ਜਾਣੋ ਕੌਣ ਹੈ ਪ੍ਰੇਮੋਦਯ ਖਾਖਾ

ਪ੍ਰੇਮੋਦਯ ਖਾਖਾ ਉਸ ਬਾਲ ਘਰ ਦਾ ਸੁਪਰਡੈਂਟ ਵੀ ਸੀ ਜਿੱਥੇ ਨਿਰਭਯਾ ਮਾਮਲੇ ਦੇ ਨਾਬਾਲਗ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਗ੍ਰਿਫਤਾਰ ਦਿੱਲੀ ਸਰਕਾਰ ਦਾ ਅਧਿਕਾਰੀ ਪ੍ਰੇਮੋਦਯ ਖਾਖਾ ਉਤੇ ਆਪਣੇ ਦੋਸਤ ਦੀ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹਨ । ਪ੍ਰੇਮੋਦਯ ਖਾਖਾ 1998 ਵਿੱਚ ਦਿੱਲੀ ਸਰਕਾਰ ਵਿੱਚ ਭਲਾਈ ਅਫਸਰ ਵਜੋਂ ਭਰਤੀ ਹੋਇਆ ਸੀ। ਉਸਨੇ […]

Share:

ਪ੍ਰੇਮੋਦਯ ਖਾਖਾ ਉਸ ਬਾਲ ਘਰ ਦਾ ਸੁਪਰਡੈਂਟ ਵੀ ਸੀ ਜਿੱਥੇ ਨਿਰਭਯਾ ਮਾਮਲੇ ਦੇ ਨਾਬਾਲਗ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਗ੍ਰਿਫਤਾਰ ਦਿੱਲੀ ਸਰਕਾਰ ਦਾ ਅਧਿਕਾਰੀ ਪ੍ਰੇਮੋਦਯ ਖਾਖਾ ਉਤੇ ਆਪਣੇ ਦੋਸਤ ਦੀ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹਨ । ਪ੍ਰੇਮੋਦਯ ਖਾਖਾ 1998 ਵਿੱਚ ਦਿੱਲੀ ਸਰਕਾਰ ਵਿੱਚ ਭਲਾਈ ਅਫਸਰ ਵਜੋਂ ਭਰਤੀ ਹੋਇਆ ਸੀ। ਉਸਨੇ ਪਿਛਲੇ 25 ਸਾਲਾਂ ਵਿੱਚ ਮਹਿਲਾ ਅਤੇ ਬਾਲ ਭਲਾਈ ਅਤੇ ਸਮਾਜ ਭਲਾਈ ਵਿਭਾਗਾਂ ਵਿੱਚ ਕੰਮ ਕੀਤਾ ਹੈ। ਪ੍ਰੇਮੋਦਯ ਖਾਖਾ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਅਤੇ ਅਧਿਕਾਰਤ ਦਸਤਾਵੇਜ਼ਾਂ ਦੇ ਅਨੁਸਾਰ, ਓਸਨੇ ਕਮਜ਼ੋਰ ਸਮੂਹਾਂ ਅਤੇ ਬੱਚਿਆਂ ਦੇ ਅਧਿਕਾਰਾਂ  ਲਈ ਅਤੇ ਉਨਾਂ ਦੀ ਭਲਾਈ ਦੇ ਨਾਲ ਜੁੜੇ ਮਾਮਲਿਆ ਨੂੰ ਵੀ ਨਜਿੱਠਿਆ ਹੈ । ਲਿੰਕਡਇਨ ‘ਤੇ ਆਪਣੇ ਕਾਰਜ ਪ੍ਰੋਫਾਈਲ ਵਿੱਚ, ਪ੍ਰੇਮੋਦਯ ਖਾਖਾ ਕਹਿੰਦਾ ਹੈ ਕਿ ਉਸਦਾ ਉਦੇਸ਼ “ਮਨੁੱਖਤਾ ਦੀ ਰੱਖਿਆ ਲਈ ਰਿਸ਼ਤੇ ਬਣਾਉਣਾ” ਹੈ।

