Delhi 'ਚ ਕੌਣ ਲਿਖ ਗਿਆ ਖਾਲਿਸਤਾਨ ਦੇ ਨਾਅਰੇ, ਦੇਖੋ Video 

ਰਾਜਧਾਨੀ Delhi ਸਮੇਤ ਦੇਸ਼ ਭਰ ਅੰਦਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਅਜਿਹੀਆਂ ਹਰਕਤਾਂ ਹਰ ਸਾਲ ਕੀਤੀਆਂ ਜਾਂਦੀਆਂ ਹਨ। 

Share:

ਹਾਈਲਾਈਟਸ

  • Delhi ਦੇ ਇੱਕ ਮੈਟਰੋ ਸਟੇਸ਼ਨ ਦੀ ਕੰਧ 'ਤੇ ਅਜਿਹੇ ਨਾਅਰੇ ਲਿਖੇ ਜਾ ਚੁੱਕੇ ਹਨ
  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੋਈ ਹੈ
Delhi: 26 ਜਨਵਰੀ ਗਣਤੰਤਰ ਦਿਵਸ ਤੋਂ ਪਹਿਲਾਂ ਮੁੜ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਰਾਜਧਾਨੀ 'ਚ ਸ਼ਰਾਰਤੀ ਤੱਤ ਸਰਗਰਮ ਹਨ। ਪੱਛਮੀ ਦਿੱਲੀ ਦੇ ਉੱਤਮ ਨਗਰ ਇਲਾਕੇ 'ਚ ਇੱਕ ਸਰਕਾਰੀ ਸਕੂਲ ਦੀ ਚਾਰਦੀਵਾਰੀ 'ਤੇ ਖਾਲਿਸਤਾਨ ਦੇ ਸਮਰਥਨ ਦੇ ਨਾਅਰੇ ਲਿਖੇ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ। ਆਲੇ ਦੁਆਲੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ। 
 
ਪਹਿਲੀ ਵਾਰ ਨਹੀਂ ਹੋਇਆ
ਇਹ ਪਹਿਲੀ ਵਾਰ ਨਹੀਂ ਹੈ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਖਾਲਿਸਤਾਨੀਆਂ ਨੇ ਅਜਿਹੀ ਹਰਕਤ ਕੀਤੀ ਹੋਵੇ। ਇਸਤੋਂ ਪਹਿਲਾਂ ਵੀ Delhi ਦੇ ਇੱਕ ਮੈਟਰੋ ਸਟੇਸ਼ਨ ਦੀ ਕੰਧ 'ਤੇ ਅਜਿਹੇ ਨਾਅਰੇ ਲਿਖੇ ਜਾ ਚੁੱਕੇ ਹਨ।  ਕੁੱਝ ਦਿਨ ਪਹਿਲਾਂ ਨਿਹਾਲ ਵਿਹਾਰ ਥਾਣੇ ਦੇ ਚੰਦਰ ਵਿਹਾਰ ਇਲਾਕੇ ਵਿਚ ਇੱਕ ਕੰਧ 'ਤੇ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਲਿਖੇ ਗਏ। ਲਗਾਤਾਰ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। 
 
ਪੰਨੂ ਨੇ ਦਿੱਤੀ ਹੋਈ ਹੈ ਧਮਕੀ

ਪਿਛਲੇ ਸਾਲ ਦਸੰਬਰ ਵਿੱਚ ਪਾਬੰਦੀਸ਼ੁਦਾ ਖਾਲਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦਾ ਪੋਸਟਰ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ  Delhi ਖਾਲਿਸਤਾਨ ਬਣੇਗੀ। ਧਮਕੀ ਵਿੱਚ ਕਿਹਾ ਸੀ ਕਿ ਇਹ ਪ੍ਰਤੀਕਿਰਿਆ ਸੰਸਦ ਦੀ ਨੀਂਹ ਹਿਲਾ ਦੇਵੇਗੀ। ਉਥੇ ਹੀ ਹੁਣ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੋਈ ਹੈ। 

ਇਹ ਵੀ ਪੜ੍ਹੋ