ਐਂਤਕੀ ਪੈਰੋਲ ਮਗਰੋਂ ਬਾਗਪਤ ਨੂੰ ਛੱਡ ਸਿਰਸਾ ਕਿਉਂ ਆ ਗਿਆ ਰਾਮ ਰਹੀਮ? ਜਾਣੋ ਪੂਰੀ ਵਜ੍ਹਾ

ਇਸਤੋਂ ਪਹਿਲਾਂ ਹਰ ਵਾਰ ਜਦੋਂ ਉਸਨੂੰ ਪੈਰੋਲ ਜਾਂ ਫਰਲੋ ਮਿਲਦਾ ਸੀ, ਉਹ ਸਿੱਧਾ ਯੂਪੀ ਦੇ ਬਾਗਪਤ ਜਾਂਦਾ ਸੀ। ਡੇਰਾ ਪ੍ਰਬੰਧਕਾਂ ਦਾ ਤਰਕ ਹੈ ਕਿ ਰਾਮ ਰਹੀਮ ਹਮੇਸ਼ਾ ਸਿਰਸਾ ਜਾਣ ਦੀ ਇਜਾਜ਼ਤ ਮੰਗਦਾ ਸੀ। ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਸਰਕਾਰ ਨੂੰ ਉਸਨੂੰ ਸਾਢੇ 7 ਸਾਲਾਂ ਵਿੱਚ 12ਵੀਂ ਪੈਰੋਲ ਦੀ ਇਜਾਜ਼ਤ ਦੇਣੀ ਪਈ। ਆਓ ਜਾਣਦੇ ਹਾਂ ਇਸਦੇ ਮੁੱਖ ਕਾਰਨ.....

Courtesy: file photo

Share:

ਨੈਸ਼ਨਲ ਨਿਊਜ਼। ਕਤਲ-ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੇ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਦੇ ਮੁੱਖ ਦਫਤਰ ਸਿਰਸਾ ਆ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਹਰ ਵਾਰ ਜਦੋਂ ਉਸਨੂੰ ਪੈਰੋਲ ਜਾਂ ਫਰਲੋ ਮਿਲਦਾ ਸੀ, ਉਹ ਸਿੱਧਾ ਯੂਪੀ ਦੇ ਬਾਗਪਤ ਜਾਂਦਾ ਸੀ। ਡੇਰਾ ਪ੍ਰਬੰਧਕਾਂ ਦਾ ਤਰਕ ਹੈ ਕਿ ਰਾਮ ਰਹੀਮ ਹਮੇਸ਼ਾ ਸਿਰਸਾ ਜਾਣ ਦੀ ਇਜਾਜ਼ਤ ਮੰਗਦਾ ਸੀ। ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਇਹ ਵੀ ਚਰਚਾ ਹੈ ਕਿ ਰਾਮ ਰਹੀਮ ਇੱਥੇ ਸਿਰਫ਼ 10 ਦਿਨ ਹੀ ਰਹਿ ਸਕੇਗਾ। ਇਸਤੋਂ ਬਾਅਦ 20 ਦਿਨਾਂ ਲਈ ਯੂਪੀ ਦੇ ਬਾਗਪਤ ਆਸ਼ਰਮ ਜਾਣਾ ਪਵੇਗਾ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਰਾਮ ਰਹੀਮ ਨੇ ਇਸ ਵਾਰ ਅਜਿਹਾ ਕੀ ਕਾਰਨ ਦਿੱਤਾ ਕਿ ਸਰਕਾਰ ਨੂੰ ਉਸਨੂੰ ਸਾਢੇ 7 ਸਾਲਾਂ ਵਿੱਚ 12ਵੀਂ ਪੈਰੋਲ ਦੀ ਇਜਾਜ਼ਤ ਦੇਣੀ ਪਈ। ਆਓ ਜਾਣਦੇ ਹਾਂ ਇਸਦੇ ਮੁੱਖ ਕਾਰਨ.......