ਉਸਦੀ ਲਿੰਕਡਇਨ ਪ੍ਰੋਫਾਈਲ ਕਹਿੰਦੀ ਹੈ ਕਿ ਉਹ ਬਾਲ ਸੁਰੱਖਿਆ, ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਲਈ ਇੱਕ ਸਰੋਤ ਟ੍ਰੇਨਰ ਸੀ।ਉਹ ਉਸ ਬਾਲ ਘਰ ਦਾ ਸੁਪਰਡੈਂਟ ਵੀ ਸੀ ਜਿੱਥੇ ਨਿਰਭਯਾ ਕੇਸ ਦੇ ਨਾਬਾਲਗ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।ਮਾਰਚ 2022 ਵਿੱਚ, ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਦੀ ਬੇਨਤੀ ‘ਤੇ, ਉਨ੍ਹਾਂ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਵਿਸ਼ੇਸ਼ ਡਿਊਟੀ ਦਾ ਅਧਿਕਾਰੀ  ਬਣਾਇਆ ਗਿਆ ਸੀ।ਜਦੋਂ ਆਤਿਸ਼ੀ ਨੇ ਮਾਰਚ 2023 ਵਿੱਚ ਇਹ ਮੰਤਰਾਲਾ ਸੰਭਾਲਿਆ ਸੀ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪ੍ਰੇਮੋਦਯ ਖਾਖਾ ਘਟਨਾ ਦੇ ਸਮੇਂ ਸਹਾਇਕ ਨਿਰਦੇਸ਼ਕ ਸਨ ਅਤੇ ਸੋਮਵਾਰ ਨੂੰ ਮੁਅੱਤਲ ਕੀਤੇ ਜਾਣ ਤੋਂ ਪਹਿਲਾਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਸਨ।ਪ੍ਰਿਮੋਦਯ ਖਾਖਾ ਝਾਰਖੰਡ ਦੇ ਹਾਜ਼ੀਰਾਬਾਗ ਦਾ ਰਹਿਣ ਵਾਲਾ ਹੈ, ਅਤੇ ਉੱਤਰੀ ਦਿੱਲੀ ਦੇ ਬੁਰਾੜੀ ਵਿੱਚ ਸ਼ਕਤੀ ਐਨਕਲੇਵ ਵਿੱਚ ਰਹਿੰਦਾ ਸੀ, ਜਿੱਥੇ ਉਸਨੇ ਕਥਿਤ ਤੌਰ ‘ਤੇ ਨਾਬਾਲਗ ਲੜਕੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਬਲਾਤਕਾਰ ਕੀਤਾ ।ਉਨ੍ਹਾਂ ਦਾ ਇੱਕ 21 ਸਾਲ ਦਾ ਬੇਟਾ ਅਤੇ 22 ਸਾਲ ਦੀ ਬੇਟੀ ਹੈ। ਖਾਖਾ ਨੇ ਆਪਣੇ ਦੋਸਤ ਦੀ ਧੀ ਜੌ ਉਸ ਸਮੇਂ 14 ਸਾਲ ਦੀ ਨਾਲ ਮਹੀਨਿਆਂ ਤੱਕ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਉਸਨੂੰ ਹੁਣ ਭਾਰਤੀ ਦੰਡ ਵਿਧਾਨ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਦੇ ਤਹਿਤ ਬਾਲ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ । ਜਦੋਂ ਉਹ ਕੁੜੀ ਖਾਖਾ ਨਾਲ ਗਰਭਵਤੀ ਹੋ ਗਈ ਤਾਂ ਖਾਖਾ ਦੀ ਪਤਨੀ ਸੀਮਾ ਨੇ ਕਥਿਤ ਤੌਰ ‘ਤੇ ਗਰਭ ਨੂੰ ਖਤਮ ਕਰਨ ਲਈ ਉਸ ਨੂੰ ਗਰਭਪਾਤ ਦੀਆਂ ਗੋਲੀਆਂ ਦਿੱਤੀਆਂ।