ਪਤਨੀ ਨੂੰ ਜਨਮਦਿਨ ਤੇ ਦੁਬਈ ਨਾ ਲਜਾਉਣ ਤੇ ਪਤੀ ਨੂੰ ਧੋਣਾ ਪਿਆ ਜਾਣ ਤੋਂ ਹੱਥ

ਪੀੜਤ ਨੂੰ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

Share:

ਪਤਨੀ ਨੂੰ ਜਨਮਦਿਨ ਤੇ ਦੁਬਈ ਨਾ ਲਜਾਉਣ ਤੇ ਪਤੀ ਨੂੰ ਆਪਣੀ ਜਾਣ ਤੋਂ ਹੀ ਹੱਥ ਧੋਣਾ ਪੈ ਗਿਆ। ਗੁੱਸੇ ਵਿੱਚ ਆਈ ਪਤਨੀ ਨੇ ਪਤੀ ਦਾ ਮੁੱਕਾ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਿਖਿਲ ਖੰਨਾ ਵਜੋਂ ਹੋਈ ਹੈ, ਜੋ ਕਿ ਰੀਅਲ ਅਸਟੇਟ ਡਿਵੈਲਪਰ ਸੀ। ਇਹ ਘਟਨਾ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਵਣਵਾੜੀ ਇਲਾਕੇ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੀੜਤ ਨੂੰ ਸਾਸੂਨ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਔਰਤ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ ਸਬੰਧੀ ਅਗਲੀ ਜਾਂਚ ਜਾਰੀ ਹੈ। ਮਹਿਲਾ ਖ਼ਿਲਾਫ਼ ਧਾਰਾ 302 (ਕਤਲ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਜਾਂਚ ਕੀਤੀ ਜਾ ਰਹੀ ਹੈ ਕਿ  ਔਰਤ ਨੇ ਆਪਣੇ ਪਤੀ ਨੂੰ ਸਿਰਫ਼ ਮੁੱਕੇ ਨਾਲ ਮਾਰਿਆ ਸੀ ਜਾਂ ਕਿਸੇ ਚੀਜ਼ ਦੀ ਵਰਤੋਂ ਕੀਤੀ ਸੀ।

ਤਕਰਾਰ ਦੌਰਾਨ ਪਤੀ ਦੇ ਨੱਕ 'ਤੇ ਮਾਰਿਆ ਮੁੱਕਾ 

ਦਰਅਸਲ ਪਤਨੀ ਆਪਣੇ ਜਨਮਦਿਨ 'ਤੇ ਦੁਬਈ ਜਾਣਾ ਚਾਹੁੰਦੀ ਸੀ, ਪਰ ਆਦਮੀ ਉਸ ਨੂੰ ਨਹੀਂ ਲੈ ਸਕਿਆ। ਇਸ ਤੋਂ ਬਾਅਦ ਗੁੱਸੇ 'ਚ ਆਈ ਪਤਨੀ ਨੇ ਆਪਣੇ ਪਤੀ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ 36 ਸਾਲਾ ਪਤਨੀ ਰੇਣੂਕਾ ਦਾ ਜਨਮ ਦਿਨ 18 ਸਤੰਬਰ ਨੂੰ ਸੀ। ਉਹ ਆਪਣਾ ਜਨਮਦਿਨ ਦੁਬਈ 'ਚ ਮਨਾਉਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਇਹ ਮੰਗ ਪੂਰੀ ਨਹੀਂ ਕਰ ਸਕਿਆ। ਇਸ ਤੋਂ ਇਲਾਵਾ 5 ਨਵੰਬਰ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਸੀ। ਇਸ ਦੌਰਾਨ ਉਹ ਆਪਣੇ ਪਤੀ ਤੋਂ ਕਿਸੇ ਚੰਗੇ ਤੋਹਫੇ ਦੀ ਉਮੀਦ ਕਰ ਰਹੀ ਸੀ। ਮਹਿਲਾ ਆਪਣੇ ਕਿਸੇ ਰਿਸ਼ਤੇਦਾਰ ਦੇ ਜਨਮ ਦਿਨ 'ਤੇ ਦਿੱਲੀ ਜਾਣਾ ਚਾਹੁੰਦੀ ਸੀ ਪਰ ਇਸ 'ਤੇ ਵੀ ਉਸ ਨੂੰ ਪਤੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਸ਼ੁੱਕਰਵਾਰ ਨੂੰ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ। ਇਸ ਤਕਰਾਰ ਦੌਰਾਨ ਪਤਨੀ ਨੇ ਆਪਣੇ ਪਤੀ ਦੇ ਨੱਕ 'ਤੇ ਮੁੱਕਾ ਮਾਰਿਆ, ਜਿਸ ਕਾਰਨ ਪੀੜਤਾ ਦੇ ਨੱਕ 'ਚੋਂ ਖੂਨ ਵਗਣ ਲੱਗਾ ਅਤੇ ਉਹ ਬੇਹੋਸ਼ ਹੋ ਗਿਆ। 

ਇਹ ਵੀ ਪੜ੍ਹੋ