ਪਹਿਲਾ ਕਾਰਨ 

ਰਾਮ ਰਹੀਮ ਨੂੰ ਸਾਢੇ 7 ਸਾਲਾਂ ਵਿੱਚ 12ਵੀਂ ਵਾਰ ਪੈਰੋਲ ਜਾਂ ਫਰਲੋ ਮਿਲੀ। ਇਸਤੋਂ ਪਹਿਲਾਂ ਉਹ 11 ਵਾਰ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿ ਚੁੱਕੇ ਹਨ। ਡੇਰੇ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਡੇਰੇ ਦੇ ਸ਼ਰਧਾਲੂਆਂ ਵਿੱਚ ਨਾਰਾਜ਼ਗੀ ਪੈਦਾ ਹੋ ਗਈ ਸੀ। ਕਿਉਂਕਿ ਉਹਨਾਂ ਦਾ ਸਿਰਸਾ ਸਥਿਤ ਸ਼ਾਹ ਸਤਿਨਾਮ ਧਾਮ ਨਾਲ ਵਧੇਰੇ ਮੋਹ ਹੈ। ਸ਼ਰਧਾਲੂਆਂ ਵਿੱਚ ਚਰਚਾ ਸੀ ਕਿ ਜੇਕਰ ਰਾਮ ਰਹੀਮ ਨੂੰ ਕਤਲ ਅਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਦੇ ਬਾਵਜੂਦ ਵਾਰ-ਵਾਰ ਪੈਰੋਲ ਜਾਂ ਫਰਲੋ ਮਿਲ ਰਹੀ ਹੈ, ਤਾਂ ਫਿਰ ਉਸਨੂੰ ਸਿਰਸਾ ਆਉਣ ਤੋਂ ਕਿਹੜੀ ਤਾਕਤ ਰੋਕ ਰਹੀ ਹੈ। ਕਿਤੇ ਅਜਿਹਾ ਤਾਂ ਨਹੀਂ ਉਹ ਖੁਦ ਹੀ ਇੱਥੋਂ ਦੂਰੀ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖਬਰ ਰਾਮ ਰਹੀਮ ਤੱਕ ਵੀ ਪਹੁੰਚੀ। ਹੁਣ ਇਸ ਗੱਲ ਦੇ ਡਰੋਂ ਕਿ ਕਿਤੇ ਸ਼ਰਧਾਲੂਆਂ ਦਾ ਆਧਾਰ ਨਾ ਖਿਸਕ ਜਾਵੇ ਤਾਂ ਹੁਣ ਰਾਮ ਰਹੀਮ ਨੇ ਸਿਰਸਾ ਆ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਸਦੀ ਇੱਛਾ ਰਹਿੰਦੀ ਸੀ ਕਿ ਉਹ ਸਿਰਸਾ ਆਵੇ ਪ੍ਰੰਤੂ ਸਰਕਾਰ ਪਰਮਿਸ਼ਨ ਨਹੀਂ ਦਿੰਦੀ ਸੀ। 

ਦੂਜਾ ਕਾਰਨ

ਡੇਰੇ ਕੋਲ ਅਰਬਾਂ ਦੀ ਜਾਇਦਾਦ ਹੈ। ਸਾਰੇ ਕਾਗਜ਼ਾਤ ਸਿਰਸਾ ਹੈੱਡਕੁਆਰਟਰ 'ਚ ਹਨ। ਸਾਲ 2017 ਵਿੱਚ, ਹਰਿਆਣਾ ਸਰਕਾਰ ਨੇ ਡੇਰੇ ਦੀ ਜਾਇਦਾਦ ਦੇ ਵੇਰਵੇ ਤਿਆਰ ਕੀਤੇ ਸਨ। ਜਿਸ ਵਿੱਚ ਕਿਹਾ ਗਿਆ ਸੀ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਜਾਇਦਾਦ 1,453 ਕਰੋੜ ਰੁਪਏ ਦੀ ਹੈ। ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਗਈ ਸੀ। ਜਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਡੇਰੇ ਕੋਲ ਪੂਰੇ ਸੂਬੇ ਵਿੱਚ 1600 ਕਰੋੜ ਰੁਪਏ ਦੀ ਜਾਇਦਾਦ ਹੈ। ਸਰਕਾਰ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਦੀ ਕੀਮਤ ਇਸਤੋਂ ਡੇਢ ਗੁਣਾ ਵੱਧ ਹੋ ਸਕਦੀ ਹੈ। ਹਰਿਆਣਾ ਤੋਂ ਇਲਾਵਾ ਡੇਰੇ ਦੀ ਰਾਜਸਥਾਨ ਦੇ ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ, ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਵਿੱਚ ਵੀ ਜਾਇਦਾਦ ਹੈ। ਸਿਰਸਾ-ਨਾਥੂਸਰੀ ਚੌਪਟਾ-ਭਾਦਰਾ ਰੋਡ 'ਤੇ ਡੇਰੇ ਦੀ ਕਰੀਬ 900 ਏਕੜ ਤੋਂ ਵੱਧ ਕੀਮਤੀ ਜ਼ਮੀਨ ਹੈ। ਪੰਜ ਤਾਰਾ ਹੋਟਲ, ਇੱਕ ਸਿਨੇਮਾ ਹਾਲ, ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ, 8 ਵਿੱਦਿਅਕ ਸੰਸਥਾਵਾਂ, ਇੱਕ ਸ਼ਾਪਿੰਗ ਮਾਲ, ਇੱਕ ਕ੍ਰਿਕਟ ਸਟੇਡੀਅਮ, ਲਗਜ਼ਰੀ ਘਰ ਅਤੇ 30 ਉਦਯੋਗਿਕ ਇਕਾਈਆਂ ਹਨ। ਇਹ ਜਾਇਦਾਦ ਡੇਰੇ ਦੇ ਤਖਤ 'ਤੇ ਬੈਠੇ ਵਿਅਕਤੀ ਦੇ ਨਿਯੰਤਰਣ ਵਿੱਚ ਰਹਿੰਦੀ ਹੈ। ਪੂਰੀ ਨਿਗਰਾਨੀ, ਸਾਰੇ ਦਸਤਾਵੇਜ਼ ਆਦਿ ਸਿਰਸਾ ਹੈੱਡਕੁਆਰਟਰ ਦੁਆਰਾ ਹੀ ਸੰਭਾਲੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਾਇਦਾਦ ਸੰਬੰਧੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਮੁੱਦਾ ਤਾਂ ਨਹੀਂ ਹੈ। ਰਾਮ ਰਹੀਮ ਡੇਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰ ਸਕਦਾ ਹੈ ਕਿ ਕੀ ਸਥਿਤੀ ਪਹਿਲਾਂ ਵਰਗੀ ਹੈ ਜਾਂ ਨਹੀਂ। ਇਸ ਕਰਕੇ ਵੀ ਇੱਥੇ ਆਇਆ ਹੈ। 

