ਨਰਿੰਦਰ ਮੋਦੀ ਦੀ ਕਾਰ ਅੱਗੇ ਔਰਤ ਨੇ ਕਿਉਂ ਮਾਰੀ ਛਾਲ ? ਜਾਣੋ ਪੂਰਾ ਮਾਮਲਾ

ਰਾਂਚੀ ਦੌਰੇ 'ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ। ਇੱਕ ਔਰਤ ਨੇ ਨਰਿੰਦਰ ਮੋਦੀ ਦੀ ਕਾਰ ਅੱਗੇ ਛਾਲ ਮਾਰ ਦਿੱਤੀ। ਜਿਸ ਮਗਰੋਂ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਈ।

Share:

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਂਚੀ ਦੌਰੇ 'ਤੇ ਸਨ। ਕਬਾਇਲੀ ਗੌਰਵ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੋ ਦਿਨਾਂ ਦੌਰੇ ਦੌਰਾਨ ਸੁਰੱਖਿਆ 'ਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ। ਇੱਕ ਔਰਤ ਪ੍ਰਧਾਨ ਮੰਤਰੀ ਦੇ ਕਾਫਿਲੇ 'ਚ ਦਾਖ਼ਲ ਹੋ ਗਈ। ਉਸਨੇ ਪ੍ਰਧਾਨ ਮੰਤਰੀ ਦੀ ਕਾਰ ਅੱਗੇ  ਅਚਾਨਕ ਛਾਲ ਮਾਰ ਦਿੱਤੀ। ਭਾਵੇਂ ਕਿ ਕੁੱਝ ਹੀ ਸੈਕਿੰਡਾਂ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਐਸਪੀਜੀ ਕਮਾਂਡੋਜ਼ ਅਤੇ ਝਾਰਖੰਡ ਪੁਲਿਸ ਦੇ ਜਵਾਨਾਂ ਨੇ ਔਰਤ ਨੂੰ ਰਸਤੇ ਚੋਂ ਹਟਾ ਕੇ ਹਿਰਾਸਤ ਵਿੱਚ ਲੈ ਲਿਆ। ਪ੍ਰੰਤੂ, ਇਸ ਘਟਨਾ ਨਾਲ ਸੁਰੱਖਿਆ 'ਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ। 
 
ਕਿਵੇਂ ਹੋਈ ਘਟਨਾ 
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਂਚੀ ਦੌਰੇ ‘ਤੇ ਸਨ। ਪ੍ਰਧਾਨ ਮੰਤਰੀ ਸਵੇਰੇ ਰਾਜ ਭਵਨ ਤੋਂ ਰਵਾਨਾ ਹੋ ਕੇ ਜੇਲ੍ਹ ਚੌਕ ਸਥਿਤ ਬਿਰਸਾ ਮੁੰਡਾ ਮੈਮੋਰੀਅਲ ਕਮ ਪਾਰਕ ਜਾ ਰਹੇ ਸਨ। ਇਸ ਦੌਰਾਨ ਰੇਡੀਅਮ ਰੋਡ ‘ਤੇ ਉਨ੍ਹਾਂ ਦੇ ਕਾਫਲੇ ‘ਚ ਅਚਾਨਕ ਇੱਕ ਔਰਤ ਦਾਖਲ ਹੋ ਗਈ। ਜਿਸਨੇ ਕਾਰ ਅੱਗੇ ਛਾਲ ਮਾਰੀ। ਐਮਰਜੈਂਸੀ ਬ੍ਰੇਕ ਲਗਾਉਣੀ ਪਈ। ਪੀਐਮ ਮੋਦੀ ਦੇ ਕਾਫ਼ਲੇ ਦੇ ਰੁਕਣ ਕਾਰਨ ਐਨਐਸਜੀ ਅਤੇ ਹੋਰ ਸੁਰੱਖਿਆ ਗਾਰਡਾਂ ਨੂੰ ਤੁਰੰਤ ਹੱਥਾਂ ਪੈਰਾਂ ਦੀ ਪੈ ਗਈ। ਸੁਰੱਖਿਆ ਟੀਮ ਅਤੇ ਪੁਲਿਸ ਕਰਮਚਾਰੀ ਤੁਰੰਤ ਔਰਤ ਨੂੰ ਸੜਕ ਕਿਨਾਰੇ ਲੈ ਗਏ। ਜਿਸਤੋਂ ਬਾਅਦ ਪੀਐਮ ਦਾ ਕਾਫਲਾ ਅੱਗੇ ਵਧਿਆ।
 
ਕੌਣ ਹੈ ਇਹ ਔਰਤ 
 
ਪ੍ਰਧਾਨ ਮੰਤਰੀ ਦੀ ਕਾਰ ਅੱਗੇ ਛਾਲ ਮਾਰਨ ਵਾਲੀ ਔਰਤ ਦਾ ਨਾਂਅ ਸੰਗੀਤਾ ਝਾਅ ਦੱਸਿਆ ਜਾ ਰਿਹਾ ਹੈ। ਘਰੇਲੂ ਸਮੱਸਿਆਵਾਂ ਕਾਰਨ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੀ ਸੀ। ਇਸ ਔਰਤ ਨੂੰ ਹਿਰਾਸਤ 'ਚ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 
 

 

ਇਹ ਵੀ ਪੜ੍ਹੋ