ਪਿਓ ਨੇ ਮੋਬਾਇਲ ਫੋਨ ਵਰਤਣ ਤੋਂ ਰੋਕਿਆ ਤਾਂ ਧੀ ਨੇ ਲੈ ਲਿਆ ਫਾਹਾ

ਫਿਲਹਾਲ ਕੋਟਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਪੁਲਿਸ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

Share:

ਹਾਈਲਾਈਟਸ

  • ਪਿਤਾ ਨੇ ਦੱਸਿਆ ਕਿ ਇਮਤਿਹਾਨ ਨੇੜੇ ਹੋਣ ਕਾਰਨ ਉਨ੍ਹਾਂ ਨੇ ਧੀ ਨੂੰ ਮੋਬਾਈਲ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ

ਕੋਟਾ ਤੋਂ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਪਿਤਾ ਦੇ ਫੋਨ ਵਰਤਣ ਤੋਂ ਮਨਾ ਕਰਨੇ 'ਤੇ ਦਸਵੀਂ ਦੀ 
ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਕੋਟਾ ਦੇ ਬਜਰੰਗਨਗਰ ਇਲਾਕੇ ਦੀ ਹੈ। ਜਦੋਂ ਨਾਨੀ ਉਸਨੂੰ ਸ਼ਾਂਤ ਕਰਨ ਲਈ ਕਮਰੇ 'ਚ ਪਹੁੰਚੀ ਤਾਂ ਉਸਦੀ ਲਾਸ਼ ਲਟਕਦੀ ਦੇਖ ਕੇ ਹੈਰਾਨ ਰਹਿ ਗਈ। ਮ੍ਰਿਤਕ ਦੀ ਪਛਾਣ ਕ੍ਰਿਪਾਂਗੀ ਵਜੋਂ ਹੋਈ ਹੈ। ਫਿਲਹਾਲ ਕੋਟਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਪੁਲਿਸ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਨਾਨੀ ਦੇ ਘਰ ਰਹਿੰਦੀ ਸੀ

ਬੋਰਖੇੜਾ ਥਾਣੇ ਦੇ ਏਐਸਆਈ ਦਵਾਰਕਾ ਲਾਲ ਨੇ ਦੱਸਿਆ ਮ੍ਰਿਤਕ ਸ਼ਹਿਰ ਦੇ ਬੋਰਖੇੜਾ ਥਾਣਾ ਖੇਤਰ ਵਿੱਚ ਆਪਣੀ ਨਾਨੀ ਦੇ ਘਰ ਰਹਿੰਦੀ ਸੀ। ਪਿਤਾ ਵੀ ਉਸਦੇ ਨਾਲ ਰਹਿੰਦੇ ਸਨ। ਜਦੋਂ ਉਸ ਦੇ ਪਿਤਾ ਨੇ ਉਸ ਨੂੰ ਮੋਬਾਈਲ ਨਾ ਵਰਤਣ ਲਈ ਕਿਹਾ ਤਾਂ ਕ੍ਰਿਪਾਂਗੀ ਗੁੱਸੇ ਵਿੱਚ ਆ ਕੇ ਆਪਣੇ ਕਮਰੇ ਵਿੱਚ ਚਲੀ ਗਈ। ਪਿਤਾ ਵੀ ਆਪਣੇ ਕੰਮ 'ਤੇ ਚਲੇ ਗਏ। ਪਰ ਕਾਫੀ ਦੇਰ ਤੱਕ ਕਮਰੇ ਵਿੱਚੋਂ ਕੋਈ ਗਰਕਤ ਨਾ ਹੋਈ ਤਾਂ ਨਾਨੀ ਨੇ ਦਰਵਾਜ਼ਾ ਖੜਕਾਇਆ। ਕਮਰੇ ਵਿੱਚੋਂ ਕੋਈ ਜਵਾਬ ਨਹੀਂ ਆਇਆ। 

 

ਪੁਲਿਸ ਨੇ ਖੋਲ੍ਹਿਆ ਦਰਵਾਜ਼ਾ 

ਇਸ ਤੋਂ ਬਾਅਦ ਨਾਨੀ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਲਾਸ਼ ਲਟਕ ਰਹੀ ਸੀ। ਪਿਤਾ ਨੇ ਪੁਲਿਸ ਨੂੰ ਆਪਣੇ ਮੁਢਲੇ ਬਿਆਨ 'ਚ ਦੱਸਿਆ ਕਿ ਇਮਤਿਹਾਨ ਨੇੜੇ ਹੋਣ ਕਾਰਨ ਉਨ੍ਹਾਂ ਨੇ ਧੀ ਨੂੰ ਮੋਬਾਈਲ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਉਸਨੂੰ ਮੋਬਾਈਲ ਨਾ ਵਰਤਣ ਲਈ ਝਿੜਕਦੇ ਸੀ, ਪਰ ਪਤਾ ਨਹੀਂ ਸੀ ਕਿ ਉਹ ਅਜਿਹਾ ਕਰੇਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ

Tags :