ਤੀਜਾ ਕਾਰਨ 

ਡੇਰੇ ਦੇ ਅਧਿਕਾਰਾਂ ਨੂੰ ਲੈ ਕੇ ਪਰਿਵਾਰ, ਪ੍ਰਬੰਧਨ ਅਤੇ ਹਨੀਪ੍ਰੀਤ ਵਿਚਕਾਰ ਵਿਵਾਦ ਰਿਹਾ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਦੇ ਸੰਚਾਲਨ ਨੂੰ ਲੈ ਕੇ ਵੀ ਵਿਵਾਦ ਹੋਇਆ। ਇਸਦੇ 3 ਸਮੂਹ ਬਣਾਏ ਗਏ ਸਨ। ਜਿਸ ਵਿੱਚ ਪਹਿਲਾ ਗਰੁੱਪ ਡੇਰਾ ਪ੍ਰਬੰਧਕ ਕਮੇਟੀ ਦਾ ਸੀ, ਦੂਜਾ ਰਾਮ ਰਹੀਮ ਦੇ ਪਰਿਵਾਰ ਦਾ ਸੀ ਅਤੇ ਤੀਜਾ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਦਾ ਸੀ। ਡੇਰਾ ਕਮੇਟੀ ਨਾਲ ਵਿਵਾਦ ਤੋਂ ਬਾਅਦ ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਚਲਾ ਗਿਆ। ਰਾਮ ਰਹੀਮ ਦੀਆਂ ਦੋ ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਕੌਰ ਪਹਿਲਾਂ ਹੀ ਲੰਡਨ ਜਾ ਚੁੱਕੀਆਂ ਹਨ। 2 ਸਾਲ ਪਹਿਲਾਂ ਪੁੱਤਰ ਜਸਮੀਤ ਵੀ ਆਪਣੇ ਪਰਿਵਾਰ ਨਾਲ ਲੰਡਨ ਗਿਆ ਸੀ। ਉਸ ਸਮੇਂ ਇਹ ਚਰਚਾ ਸੀ ਕਿ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦਾ ਹਨੀਪ੍ਰੀਤ ਨਾਲ ਆਸ਼ਰਮ ਚਲਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ। ਉਸ ਸਮੇਂ ਦੌਰਾਨ ਇਹ ਵੀ ਚਰਚਾ ਹੋਈ ਸੀ ਕਿ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਨਾਮ 'ਤੇ ਦਾਨ ਇਕੱਠਾ ਕੀਤਾ ਜਾ ਰਿਹਾ ਸੀ। ਪਰਿਵਾਰ ਨੇ ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਸਪੱਸ਼ਟੀਕਰਨ ਵੀ ਜਾਰੀ ਕੀਤਾ ਸੀ ਕਿ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਹੋ ਰਹੀ ਸੀ। ਹਾਲਾਂਕਿ, ਪਰਿਵਾਰ ਦੇ ਵਿਦੇਸ਼ ਜਾਣ ਤੋਂ ਬਾਅਦ ਹਨੀਪ੍ਰੀਤ ਦੀ ਡੇਰੇ ਵਿੱਚ ਦਖਲਅੰਦਾਜ਼ੀ ਵਧ ਗਈ। ਜਿਸ ਕਾਰਨ ਪ੍ਰਬੰਧਕ ਕਮੇਟੀ ਨਾਲ ਵਿਵਾਦ ਹੋਇਆ। ਕਿਉਂਕਿ ਹਨੀਪ੍ਰੀਤ ਰਾਮ ਰਹੀਮ ਦੇ ਸਭ ਤੋਂ ਵੱਧ ਨੇੜੇ ਹੈ, ਇਸ ਲਈ ਪ੍ਰਬੰਧਕ ਕਮੇਟੀ ਦੇ ਅੰਦਰ ਅਵਿਸ਼ਵਾਸ ਪੈਦਾ ਹੋ ਰਿਹਾ ਸੀ। ਇਸਦੇ ਮੱਦੇਨਜ਼ਰ, ਰਾਮ ਰਹੀਮ ਨੇ ਜੇਲ੍ਹ ਤੋਂ ਕਈ ਪੱਤਰ ਲਿਖੇ ਸਨ ਕਿ ਮੈਂ ਗੁਰੂ ਹਾਂ ਪਰ ਡੇਰਾ ਕਮੇਟੀ ਉਸ ਨਾਲ ਸਿੱਧੀ ਗੱਲ ਕਰਨ ਲਈ ਤਿਆਰ ਨਹੀਂ ਹੈ।  ਬਾਗਪਤ ਆਸ਼ਰਮ ਵਿੱਚ ਇਹ ਆਸਾਨੀ ਨਾਲ ਸੰਭਵ ਨਹੀਂ ਸੀ। ਅਜਿਹੀ ਸਥਿਤੀ ਵਿੱਚ, ਸਿਰਸਾ ਆ ਕੇ, ਰਾਮ ਰਹੀਮ ਇਸ ਮੁੱਦੇ ਨੂੰ ਹਮੇਸ਼ਾ ਲਈ ਹੱਲ ਕਰਨਾ ਚਾਹੁੰਦਾ ਹੈ। ਇਹ ਵਜ੍ਹਾ ਵੀ ਇੱਥੇ ਆਉਣ ਦੀ ਹੋ ਸਕਦੀ ਹੈ। 

