5 ਸੂਬਿਆਂ 'ਚ ਕਿਸਦੀ ਬਣੇਗੀ ਸਰਕਾਰ, ਜਾਣੋ ਐਗਜ਼ਿਟ ਪੋਲ

ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਦੇ ਚੋਣ ਨਤੀਜਿਆਂ ਉਪਰ ਸਿਆਸੀ ਦਲਾਂ ਦੇ ਨਾਲ ਨਾਲ ਜਨਤਾ ਦੀਆਂ ਵੀ ਨਜ਼ਰਾਂ ਟਿਕੀਆਂ ਹਨ। ਇਸਦੇ ਨਤੀਜੇ 3 ਦਸੰਬਰ ਨੂੰ ਆਉਣਗੇ। 

Share:

ਵਿਧਾਨ ਸਭਾ ਚੋਣਾਂ 2023 ਲਈ ਐਗਜ਼ਿਟ ਪੋਲ ਮੁਤਾਬਕ ਨਤੀਜੇ ਦੱਸੇ ਜਾ ਰਹੇ ਹਨ।  ਸਾਰੇ ਪੰਜ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਰਾਜਸਥਾਨ ਵਿੱਚ ਹੀ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਜਦੋਂਕਿ ਛੱਤੀਸਗੜ੍ਹ ਵਿੱਚ ਕਾਂਗਰਸ ਮੁੜ ਸੱਤਾ ਵਿੱਚ ਆਉਂਦੀ ਨਜ਼ਰ ਆ ਰਹੀ ਹੈ।ਜਦਕਿ ਮੱਧ ਪ੍ਰਦੇਸ਼ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਹੋਣ ਦੀ ਉਮੀਦ ਹੈ। ਇਨ੍ਹਾਂ ਰਾਜਾਂ ਵਿੱਚ 7 ​​ਨਵੰਬਰ ਤੋਂ 30 ਨਵੰਬਰ ਦਰਮਿਆਨ ਵੋਟਿੰਗ ਹੋਈ। ਸਾਰੀਆਂ ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਤਵਾਰ 3 ਦਸੰਬਰ ਨੂੰ ਐਲਾਨੇ ਜਾਣਗੇ।
 
ਕਿਸਨੂੰ ਕਿੰਨੀਆਂ ਸੀਟਾਂ 
 
ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ 112 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 113 ਅਤੇ ਹੋਰਾਂ ਨੂੰ 5 ਸੀਟਾਂ ਮਿਲਣ ਦੀ ਉਮੀਦ ਹੈ। ਰਾਜਸਥਾਨ ‘ਚ ਭਾਜਪਾ ਨੂੰ 111, ਕਾਂਗਰਸ ਨੂੰ 74 ਅਤੇ ਹੋਰ ਨੂੰ 14 ਸੀਟਾਂ ਮਿਲਣ ਦੀ ਉਮੀਦ ਹੈ।  ਛੱਤੀਸਗੜ੍ਹ ਵਿੱਚ ਭਾਜਪਾ ਨੂੰ 40 ਅਤੇ ਕਾਂਗਰਸ ਨੂੰ 47 ਅਤੇ ਹੋਰ 3 ਸੀਟਾਂ ਮਿਲਣ ਦੀ ਸੰਭਾਵਨਾ ਹੈ। ਤੇਲੰਗਾਨਾ ਵਿੱਚ, ਬੀਆਰਐਸ ਨੂੰ 48, ਕਾਂਗਰਸ ਨੂੰ 56, ਭਾਜਪਾ ਨੂੰ 10 ਅਤੇ ਐਮਆਈਐਮ ਨੂੰ 5 ਸੀਟਾਂ ਮਿਲਣ ਦੀ ਉਮੀਦ ਹੈ। ਮਿਜ਼ੋਰਮ ਵਿੱਚ MNF ਨੂੰ 12, ZMP ਨੂੰ 20, ਭਾਜਪਾ ਨੂੰ 1 ਅਤੇ ਕਾਂਗਰਸ ਨੂੰ 7 ਸੀਟਾਂ ਮਿਲਣ ਦੀ ਉਮੀਦ ਹੈ। ਹੁਣ ਤੱਕ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਸੱਤਾ ਵਿੱਚ ਹੈ, ਜਦੋਂ ਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਸੱਤਾ ਵਿੱਚ ਹੈ। ਐਮਐਨਐਫ ਦੇ ਜ਼ੋਰਮਥੰਗਾ ਮਿਜ਼ੋਰਮ ਦੇ ਮੁੱਖ ਮੰਤਰੀ ਹਨ ਅਤੇ ਬੀਆਰਐਸ ਦੇ ਕੇ ਚੰਦਰਸ਼ੇਖਰ ਰਾਓ ਤੇਲੰਗਾਨਾ ਵਿੱਚ ਸੱਤਾ ਵਿੱਚ ਹਨ।

ਇਹ ਵੀ ਪੜ੍ਹੋ