਜਖਮੀ ਸੀ। ਉਸ ਨੇ ਮੈਨੂੰ ਦੱਸਿਆ ਕਿ ਔਰਤ ਉਸ ਨੂੰ ਸਾਰਾ ਕੰਮ ਕਰਨ ਲਈ ਮਜਬੂਰ ਕਰਦੀ ਅਤੇ ਉਸ ਦੀ ਕੁੱਟਮਾਰ ਕਰਦੀ ਸੀ। ਜਦੋਂ ਵੀ ਉਹ ਕੋਈ ਗਲਤੀ ਕਰਦੀ ਤਾਂ ਔਰਤ ਉਸ ’ਤੇ ਹਮਲਾ ਕਰ ਦਿੰਦੀ ਸੀ। ਗਰਮ ਚਿਮਟਾ ਜਾਂ ਗਰਮ ਲੋਹੇ ਦੀ ਵੀ ਵਰਤੋਂ ਕਰਦੀ ਸੀ।