ਚੌਥਾ ਕਾਰਨ 

ਰਾਮ ਰਹੀਮ ਦੀ ਪੈਰੋਲ ਦੇ ਸਮੇਂ ਨੂੰ ਵੀ ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਣੀ ਹੈ। ਕਿਉਂਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ, ਵਿਰੋਧੀ ਧਿਰ ਦਾ ਦੋਸ਼ ਹੈ ਕਿ ਰਾਮ ਰਹੀਮ ਨੂੰ ਚੋਣਾਂ ਤੋਂ ਪਹਿਲਾਂ ਪੈਰੋਲ ਸਿਰਫ਼ ਭਾਜਪਾ ਦੀ ਮਦਦ ਕਰਨ ਲਈ ਦਿੱਤੀ ਜਾਂਦੀ ਹੈ। ਭਾਜਪਾ 27 ਸਾਲਾਂ ਤੋਂ ਦਿੱਲੀ ਵਿੱਚ ਸੱਤਾ ਤੋਂ ਬਾਹਰ ਹੈ। ਦਿੱਲੀ ਦੀ ਰਾਜਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਰਾਮ ਰਹੀਮ ਦਾ ਹਰਿਆਣਾ ਦੀ ਸਰਹੱਦ ਨਾਲ ਲੱਗਦੀਆਂ ਦਿੱਲੀ ਦੀਆਂ ਲਗਭਗ 10 ਸੀਟਾਂ 'ਤੇ ਪ੍ਰਭਾਵ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਭਾਜਪਾ ਨੂੰ ਇਸਦਾ ਫਾਇਦਾ ਹੋ ਸਕਦਾ ਹੈ। ਇਸਤੋਂ ਪਹਿਲਾਂ, ਜਦੋਂ ਉਸਨੂੰ ਰਾਜਸਥਾਨ ਅਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਰੋਲ ਮਿਲੀ ਸੀ, ਤਾਂ ਦੋਵਾਂ ਥਾਵਾਂ 'ਤੇ ਪੂਰਨ ਬਹੁਮਤ ਵਾਲੀਆਂ ਸਰਕਾਰਾਂ ਬਣੀਆਂ ਸਨ। ਸਿਆਸੀ ਮਾਹਿਰਾਂ ਅਨੁਸਾਰ ਇਹ ਪ੍ਰਭਾਵ ਰਾਮ ਰਹੀਮ ਸਿਰਸਾ ਰਹਿ ਕੇ ਜ਼ਿਆਦਾ ਪਾ ਸਕਦਾ ਹੈ, ਇਸ ਕਰਕੇ ਵੀ ਉਸਨੂੰ ਇੱਥੇ ਭੇਜਿਆ ਗਿਆ ਹੋ ਸਕਦਾ ਹੈ। 

 

 

 

ਇਹ ਵੀ ਪੜ੍ਹੋ