ਪਹਿਲੀ ਵਾਰ ਗਲੋਬਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਆਯੋਜਿਤ ਅਤੇ ਆਯੂਸ਼ ਮੰਤਰਾਲੇ ਦੀ ਸਹਿ-ਮੇਜ਼ਬਾਨੀ ਤਹਿਤ 17-18 ਅਗਸਤ, 2023 ਨੂੰ ਗੁਜਰਾਤ, ਗਾਂਧੀਨਗਰ ਦੇ ਕਨਵੈਨਸ਼ਨ ਸੈਂਟਰ ਵਿੱਚ ਮਹਾਤਮਾ ਮੰਦਰ ਵਿਖੇ, ਰਵਾਇਤੀ ਦਵਾਈ ‘ਤੇ ਆਪਣੀ ਕਿਸਮ ਦਾ ਪਹਿਲਾ ਗਲੋਬਲ ਸਿਖਰ ਸੰਮੇਲਨ ਕਰਨਾ ਤੈਅ ਕੀਤਾ ਗਿਆ ਹੈ। । ਵਿਭਾਗ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, ਸੰਮੇਲਨ ਦੇਸ਼ ਦੇ ਵਿਸ਼ਾਲ ਤਜ਼ਰਬੇ ਅਤੇ ਮੁਹਾਰਤ ਨੂੰ […]

Share:

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਆਯੋਜਿਤ ਅਤੇ ਆਯੂਸ਼ ਮੰਤਰਾਲੇ ਦੀ ਸਹਿ-ਮੇਜ਼ਬਾਨੀ ਤਹਿਤ 17-18 ਅਗਸਤ, 2023 ਨੂੰ ਗੁਜਰਾਤ, ਗਾਂਧੀਨਗਰ ਦੇ ਕਨਵੈਨਸ਼ਨ ਸੈਂਟਰ ਵਿੱਚ ਮਹਾਤਮਾ ਮੰਦਰ ਵਿਖੇ, ਰਵਾਇਤੀ ਦਵਾਈ ‘ਤੇ ਆਪਣੀ ਕਿਸਮ ਦਾ ਪਹਿਲਾ ਗਲੋਬਲ ਸਿਖਰ ਸੰਮੇਲਨ ਕਰਨਾ ਤੈਅ ਕੀਤਾ ਗਿਆ ਹੈ। ।

ਵਿਭਾਗ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, ਸੰਮੇਲਨ ਦੇਸ਼ ਦੇ ਵਿਸ਼ਾਲ ਤਜ਼ਰਬੇ ਅਤੇ ਮੁਹਾਰਤ ਨੂੰ ਧਿਆਨ ਵਿੱਚ ਰਖਦੇ ਹੋਏ ਮਾਹਿਰਾਂ ਅਤੇ ਪ੍ਰੈਕਟੀਸ਼ਨਰਾਂ ਲਈ ਨਵੀਨਤਮ ਵਿਗਿਆਨਕ ਤਰੱਕੀ ਅਤੇ ਸਬੂਤਾਂ ਦੀ ਖੋਜ ਕਰਨ ਸਬੰਧੀ ਸਾਰੀਆਂ ਲਈ ਸੈਕਟਰ ਵਿੱਚ ਗਿਆਨ ਅਧਾਰਤ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਅੰਤਮ ਟੀਚੇ ਤਹਿਤ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ ।

ਆਯੂਸ਼ ਮੰਤਰਾਲੇ ਅਤੇ ਡਬਲਯੂਐਚਓ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਪ੍ਰੋਗਰਾਮ ਬਾਰੇ ਬੋਲਦਿਆਂ, ਆਯੂਸ਼ ਰਾਜ ਮੰਤਰੀ, ਆਯੂਸ਼ ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ: ਮੁੰਜਪਾਰਾ ਮਹਿੰਦਰਭਾਈ ਕਾਲੂਭਾਈ ਨੇ ਕਿਹਾ, “ਸਿਖਰ ਸੰਮੇਲਨ ਦੇ ਨਤੀਜੇ ਦੀ ਘੋਸ਼ਣਾ ਕੀਤੀ ਜਾਵੇਗੀ ਅਤੇ ਇਹ ਘੋਸ਼ਣਾ ਡਬਲਿਊਐੱਚਓ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਦੇ ਭਵਿੱਖ ਨੂੰ ਰੂਪ ਦੇਣ ਵਿੱਚ ਡਬਲਿਊਐੱਚਓ ਦੀ ਸਹਾਇਤਾ ਕਰੇਗੀ।”

ਰੀਲੀਜ਼ ਨੋਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਸ਼ੇਸ਼ ਬੁਲਾਰਿਆਂ ਦੀ ਇੱਕ ਲੜੀ ਮੁੱਖ ਫੋਕਸ ਖੇਤਰਾਂ ਜਿਵੇਂ ਕਿ ਖੋਜ, ਨੀਤੀ, ਡਾਟਾ ਅਤੇ ਨਿਯਮ; ਨਵੀਨਤਾ ਅਤੇ ਡਿਜੀਟਲ ਸਿਹਤ, ਜੈਵ ਵਿਭਿੰਨਤਾ, ਇਕੁਇਟੀ ਅਤੇ ਪਰੰਪਰਾਗਤ (ਸਿਹਤ ਸੰਭਾਲ) ਗਿਆਨ, ਸਬੂਤ ਅਤੇ ਸਿੱਖਣ ਉੱਤੇ ਚਰਚਾਵਾਂ ਦੀ ਅਗਵਾਈ ਕਰੇਗੀ।

ਇਹ ਪ੍ਰਦਰਸ਼ਨੀ ਵਿਸ਼ਵ ਭਰ ਵਿੱਚ ਰਵਾਇਤੀ ਦਵਾਈ ਦੇ ਇੱਕ ਵਿਆਪਕ ਪ੍ਰਦਰਸ਼ਨ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਵੱਖ-ਵੱਖ ਖੇਤਰੀ ਕੇਂਦਰਾਂ ਅਤੇ ਆਯੂਸ਼ ਮੰਤਰਾਲੇ ਦੁਆਰਾ ਚਲਾਈ ਜਾ ਰਹੀ ਵਿਗਿਆਨਕ ਅਤੇ ਤਕਨੀਕੀ ਤਰੱਕੀ ਦੇ ਨਾਲ, ‘ਕਲਪਵ੍ਰਿਕਸ਼’ ਦੇ ਰੂਪ ਵਿੱਚ ਕੁਦਰਤੀ ਵਾਤਾਵਰਣ ਦੇ ਨਾਲ ਰਵਾਇਤੀ ਦਵਾਈ ਦੇ ਆਪਸੀ ਤਾਲਮੇਲ ਨੂੰ ਪ੍ਰਦਰਸ਼ਿਤ ਕਰੇਗੀ। ਇਸ ਦੇ ਨਾਲ ਹੀ ਮੰਤਰਾਲਾ ਕਨਵੈਨਸ਼ਨ ਸੈਂਟਰ ਵਿਖੇ ਯੋਗਾ ਅਤੇ ਧਿਆਨ ਸੈਸ਼ਨਾਂ ਦਾ ਆਯੋਜਨ ਵੀ ਕਰੇਗਾ। ਹੋਟਲ ਸਥਾਨਾਂ ‘ਤੇ ਯੋਗਾ ਅਤੇ ਧਿਆਨ ਦੇ ਸੈਸ਼ਨ ਹੋਣਗੇ ਤੇ ਨਾਲ ਹੀ ਸੈਸ਼ਨਾਂ ਵਿਚਕਾਰ ਮਹਾਤਮਾ ਮੰਦਰ ਕਨਵੈਨਸ਼ਨ ਸੈਂਟਰ ਵਿਖੇ ਛੋਟੇ ਯੋਗਾ ਬ੍ਰੇਕ ਹੋਣਗੇ।

ਇੱਥੇ ਵਰਣਨਯੋਗ ਹੈ ਕਿ 2022 ਵਿੱਚ, ਡਬਲਿਊਐੱਚਓ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਰਵਾਇਤੀ ਦਵਾਈ ਲਈ ਗਲੋਬਲ ਸੈਂਟਰ ਦੀ ਸਥਾਪਨਾ ਕੀਤੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਡਬਲਿਊਐੱਚਓ-ਜੀਸੀਟੀਐਮ ਦਾ ਨੀਂਹ ਪੱਥਰ ਡਬਲਿਊਐੱਚਓ ਦੇ ਡਾਇਰੈਕਟਰ-ਜਨਰਲ, ਡਾ: ਟੇਡਰੋਸ ਅਡਾਨੋਮ ਘੇਬਰੇਅਸਸ ਦੀ ਮੌਜੂਦਗੀ ਵਿੱਚ ਰੱਖਿਆ ਸੀ। ਨਤੀਜੇ ਵਜੋਂ, ਕੇਂਦਰ ਭਾਰਤ ਦੇ ਆਯੂਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਦਾ ਇੱਕ ਸਹਿਯੋਗੀ ਪ੍ਰੋਜੈਕਟ ਹੈ ਅਤੇ ਵਿਸ਼ਵ ਭਰ ਵਿੱਚ ਰਵਾਇਤੀ ਦਵਾਈ ਲਈ ਪਹਿਲੀ ਅਤੇ ਇੱਕੋ ਇੱਕ ਗਲੋਬਲ ਹੱਬ ਹੈ।